ਜੀ ਟੀ ਰੋਡ ਤੇ ਦੋ ਧਿਰਾਂ ਵਿਚ ਹੋਈ ਅੰਨ੍ਹੇਵਾਹ ਫਾਈਰਿੰਗ

ਜੀ ਟੀ ਰੋਡ ਤੇ ਦੋ ਧਿਰਾਂ ਵਿਚ ਹੋਈ ਅੰਨ੍ਹੇਵਾਹ ਫਾਈਰਿੰਗ

ਜੰਡਿਆਲਾ ਗੁਰੂ 12 ਅਕਤੂਬਰ ਵਰਿੰਦਰ ਸਿੰਘ :- ਅੱਜ ਦਿਨ ਦਿਹਾੜੇ ਕਰੀਬ 11.30 ਵਜੇ ਜੰਡਿਆਲਾ ਗੁਰੂ ਜੀ ਟੀ ਰੋਡ ਤੇ ਪੁਲਿਸ ਸਟੇਸ਼ਨ ਤੋਂ ਕਰੀਬ 200 ਮੀਟਰ ਦੀ ਦੂਰੀ ਤੇ ਦੋ ਧਿਰਾਂ ਵਿਚ ਆਹਮਣੇ ਸਾਹਮਣੇ ਗੋਲੀਆਂ ਚਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਵਿਚ ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਸਾਰੀ ਘਟਨਾ ਇਕ ਫਿਲਮ ਦੀ ਸ਼ੂਟਿੰਗ ਵਾਂਗ ਸੀ । ਦੋ ਕਾਰਾ ਵਿਚ ਸਵਾਰ ਲੜਕੇ ਜੋ ਜਲੰਧਰ ਵਾਲੀ ਸਾਈਡ ਤੋਂ ਆਏ ਤਾਂ ਉਹਨਾਂ ਨੇ ਗੁਰਦੁਆਰਾ ਬਾਬਾ ਹੰਦਾਲ ਵਾਲੀ ਰੋਡ ਤੋਂ ਆ ਰਹੇ ਦੋ ਮੋਟਰਸਾਇਕਲ ਸਵਾਰਾਂ ਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿਤੀਆਂ । ਮੌਕੇ ਦਾ ਅੱਖੀਂ ਡਿੱਠਾ ਹਾਲ ਦੇਖਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਕਾਰ ਸਵਾਰ ਇਕ ਲੜਕੇ ਨੇ ਦੋਹਾਂ ਹੱਥਾਂ ਵਿਚ ਰਿਵਾਲਵਰ ਫੜ੍ਹੀ ਹੋਈ ਸੀ ਅਤੇ ਫਾਇਰਿੰਗ ਕਰ ਰਿਹਾ ਸੀ । ਦੂਸਰੇ ਪਾਸੇ ਮੋਟਰਸਾਇਕਲ ਸਵਾਰਾਂ ਨੇ ਵੀ ਜਵਾਬੀ ਫਾਇਰਿੰਗ ਕਰਨੀ ਸ਼ੁਰੂ ਕਰ ਦਿਤੀ। ਕਰੀਬ 2-3 ਮਿੰਟ ਚੱਲੀ ਇਸ ਫਾਇਰਿੰਗ ਦੌਰਾਨ ਜੀ ਟੀ ਰੋਡ ਤੇ ਆਵਾਜਾਈ ਵੀ ਪ੍ਰਭਾਵਿਤ ਹੋਣ ਦਾ ਪਤਾ ਲੱਗਾ ਹੈ । ਮੌਕੇ ਤੇ ਤੁਰੰਤ ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ, ਐਸ ਐਚ ਓ ਜੰਡਿਆਲਾ ਹਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ । ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਡੀ ਐਸ ਪੀ ਜੰਡਿਆਲਾ ਨੇ ਦੱਸਿਆ ਕਿ ਦੋਨੋ ਪਾਸੇ ਤੋਂ ਅਣਪਛਾਤੇ ਹਮਲਾਵਰ ਫਰਾਰ ਹੋ ਗਏ ਹਨ ਅਤੇ ਕਿਸੇ ਦੇ ਵੀ ਜਖਮੀ ਹੋਣ ਦੀ ਜਾਣਕਾਰੀ ਨਹੀਂ ਹੈ । ਪੁਲਿਸ ਪਾਰਟੀ ਸਾਰੀ ਘਟਨਾ ਦੀ ਜਾਂਚ ਪੜਤਾਲ ਕਰਨ ਵਿਚ ਲੱਗ ਗਈ ਹੈ ।

ਇਥੇ ਇਹ ਦੱਸਣਯੋਗ ਹੈ ਕਿ ਜੰਡਿਆਲਾ ਗੁਰੂ ਦੇ ਦੋ ਮਸ਼ਹੂਰ ਗੈਂਗਸਟਰਾਂ ਵਿਚ ਇਸ ਤੋਂ ਪਹਿਲਾਂ ਵੀ ਇਕ ਦੂਜੇ ਤੇ ਗੋਲੀਆਂ ਨਾਲ ਹਮਲੇ ਕੀਤੇ ਜਾ ਚੁਕੇ ਹਨ ਅਤੇ ਦੋਹਾਂ ਧਿਰਾਂ ਤੇ ਜੰਡਿਆਲਾ ਪੁਲਿਸ ਸਟੇਸ਼ਨ ਵਿਚ ਮਾਮਲੇ ਦਰਜ ਹਨ ਪਰ ਫਿਰ ਵੀ ਉਹ ਬੇਖੌਫ ਹੋਕੇ ਸ਼ਰੇਆਮ ਘੁੰਮ ਰਹੇ ਹਨ । ਇਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸ਼ਾਇਦ ਇਕ ਵਾਰ ਫਿਰ ਦੋਹਾਂ ਧਿਰਾਂ ਵਿਚ ਆਹਮਣੇ ਸਾਹਮਣੇ ਮੁਕਾਬਲਾ ਹੋਇਆ ਹੋਵੇ । ਪਹਿਲਾਂ ਦੋਨੋ ਗਰੁੱਪ ਅਕਾਲੀ ਦਲ ਦੇ ਸਮਰਥਕ ਮੰਨੇ ਜਾਂਦੇ ਸਨ ਜਿਨ੍ਹਾਂ ਵਿਚੋਂ ਇਕ ਹੁਣ ਕਾਂਗਰਸ ਦੀ ਝੋਲੀ ਪੈ ਚੁੱਕਾ ਹੈ ਤਾਂ ਜੋ ਉਸਦੇ ਪੁਰਾਣੇ ਮਾਮਲੇ ਰਫ਼ਾ ਦਫ਼ਾ ਹੋ ਸਕਣ ।

Share Button

Leave a Reply

Your email address will not be published. Required fields are marked *

%d bloggers like this: