ਜੀ ਕਰਦਾ ਕਿਸੇ ਸਾਧ ਤੋਂ ਨੰਬਰ ਲੈਕੇ ਸਟੇ ਦਾ

ss1

ਜੀ ਕਰਦਾ ਕਿਸੇ ਸਾਧ ਤੋਂ ਨੰਬਰ ਲੈਕੇ ਸਟੇ ਦਾ

ਜੀ ਕਰਦਾ ਕਿਸੇ ਸਾਧ ਤੋਂ ਨੰਬਰ ਲੈਕੇ ਸਟੇ ਦਾ
ਜਾਂ ਕੋਈ ਘਪਲਾ ਕਰਕੇ ਦੋ ਨੰਬਰ ਦਾ
ਆਪਾਂ ਵੀ ਅਲੀਸਾਨ ਕੋਠੀ ਪਾ ਲਈਏ
ਏ. ਸੀ. ਕਾਰ ਲੈਕੇ ਐਸ ਉਡਾ ਲਈਏ
ਜਾਂ ਫਿਰ ਛੱਡਕੇ ਖੁਸੀਆਂ ਤੇ ਦੁਨੀਆਂ ਨੂੰ
ਪਿੰਡ ਤੋਂ ਦੂਰ ਕਿਤੇ ਝੰਗੀ ਪਾ ਲਈਏ
ਵਾਲ ਵਧਾਕੇ  ਭੰਗਮੇ ਕੱਪੜੇ ਪਾਕੇ
ਦੋ ਚਾਰ ਚੇਲਿਆ ਤੋਂ ਮਸ਼ਹੂਰੀ ਕਰਵਾਕੇ
ਲਾਰਾ ਲੋਕਾਂ ਨੂੰ ਸਟੇ ਦੇ ਨੰਬਰ ਦਾ ਲਾਕੇ
ਲ਼ੀਡਰਾਂ, ਅਫਸਰਾਂ ਤੇ ਜਨਤਾ ਤੋਂ
ਪੈਰੀ ਹੱਥ ਲਵਾ ਲਈਏ
ਫਿਰ ਮਰਨ ਮਗਰੋਂ
ਦੀਵੇ ਜਗਣ ਕਬਰਾਂ ਤੇ
ਮੇਲੇ ਲਗੱਣ ਮਟੀਆ ਤੇ
ਕੀ ਰੁਜ਼ਗਾਰ ਦੇਣਾ ਇਹ ਸਰਕਾਰਾਂ ਨੇ
ਹੁਣ ਆਪਾਂ ਹੁਸ਼ਨ, ਸ਼ਰਾਬ ਤੇ ਦੌਲਤ
ਸਾਧੂ ਬਣ ਕਮਾ ਲਈਏ ।

img-20160630-wa0075ਗੁਰਸੇਵਕ ‘ ਚੁੱਘੇ ਖੁਰਦ ‘

       94632 59716

Share Button

Leave a Reply

Your email address will not be published. Required fields are marked *