ਜੀ ਟੀ ਬੀ ਨੈਸ਼ਨਲ ਕਾਲਜ ਦਾਖਾ ਅੰਦਰ ਨਵਾਂ ਸ਼ੈਸਨ ਦੌਰਾਨ ਦਾਖਲੇ ਸ਼ੁਰੂ

ss1

ਜੀ ਟੀ ਬੀ ਨੈਸ਼ਨਲ ਕਾਲਜ ਦਾਖਾ ਅੰਦਰ ਨਵਾਂ ਸ਼ੈਸਨ ਦੌਰਾਨ ਦਾਖਲੇ ਸ਼ੁਰੂ

 

ਮੁੱਲਾਂਪੁਰ ਦਾਖਾ 20 ਜੁਲਾਈ (ਮਲਕੀਤ ਸਿੰਘ) ਗੁਰੁ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦਾ ਨਵਾਂ ਸ਼ੈਸ਼ਨ 2016-2017 ਸ਼ੁਰੂ ਹੋਣ ਜਾ ਰਿਹਾ ਹੈ।ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਬਰ,ਵਿਦਿਆਰਥੀ , ਨਾਨ ਟੀਚਿੰਗ ਅਤੇ ਦਰਜਾ ਚਾਰ ਕਰਮਚਾਰੀਆਂ ਆਦਿ ਸਭ ਦੁਆਰਾ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਾਲਜ ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਾਲਜ ਦੇ ਵਿਦਿਆਰਥੀਆਂ ਵਲੋਂ ਕੀਰਤਨ ਕੀਤਾ ਜਾਵੇਗਾ।ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ.ਗੁਰਇਕਬਾਲ ਸਿੰਘ ਕਾਲਜ ਵਿੱਚ ਨਵੇਂ ਆਏ ਵਿਦਿਆਰਥੀਆਂ ਨੂੰ ਰਸਮੀ ਤੌਰ ਤੇ ਜੀ ਆਇਆਂ ਨੂੰ ਕਹਿਣਗੇ ।ਪ੍ਰੋ. ਅਵਤਾਰ ਸਿੰਘ ਰਜਿਸਟਰਾਰ ਵਿਦਿਆਰਥੀਆਂ ਨੂੰ ਕਾਲਜ ਦੇ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣਗੇ ।ਇਸ ਸ਼ੁਭ ਅਵਸਰ ਉੱਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ.ਆਨੰਦ ਸਰੂਪ ਸਿੰਘ ਮੋਹੀ ਅਤੇ ਸਮੂਹ ਮੈਂਬਰ ਸਾਹਿਬਾਨ ਵੀ ਹਾਜ਼ਰ ਹੋਣਗੇ।ਅਤੇ ਕਾਲਜ ਦੇ ਪਿਛਲੇ ਵਿਦਿਅਕ ਸ਼ੈਸ਼ਨ ਦੌਰਾਨ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਨਗੇ।

Share Button