Sun. Sep 22nd, 2019

ਜੀ.ਕੇ. ‘ਤੇ ਹਮਲਾ ਪਾਕਿਸਤਾਨ ਦੀ ਆਈ ਐਸ ਆਈ ਵਲੋਂ ਬਣਾਈ ਗਈ ਯੋਜਨਾ : ਸੁਖਬੀਰ ਬਾਦਲ

ਜੀ.ਕੇ. ‘ਤੇ ਹਮਲਾ ਪਾਕਿਸਤਾਨ ਦੀ ਆਈ ਐਸ ਆਈ ਵਲੋਂ ਬਣਾਈ ਗਈ ਯੋਜਨਾ : ਸੁਖਬੀਰ ਬਾਦਲ
ਗਾਂਧੀ ਪਰਿਵਾਰ ਅਤੇ ਕਾਂਗਰਸ ਦੀ ਸੋਚ ਹਮੇਸ਼ਾਂ ਪੰਥ ਅਤੇ ਪੰਜਾਬ ਵਿਰੋਧੀ ਰਹੀ: ਮਜੀਠੀਆ
ਬਾਬਾ ਬਕਾਲਾ ਵਿਖੇ ਮਲਕੀਅਤ ਸਿੰਘ ਏ ਆਰ ਦੀ ਅਗਵਾਈ ਵਿੱਚ ਵਿਸ਼ਾਲ ਅਕਾਲੀ ਕਾਨਫਰੰਸ

ਬਾਬਾ ਬਕਾਲਾ / ਅਮ੍ਰਿਤਸਰ, 26 ਅਗਸਤ (ਨਿਰਪੱਖ ਆਵਾਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਦਿਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ. ‘ਤੇ ਹਮਲਾ ਪਾਕਿਸਤਾਨ ਦੀ ਆਈ ਐਸ ਆਈ ਵਲੋਂ ਬਣਾਈ ਗਈ ਯੋਜਨਾ ਤਹਿਤ ਹੋਇਆ, ਜਿਸ ‘ਤੇ ਅਮਲ ਕਰਨ ਵਾਲੇ 2020 ਵਾਲੇ ਸਰਕਾਰੀ ਜਾਹਲੀ ਜਥੇਦਾਰਾਂ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਏਜੰਟ ਹਨ । ਹਮਲਾ ਕਰਨ ਵਾਲਿਆਂ ਦੀ ਪਛਾਣ 1984 ਦੇ ਨਸਲਕੁਸ਼ੀ ਦੇ ਗਵਾਹ ਦੇ ਬੇਟੇ ਜੋ ਕਿ ਦੋਸ਼ੀ ਜਗਦੀਸ਼ ਟਾਈਟਲਰ ਤੋਂ ਰਿਸ਼ਵਤ ਲੈ ਕੇ ਅਮਰੀਕਾ ਚਲੇ ਗਏ ਵਜੋਂ ਹੋਣ ਨਾਲ ਕਾਂਗਰਸ ਪਾਰਟੀ 2020 ਵਾਲੇ ਅਤੇ ਜਾਅਲੀ’ ਸਰਕਾਰੀ ‘ਜਥੇਦਾਰਾਂ ਵਿਚਕਾਰ ਸਬੰਧ ਦਾ ਖੁਲਾਸਾ ਹੋਇਆ ਹੈ।
ਬਾਬਾ ਬਕਾਲਾ ਵਿਖੇ ਹਲਕਾ ਇੰਚਾਰਜ ਮਲਕੀਅਤ ਸਿੰਘ ਏ ਆਰ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮਨਜੀਤ ਜੀ ਕੇ ‘ਤੇ ਹਮਲੇ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਜੀ ਕੇ ‘ਤੇ ਹਮਲਾ ਨਹੀਂ ਬਲਕਿ ਪੰਥ ਦੀ ਦਸਤਾਰ ‘ਤੇ ਹਮਲਾ ਹੈ। ਕਾਂਗਰਸ ਪਾਰਟੀ 2020 ਵਾਲੇ ਅਤੇ ‘ਸਰਕਾਰੀ ਅਖੌਤੀ ਜਥੇਦਾਰ ਆਦਿ ਪੰਥ ਤੇ ਪੰਜਾਬ ਵਿਰੋਧੀ ਇਹ ਸਭ ਤਾਕਤਾਂ ਇਕ ਜੁਟ ਹੋਚੁਕੀਆਂ ਹਨ ਜਿਨਾਂ ਦਾ ਮੁਖ ਮਕਸਦ ਅਕਾਲੀ ਦਲ ਨੂੰ ਕਮਜੋਰ ਅਤੇ ਬਦਨਾਮ ਕਰਦਿਆਂ ਸ੍ਰੋਮਣੀ ਕਮੇਟੀ ਅਤੇ ਹੋਰਨਾਂ ਪੰਥਕ ਸੰਸਥਾਵਾਂ ‘ਤੇ ਕਾਬਜ ਕਰਨ ਦੀ ਤਾਂਘ ਹੈ। ਇਸ ਲਈ ਇਹ ਲੋਕ ਅਕਾਲੀ ਦਲ ਵਿਰੁਧ ਨਿਤ ਸਾਜਿਸ਼ਾਂ ਅਤੇ ਝੂਠਾ ਪ੍ਰਚਾਰ ਕਰਨ ਲਗੀਆਂ ਹੋਈਆਂ ਹਨ, ਜਿਸ ਪ੍ਰਤੀ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ।ਇੰਦਰਾ ਗਾਂਧੀ ਦਾ ਸ੍ਰੋਮਣੀ ਕਮੇਟੀ ‘ਤੇ ਕਬਜਾ ਜਮਾਉਣ ਦਾ ਸੁਪਨਾ ਜੋ ਉਹ ਪੂਰਾ ਨਹੀਂ ਕਰ ਸਕੀ ਉਸ ਨੂੰ ਹੁਣ ਕਾਂਗਰਸ ਦੀ ਸਰਕਾਰ ਪੂਰਾ ਕਰਨ ‘ਤੇ ਤੁਲੀ ਹੋਈ ਹੈ, ਪਰ ਇਹ ਕਦੀ ਵੀ ਕਾਮਯਾਬ ਨਹੀਂ ਹੋਣਗੇ ਅਤੇ ਇਨਾਂ ਨੂੰ ਮੂਹ ਦੀ ਖਾਣੀ ਪਵੇਗੀ।
ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਕਾਂਗਰਸ ਨਾਲ ਇਕ ਮਿਕ ਹੋਏ ‘ਸਰਕਾਰੀ ਜਾਹਲੀ ਜਥੇਦਾਰਾਂ ਦੀ ਭੂਮਿਕਾ ਨੂੰ ਸਮਝਾਉਂਦੇ ਹੋਏ ਬਾਦਲ ਨੇ ਸਵਾਲ ਕੀਤਾ ਕਿ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਕਿਵੇ ਰਾਤੋ ਰਾਤ ਅਮੀਰ ਬਣ ਗਏ ਹਨ। ਉਹਨਾਂ ਦੋਸ਼ ਲਾਇਟਾ ਕਿ ਇਹਨਾਂ ਨੂੰ ਪਾਕਿਸਤਾਨ ਏਜੰਸੀ ਆਈ ਐਸ ਆਂਈ ਅਤੇ ਵਿਦੇਸ਼ਾਂ ਤੋਂ ਫੰਡ ਮਿਲ ਰਿਹਾ ਹੈ ਤਾਂ ਹੀ ਇਹ ਲੋਕ ਦੋ ਦੋ ਕਰੋੜ ਦੀਆਂ ਆਲੀਸ਼ਾਨ ਗਡੀਆਂ ਰਖੀ ਫਿਰਦੇ ਹਨ। ਇਹਨਾਂ ਲੋਕਾਂ ਦ ਪਿਛੋਕੜ ਬਾਰੇ ਪ੍ਰੜਤਾਲ ਕਰਨ ਲਈ ਉਹਨਾਂ ਕਿਹਾ ।
ਕਾਂਗਰਸ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਦੀ ਭੂਮਿਕਾ ਬਾਰੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੰਤਰੀਆਂ ਨੇ ਜਾਅਲੀ ਜਥੇਦਾਰਾਂ ਨਾਲ ਗਠਜੋੜ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਇਕ ਸਾਜਿ਼ਸ ਰਚੀ ਸੀ। ਕਾਂਗਰਸ ਸਰਕਾਰ ਵਲੋਂ ਬਣਾਈ ਗਈ ਰਣਜੀਤ ਸਿੰਘ ਕਮਿਸ਼ਨ ਦੇ ਝੂਠ ਦਾ ਉਸ ਦੇ ਹੀ ਗਵਾਹਾਂ ਵਲੋਂ ਹੀ ਪ੍ਰਦਾਫਾਸ ਕੀਤਾ ਜਾ ਰਿਹਾ ਹੈ।ਪੰਜਾਬ ਵਿੱਚ ਭਰਾਮਾਰੂ ਜੰਗ ਨੂੰ ਉਤਸ਼ਾਹਤ ਕਰ ਰਹੇ ਅਖੌਤੀ ਜਥੇਦਾਰ ਦੇਸ਼ ਨੂੰ ਤੋੜਣ ਵਿੱਚ ਲਗੇ 2020 ਵਾਲਿਆਂ ਅਤੇ ਸਰਕਾਰੀ ਜਥੇਦਾਰਾਂ ਨਾਲ ਮਿਲ ਕੇ ਦੀ ਕਾਂਗਰਸ ਨਾਲ ਇਕਜੁਟ ਹੋਣ ਸੰਬੰਧੀ ਖੁਲਾਸੇ ਨਿਤ ਸਾਹਮਣੇ ਆ ਰਹੇ ਹਨ।
ਇਸ ਮੌਕੇ ‘ਤੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਸੋਚ ਹਮੇਸ਼ਾਂ ਪੰਥ ਅਤੇ ਪੰਜਾਬ ਵਿਰੋਧੀ ਰਹੀ ਹੈ। ਉਹਨਾਂ ਕਿਹਾ ਕਿ ਇਸ ਵਕਤ ਕਾਂਗਰਸ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਉਨਾਂ ਲੋਕਾਂ ਨੂੰ ਅਗੇ ਲਿਆ ਰਹੀ ਹੈ ਜਿਨਾਂ ਨੇ ਪੰਥਕ ਮੁਖੌਤੇ ਪਹਿਨੇ ਹੋਏ ਹਨ।ਉਹਨਾਂ ਕਾਂਗਰਸ ਦੀ ਖਤਰਨਾਕ ਖੇਡ ਬਾਰੇ ਲੋਕਾਂ ਨੂੰ ਸੁਚੇਤ ਕੀਤਾ।ਰਣਜੀਤ ਕਮਿਸ਼ਨ 2020 ਅਤੇ ਜਾਹਲੀ ਜਥੇਦਾਰ ਕਾਂਗਰਸ ਨਾਲ ਮਿਲ ਕੇ ਪੰਜਾਬ ਵਿੱਚ ਅਰਾਜਕਤਾ ਫੈਲਾਉਦਿਆਂ ਭਰਾ ਮੁਰੂ ਜੰਗ ਕਰਾਉਣ ਵਿੱਚ ਲਗੇ ਹੋਏ ਹਨ। ਇਹ ਲੋਕ ਗਲਾਂ ਤਾਂ ਪੰਥ ਦੀਆਂ ਹੀ ਕਰਦੇ ਹਨ ਪਰ ਦਿਲ ਵਿੱਚ ਪੰਥ ਦੀ ਦਰਦ ਨਹੀਂ ਤਾਂ ਹੀ ਇੲ ਲੋਕ ਬੇਨਕਾਬ ਹੋ ਰਹੇ ਹਨ। ਉਹਨਾਂ ਰਾਹੁਲ ਵਲੋਂ ’84 ਦੇ ਨਿਰਦੋਸ਼ ਸਿੱਖਾਂ ਦੀਆਂ ਹੱਤਿਆਵਾਂ ਨਾਲ ਕਾਂਗਰਸ ਦਾ ਕੋਈ ਲੈਣਾਦੇਣਾ ਨਹੀਂ ਹੈ, ਬਾਰੇ ਜਵਾਬ ਦਿੰਦਿਆਂ ਕਿਹਾ ਕੀ ਰਾਹੁਲ ਇੱਕ ਝੂਠਾ ਹੈ, ਕੀ ਦੋਸ਼ੀ ਜਗਦੀਸ਼ ਟਾਈਟਲਰ, ਸਜਨ ਕੁਮਾਰ, ਐਚ ਕੇ ਐਲ ਭਗਤ , ਸ਼ਾਸਤਰੀ, ਲਲਿਤ ਮਾਕਨ ਆਦਿ ਲੋਕ ਕਾਂਗਰਸੀ ਨਹੀਂ ਹਨ। ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਆਰਾਮ ਨਹੀਂ ਪਾਵੇਗਾ ਜਦੋਂ ਤੱਕ ਇਨ੍ਹਾਂ ਲੋਕਾਂ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਜਾਂਦਾ। ਸ਼੍ਰੀ ਮਜੀਠੀਆ ਨੇ ਇਸ ਮੌਕੇ ਉਹਨਾਂ ਹਾਜਰ ਸੰਗਤ ਤੋਂ ਹਥ ਖੜੇ ਕਰਾਉਦਿਆਂ ਸਿਖ ਨਸਲਕੁਸ਼ੀ ਲਈ ਕਾਂਗਰਸ ਨੂੰ ਜਿਮੇਵਾਰ ਠਹਿਰਾਉਣ ਨੂੰ ਮੰਨਜੂਰੀ ਲਈ, ਜਿਸ ਨੂੰ ਹਾਜਰ ਸੰਗਤ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਪਰਵਾਨਗੀ ਦੀ ਮੋਹਰ ਲਾਈ ਗਈ।
ਮਜੀਠੀਆ ਨੇ ਅਖੌਤੀ ਜਥੇਦਾਰਾਂ ਨੂੰ ਸਵਾਲ ਕੀਤਾ ਕਿ ਉਹ ਗੁਟਕਾ ਸਾਹਿਬ ਹਥ ਵਿੱਚ ਲੈ ਕੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਵਾਲਿਆਂ ਨੁੰ ਕਿਉ ਨਹੀਂ ਪੁਛਦੇ? ਉਨ੍ਹਾਂ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਕਾਂਗਰਸ ਉਹੀ ਪਾਰਟੀ ਹੈ ਜਿਸ ਨੇ 1984 ਵਿਚ ਸਿੱਖਾਂ ਦੇ ਵਿਰੁੱਧ ਟੈਂਕਾਂ ਅਤੇ ਤੋਪਾਂ ਨਾਲ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ ਸੀ।
ਇਸ ਮੌਕੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਬੀਬੀ ਜਗੀਰ ਕੌਰ ਨੇ ਇਸ ਗੱਲ ‘ਤੇ ਚਰਚਾ ਕੀਤੀ ਕਿ ਕਿਵੇਂ ਸਿੱਖਾਂ ਨੂੰ ਵੰਡਣ ਲਈ ਬੋਗਸ ਜਥੇਦਾਰਾਂ ਦੇ’ ਪੰਥਿਕ ਮੌਖਟੇ ‘ਦੀ ਵਰਤੋਂ ਕਾਂਗਰਸ ਕਰ ਰਹੀ ਹੈ। ਇਸ ਮੌਕੇ ਬੋਲਾਰਿਆਂ ਵਿੱਚ ਗੁਲਜਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ ਹਰਮੀਤ ਸਿੰਘ ਸੰਧੂ, ਡਾ: ਦਲਬੀਰ ਸਿੰਘ ਵੇਰਕਾ, ਬਲਬੀਰ ਸਿੰਘ ਬਾਠ, ਵੀਰ ਸਿੰਘ ਲੋਪੋਕੇ, ਲਖਬੀਰ ਸਿੰਘ ਲੋਧੀਨੰਗਲ, ਰਵਿੰਦਰ ਸਿੰਘ ਬ੍ਰਹਮਪੁਰਾ, ਮਨਜਿੰਦਰ ਸਿੰਘ ਸਿਰਸਾ, ਭਾਈ ਰਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ, ਭਗਵੰਤ ਸਿੰਘ ਸਿਆਲਕਾ, ਮੰਗਵਿੰਦਰ ਸਿੰਘ ਖਾਪੜਖੇੜੀ, ਹਰਜਾਪ ਸਿੰਘ ਸੁਲਤਾਨਵਿੰਡ, ਰਵੀ ਕਰਨ ਸਿੰਘ ਕਾਹਲੋ, ਤਲਬੀਰ ਸਿੰਘ ਗਿੱਲ, ਪ੍ਰੋ: ਸਰਚਾਂਦ ਸਿੰਘ, ਸੁਰਜੀਤ ਸਿੰਘ ਭਿਟੇਵਡ, ਕਿਰਨਪ੍ਰੀਤ ਮੋਨੂੰ, ਬੀਬੀ ਵਜਿੰਦਰ ਕੌਰ, ਬੀਬੀ ਰਾਜਵਿੰਦਰ ਕੌਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: