ਜੀ ਪੰਜਾਬੀ ਨਿਊਜ਼ ਚੈਨਲ ਤੁਰੰਤ ਚਾਲੂ ਕਰਵਾਇਆ ਜਾਵੇ ਅਤੇ ਪ੍ਰੈਸ ਦੀ ਅਜਾਦੀ ਨੂੰ ਬਹਾਲ ਕਰਨ ਸਬੰਧੀ ਡੀ.ਸੀ ਰੂਪਨਗਰ ਨੂੰ ਦਿੱਤਾ ਮ਼ੰਗ ਪੱਤਰ

ss1

ਜੀ ਪੰਜਾਬੀ ਨਿਊਜ਼ ਚੈਨਲ ਤੁਰੰਤ ਚਾਲੂ ਕਰਵਾਇਆ ਜਾਵੇ ਅਤੇ ਪ੍ਰੈਸ ਦੀ ਅਜਾਦੀ ਨੂੰ ਬਹਾਲ ਕਰਨ ਸਬੰਧੀ ਡੀ.ਸੀ ਰੂਪਨਗਰ ਨੂੰ ਦਿੱਤਾ ਮ਼ੰਗ ਪੱਤਰ
ਨਿਊਜ਼ ਚੈਨਲ ਬੰਦ ਕਰਵਾ ਕੇ ਪੰਜਾਬ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ:- ਰਣਜੀਤ ਸਿੰਘ ਸੰਤੋਖਗੜ੍ਹ

ਰੂਪਨਗਰ 17 ਮਈ (ਗੁਰਮੀਤ ਮਹਿਰਾ)ਅੱਜ ਇਥੇ ਮਿੰਨੀ ਸੈਕਟਰੀਏਟ ਵਿਖੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ(ਅ)ਰਣਜੀਤ ਸਿੰਘ ਸੰਤੋਖਗੜ੍ਹ ਦੀ ਅਗਵਾਈ ਵਿੱਚ ਡੀ.ਸੀ. ਕਰਨੈਸ਼ ਕੁਮਾਰ ਰੂਪਨਗਰ ਨੂੰ ਜ਼ੀ ਪੰਜਾਬੀ ਚੈਨਲ ਜ਼ੋ ਕਿ ਪਿਛਲੇ ਦਿਨੀ ਸਰਕਾਰ ਵੱਲੋਂ ਅਣ ਐਲਾਨੀ ਪਾਬੰਦੀ ਕਾਰਨ ਬੰਦ ਹੋ ਗਿਆ ਸੀ।ਜਿਸ ਨਾਲ ਪ੍ਰੈਸ ਦੀ ਆਜਾਦੀ ਸਬੰਧੀ ਅਤੇ ਪੰਜਾਬ ਵਿੱਚ ਵਿਗੜੀ ਜਾ ਰਹੀ ਕਾਨੂੰਨੀ ਵਿਵਸਥਾ ਖਤਮ ਹੋ ਰਹੀ ਸੀ।ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨਾਲ ਸੰਬੰਧਤ ਸਿਆਸਤਦਾਨਾਂ,ਵਜ਼ੀਰਾਂ,ਆਹੁਦਾਰਾਂ,ਐਸ.ਓ.ਆਈ ਤੇ ਆਹੁਦੇਦਾਰਾਂ ਆਦਿ ਵੱਲੋ ਹਕੂਮਤੀ ਤਾਕਤਾਂ ਦੀ ਦੂਰਵਰਤੋਂ ਕਰਕੇ ਪੰਜਾਬ ਵਿੱਚ ਨਸ਼ੀਲੀਆਂ ਵਸਤਾਂ ਹੈਰੋਇਨ,ਸਮੈਕ,ਗਾਂਜਾ,ਅਫ਼ੀਮ,ਭੂੱਕੀ,ਸ਼ਰਾਬ ਆਦਿ ਦੀ ਵੱਡੇ ਪੱਧਰ ਤੇ ਵੱਡੀਆਂ ਖੇਪਾਂ ਖ੍ਰੀਦੋ-ਫਰੋਖਤ ਦੇ ਕਾਰੋਬਾਰ ਹੋਣ ਕਾਰਨ ਪੰਜਾਬ ਨਿਵਾਸੀਆਂ ਦੇ ਰੋਜਾਨਾ ਜੀਵਨ ਨੂੰ ਅਮਨਮਈ ਤੇ ਜਮਹੂਰੀਅਤ ਤਰੀਕੇ ਚਲਾਉਣ ਵਿਚ ਪਹਿਲੋ ਹੀ ਬਹੁਤ ਵੱਡੀ ਰੁਕਾਵਟ ਖੜੀ ਹੋ ਚੁੱਕੀ ਹੈ। ਹਰ ਪਾਸੇ ਸਮੱਗਲਰਾਂ ਦੇ ਗੈਂਗ, ਬਦਮਾਸ਼ੀ ਦਿਨ-ਦਿਹਾੜੇ ਕਤਲੋ-ਗਾਰਤ ਹੋ ਰਹੇ ਹਨ।ਪੁਲਿਸ ਅਤੇ ਸਿਵਲ ਅਫ਼ਸਰਸ਼ਾਹੀ ਵੱਲੋ ਅਜਿਹੇ ਅਪਰਾਧੀਆਂ ਦੀ ਸਰਪ੍ਰਸਤੀ ਦੇਣ ਦੀ ਬਦੌਲਤ ਆਮ ਇਨਸਾਨ ਨੂੰ ਸਹੀ ਢੰਗ ਨਾਲ ਜਿੰਦਗੀ ਬਸਰ ਕਰਨ ਦੁੱਭਰ ਹੋ ਗਈ ਹੈ। ਇਸ ਮੌਕੇ ਹਜ਼ਾਰਾਂ ਦੀ ਤਦਾਦ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਹੁਦੇਦਾਰ ਦੇ ਮੰਗ ਪੱਤਰ ਦੇਣ ਲਈ ਡੀ.ਸੀ. ਦਫਤਰ ਅੱਗੇ ਗਏ ਤਾਂ ਮੌਕੇ ਤੇ ਡੀ.ਸੀ. ਰੂਪਨਗਰ ਨੇ ਮੰਗ ਪੱਤਰ ਤੋਂ ਇਨਕਾਰ ਕੀਤਾ ਅਤੇ ਤੁਰੰਤ ਕੁਸ਼ਲਪਾਲ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਵਿੱਚ ਡੀ.ਸੀ ਫਤਰ ਅੱਗੇ ਧਰਨਾ ਲਗਾਇਆ ਗਿਆ ਅਤੇ ਤੁਰੰਤ ਥਾਣਾ ਸਿਟੀ ਐਸ.ਐਚ.ਓ ਪਵਨ ਕੁਮਾਰ ਨੇ ਮੌਕਾ ਸੰਭਾਲ ਕੇ ਧਰਨਾਕਾਰੀਆਂ ਨੂੰ ਡੀ.ਸੀ ਸਾਹਿਬ ਪਾਸ ਮੰਗ ਪੱਤਰ ਦੇਣ ਲਈ ਪੇਸ਼ ਕੀਤਾ।

ਕੁਸ਼ਲਪਾਲ ਸਮੇਤ ਹੋਰ ਆਹੁਦੇਦਾਰਾਂ ਡੀ.ਸੀ. ਸਾਹਿਬ ਨਾਲ ਗੱਲਬਾਤ ਕਰਦੇ ਸਮੇਂ ਕਾਫੀ ਬਹਿਸਬਸਾਈ ਮਗਰੋਂ ਮੰਗ ਪੱਤਰ ਡੀ.ਸੀ ਨੂੰ ਸੋਪਿਆਂ ਗਿਆ। ਜਿਸ ਵਿੱਚ ਡੀ.ਸੀ ਰੂਪਨਗਰ ਨੇ ਜ਼ੀ ਪੰਜਾਬੀ ਚੈਨਲ ਜ਼ੋ ਕਿ ਹੱਕ ਸੱਚ ਅਤੇ ਸਿੱਖੀ ਨਾਲ ਸੰਬੰਧਤ ਚੈਨਲ ਹੈ ਨੂੰ ਚਾਲੂ ਕਰਾਊਣ ਦਾ ਭਰੋਸਾ ਕਰਵਾਇਆ।ਪ੍ਰਧਾਂਨ ਰਣਜੀਤ ਸਿੰਘ ਨੂੰ ਦੱਸਿਆ ਕਿ ਰਿਪੋਰਟਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ,ਧਮਕਾਉਣ ਦੀਆਂ ਘਟਨਾਵਾਂ ਆਦਿ ਵਾਪਰਦੀਆਂਹਨ।ਅਜਿਹੇ ਅਮਲ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋ ਜੀ-ਪੰਜਾਬੀ ਚੈਨਲ ਜ਼ੋ ਲੰਬੇ ਸਮੇਂ ਪੰਜਾਬੀਆਂ ਦੀ ਅਤੇ ਸਿੱਖਾਾ ਦੀਆਂ ਭਾਵਨਾਂਵਾਂ ਉਤੇ ਪਹਿਰਾ ਦਿੰਦਾ ਹੋਇਆ ਅਤੇ ਜਰਨਲਿਜਮ ਦੇ ਅਸੂਲਾਂ ਨੂੰ ਕਾਇਮ ਰੱਖਦਾ ਨਿਰਪੱਖਤਾ ਨਾਲ ਹਰ ਮੁੱਦੇ ਅਤੇ ਵਿਸ਼ੇ ਤੇ ਰਿਪੋਰਟਿੰਗ ਕਰਕੇ ਪੰਜਾਬੀਆਂ,ਸਿੱਖ ਕੌਮ ਅਤੇ ਮੁਲਕ ਨਿਵਾਸੀਆਂ ਨੂੰ ਸਹੀ ਜਾਣਕਾਰੀ ਦੇਣ ਦੇ ਫਰਜ ਨਿਭਾਉਦਾ ਆ ਰਿਹਾ ਹੋਵੇ, ਉਸ ਉੱਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋ ਜ਼ਬਰੀ ਪਾਬੰਦੀ ਲਗਾਕੇ ਲੋਕ ਆਵਾਜ਼ ਅਤੇ ਇਨਸਾਫ਼ ਦੀ ਆਵਾਜ਼ ਨੂੰ ਕੁੱਚਲਕੇ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ ਤਾਂ ਕਿ ਜੀ-ਪੰਜਾਬੀ ਚੈਨਲ ਜਾਂ ਤਾਂ ਆਪਣਾ ਕਾਰੋਬਾਰ ਬੰਦ ਕਰਕੇ ਭੱਜ ਜਾਵੇ ਜਾਂ ਫਿਰ ਸਰਕਾਰ ਪੱਖੀ ਝੂਠੀਆਂ ਖ਼ਬਰਾਂ ਨਸਰ ਕਰਨ ਦੀ ਗੱਲ ਮੰਨ ਜਾਵੇ।ਹੱਕ ਸੱਚ ਦੀ ਆਵਾਜ ਤੇ ਹਰ ਤਰ੍ਹਾ ਵਿਰੁੱਧ ਉੱਠਣ ਵਾਲੀ ਆਵਾਜ਼ ਨੂੰ ਪੁਲਿਸ ਤਾਕਤ ਨਾਂਲ ਦਬਾਉਣ ਜਾਂ ਝੂਠੇ ਕੇਸ ਪਾ ਕੇ ਡਰਾਉਣ-ਧਮਾਕਉਣ ਵਿਚ ਮਸਰੂਫ ਹਨ। ਜਿਵੇ ਕਿ 11 ਨਵੰਬਰ 2015 ਨੂੰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਨ (ਅੰਮ੍ਰਿਤਸਰ) ਜਿਨ੍ਹਾਂ ਕੋਲ ਪੰਜਾਬ-ਹਰਿਆਣਾ ਹਾਈਕੋਰਟ ਦੀ ਅਗਾਊ ਜ਼ਮਾਨਤ ਦੇ ਉਹ ਹੁਕਮ ਹਨ ਜਿਸ ਅਨੁਸਾਰ ਉਹਨਾਂ ਨੂੰ ਪੰਜਾਬ ਦੀ ਸਰਕਾਰ ਜਾਂ ਪੰਜਾਬ ਪੁਲਿਸ ਬਿਨ੍ਹਾਂ ਸੂਚਿਤ ਕੀਤੇ ਗ੍ਰਿਫਤਾਰ ਨਹੀਂ ਕਰ ਸਕਦੀ , ਦੀ ਪ੍ਰਵਾਨ ਨਾ ਕਰਦੇ ਹੋਏ ਸ.ਮਾਨ ਦੇ ਅੰਮ੍ਰਿਤਸਰ ਪਹਿਲੀ ਮੰਜਿਲ ਦੇ ਘਰ ਵਿਚੋ ਤੜਕੇ 03 ਵਜੇ ਭਾਰੀ ਫੋਰਸ ਨਾਂਲ ਬਹੁਤ ਹੀ ਬੇਹੁਦਾ ਅਤੇ ਅਪਮਾਨਜ਼ਨਕ ਢੰਗ ਰਾਹੀ ਖਿੱਚਕੇ ਥੱਲੇ੍ਹ ਲਿਆਦਾ ਗਿਆ ਐਤ ਜੀਪ ਵਿਚ ਸੁੱਟ ਦਿੱਤਾ ਗਿਆ ਅਤੇ 2 ਘੰਟੇ ਥਾਣੇ ਵਿਚ ਬੰਦੀ ਬਣਾ ਰੱਖਿਆ। ਇਸੇਤਰ੍ਹਾਂ ਸਰਬੱਤ ਖਾਲਸਾ ਵਲੋ ਹੁਣੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਂਈ ਧਿਆਨ ਸਿੰਘ ਮੰਡ ਜਦੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇਦਰਸ਼ਨ ਕਰਨ ਉਪਰੰਤ ਵਾਪਿਸ ਪੰਜਾਬ ਵਿਚ ਦਾਖਲ ਹੋਏ ਤਾਂ ਉਹਨਾਂ ਨੂੰ ਗੈਰ-ਕਾਨੂੰਨੀ ਤਰੀਕੇ 751 ਦਾ ਝੂਠਾ ਕੇਸ ਬਣਾਕੇ ਗ੍ਰਿਫਤਾਰ ਕਰਕੇ ਨਾਭਾ ਜੇਲ੍ਹ ਵਿਚ ਭੇਜ਼ ਦਿੱਤਾ ਗਿਆ।

ਇਸ ਮੋਕੇ ਭੁਪਿੰਦਰ ਸਿੰਘ ਕੋਟਲਾ ਨਿਹੰਗ ਖਾਂ ਸਰਕਲ ਪ੍ਰਧਾਨ ਰੋਪੜ,ਰਣਜੀਤ ਸਿੰਘ ਰਾਣਾ ਮੁਗਲਮਾਜਰੀ ,ਇੰਦਰਜੀਤ ਸਿੰਘ ਸੋਢੀ,ਬਲਦੇਵ ਸਿੰਘ ਕੋਟਲਾ,ਹਰਜੀਤ ਸਿੰਘ ਢੋਲਣਮਾਜਰਾ,ਬਹਾਦਰ ਸਿੰਘ ਸਮਰੋਲੀ,ਜ਼ਸਵੀਰ ਸਿੰਘ ਜੱਸੀ ਮੋਰਿੰਡਾ ਪ੍ਰਧਾਨ ਇਸ ਮੌਕੇ ਵਿਸ਼ੇਸ਼ ਤੌਰ ਤੇ ਪਾਰਟੀ ਦੇ ਜਰਨਲ ਸਕੱਤਰ ਕੁਸ਼ਲਪਾਲ ਅਤੇ ਗੋਪਾਲ ਸਿੰਘ ਸਿੱਧੂ ਰੈਜ਼ੀਡੈੱਟ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ)ਚੰਡੀਗੜ ਅਤੇ ਹਜ਼ਾਰਾ ਦੀ ਤਦਾਦ ਵਿੱਚ ਆਹੁਦੇਦਾਰ ਅਤੇ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *