ਜੀ ਐਸ ਵਿਰਦੀ ਕਿੰਡਰ ਗਾਰਡਨ ਕਰੈਚ ਵਿਚ ਮਨਾਇਆ ਗਿਆ ਕ੍ਰਿਸਮਿਸ ਦਾ ਤਿਉਹਾਰ

ss1

ਜੀ ਐਸ ਵਿਰਦੀ ਕਿੰਡਰ ਗਾਰਡਨ ਕਰੈਚ ਵਿਚ ਮਨਾਇਆ ਗਿਆ ਕ੍ਰਿਸਮਿਸ ਦਾ ਤਿਉਹਾਰ

ਸ਼੍ਰੀ ਅਨੰਦਪੁਰ ਸਾਹਿਬ, 24 ਦਸੰਬਰ (ਦਵਿੰਦਰਪਾਲ ਸਿੰਘ): ਜੀ ਐਸ ਵਿਰਦੀ ਕਿੰਡਰ ਗਾਰਡਨ ਕਰੈਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਕ੍ਰਿਸਮਿਸ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਛੋਟੇ ਛੋਟੇ ਬੱਚੇ ਸੈਂਟਾ ਕਲੋਜ਼ ਦੀਆਂ ਪੁਸ਼ਾਕਾਂ ਪਹਿਨੇ ਹੋਏ ਬਹੁਤ ਹੀ ਸੁੰਦਰ ਲੱਗ ਰਹੇ ਸਨ। ਇਸ ਮੌਕੇ ਮੈਡਮ ਪ੍ਰੀਤੀ ਵਿਰਦੀ ਨੇ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੰਦਿਆਂ ਅਤੇ ਹਰ ਇਕ ਦੇ ਜੀਵਨ ਵਿੱਚ ਉਨਤੀ ਤੇ ਖੁਸ਼ਹਾਲੀ ਦੀ ਕਾਮਨਾ ਕਰਦਿਆਂ ਅਪੀਲ ਕੀਤੀ ਕਿ ਸਾਨੂੰ ਅਜਿਹੇ ਪੁਰਬ ਸਾਂਝੇ ਤੌਰ ਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਕਿਉਂਕਿ ਸਮੂਹ ਧਰਮਾਂ ਦਾ ਉਪਦੇਸ਼ ਆਪਸੀ ਪਿਆਰ ਤੇ ਭਾਈਚਾਰੇ ਨੂੰ ਬੜਾਵਾ ਦੇਣਾ ਹੈ। ਇਸ ਮੌਕੇ ਮੈਡਮ ਪ੍ਰੀਤੀ ਵਿਰਦੀ, ਕੁਲਦੀਪ ਕੌਰ, ਮੀਰਾ ਦੇਵੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *