ਜੀ ਟੀ ਬੀ ਕਾਲਜ ਦਾਖਾ ਅੰਦਰ ਨਵੇ ਸ਼ੈਸਨ ਦੌਰਾਨ ਵਿਦਿਆਰਥੀਆ ਨੂੰ ਆਖਿਆ ਜੀ ਆਇਆ

ss1

ਜੀ ਟੀ ਬੀ ਕਾਲਜ ਦਾਖਾ ਅੰਦਰ ਨਵੇ ਸ਼ੈਸਨ ਦੌਰਾਨ ਵਿਦਿਆਰਥੀਆ ਨੂੰ ਆਖਿਆ ਜੀ ਆਇਆ

22-34 (2)

ਮੁੱਲਾਂਪੁਰ ਦਾਖਾ 21 ਜੁਲਾਈ (ਮਲਕੀਤ ਸਿੰਘ) ਅੱਜ ਗੁਰੁ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਨਵੇਂ ਸ਼ੈਸ਼ਨ 2016-2017 ਸ਼ੁਰੂ ਹੋ ਗਏ ਹਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਬਰ,ਵਿਦਿਆਰਥੀ , ਨਾਨ ਟੀਚਿੰਗ ਅਤੇ ਦਰਜਾ ਚਾਰ ਕਰਮਚਾਰੀਆਂ ਆਦਿ ਸਭ ਦੁਆਰਾ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਾਲਜ ਵਿੱਚ ਕਰਵਾਇਆ । ਜੁਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਸਿੰਘਾ ਨੇ ਕੀਰਤਨ ਕੀਤਾ । ਕਾਲਜ ਦੇ ਪ੍ਰਿੰਸੀਪਲ ਡਾ.ਗੁਰਇਕਬਾਲ ਸਿੰਘ ਕਾਲਜ ਵਿੱਚ ਨਵੇਂ ਆਏ ਵਿਦਿਆਰਥੀਆਂ ਨੂੰ ਰਸਮੀ ਤੌਰ ਤੇ ਜੀ ਆਇਆਂ ਨੂੰ ਕਿਹਾ।

ਇਸ ਮੌਕੇ ਪ੍ਰੋ. ਅਵਤਾਰ ਸਿੰਘਸ਼ ਪ੍ਰੋ ਪ੍ਰਮਿੰਦਰ ਸਿੰਘ, ਪ੍ਰੋ ਹਰਜੀਤ ਸਿੰਘ, ਪ੍ਰੋ ਰਘੁਬੀਰ ਸਿੰਘ, ਪ੍ਰੋ ਗੋਤਇੰਦਰ ਕੌਰ, ਪ੍ਰੋ ਪਰਵੀਨ ਲਤਾ, ਪ੍ਰੋ ਗਿੰਨੀ ਸਿਆਲ, ਪ੍ਰੋ ਮਨਪ੍ਰੀਤ ਕੌਰ ਸਮੇਤ ਵਿਦਿਆਰਥੀਆਂ ਹਾਜ਼ਰ ਸਨ। ਕਾਲਜ ਦੇ ਪਿਛਲੇ ਵਿਦਿਅਕ ਸ਼ੈਸ਼ਨ ਦੌਰਾਨ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Share Button

Leave a Reply

Your email address will not be published. Required fields are marked *