ਜੀ.ਐਨ.ਡੀ.ਯੂੂ. ਦਾ ਐੱਮ. ਪਲੈਨ (ਬੁਨਿਆਦੀ ਢਾਂਚਾ), ਐਮ. ਪਲੈਨਿੰਗ (ਅਰਬਨ) ਕੋਰਸਾਂ ਵਿੱਚ ਦਾਖਲਾ

ss1

ਜੀ.ਐਨ.ਡੀ.ਯੂੂ. ਦਾ ਐੱਮ. ਪਲੈਨ (ਬੁਨਿਆਦੀ ਢਾਂਚਾ), ਐਮ. ਪਲੈਨਿੰਗ (ਅਰਬਨ) ਕੋਰਸਾਂ ਵਿੱਚ ਦਾਖਲਾ

ਅੰਮ੍ਰਿਤਸਰ 10 ਅਗਸਤ (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਅਧੀਨ ਐਮ. ਪਲੈਨਿੰਗ (ਬੁਨਿਆਦੀ ਢਾਂਚਾ), ਐਮ. ਪਲੈਨਿੰਗ (ਅਰਬਨ) ਕੋਰਸ ਦੀਆਂ ਕੁਝ ਖਾਲੀ ਸੀਟਾਂ ਲਈ ਦਾਖਲਾ 28 ਅਗਸਤ ਨੂੰ ਹੋਵੇਗੀ। ਜੰਮੂ ਅਤੇ ਕਸ਼ਮੀਰ ਦੇ ਵਿਦਿਆਰਥੀ ਆਪਣੇ ਨਿਰਧਾਰਤ ਕੌਟੇ ਵਿੱਚ ਇਸੇ ਮਿਤੀ ਨੂੰ ਦਾਖਲਾ ਲੈ ਸਕਦੇ ਹਨ।
ਡਿਪਾਰਟਮੈਂਟ ਦੇ ਮੁਖੀ ਡਾ. ਕਿਰਨਦੀਪ ਸੰਧੂੂ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੇ ਇਨ੍ਹਾਂ ਕੋਰਸ ਵਿੱਚ ਦਾਖਲਾ ਲੈਣਾ ਹੈ ਉਹ 28 ਅਗਸਤ, 2018 ਨੂੰ ਆਪਣੀ ਅਰਜ਼ੀ ਜਮ੍ਹਾਂ ਕਰਾ ਸਕਦੇ ਹਨ ਅਤੇ ਆਨਲਾਇਨ ਐਪਲੀਕੇਸ਼ਨ 29 ਅਗਸਤ ਨੂੰ ਜਮ੍ਹਾਂ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਯੂੂਨੀਵਰਸਿਟੀ ਦੀ ਵੈਬਸਾਈਟ ਜਾਂ ਵਿਭਾਗ ਤੋਂਂ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਨੂੰ ਆਪਣੇ ਅਸਲੀ ਸਰਟੀਫਿਕੇਟ ਨਾਲ ਲੈ ਕੇ ਵਿਭਾਗ ਵਿਖੇ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਜਾਂ ਅਗਲੇ ਦਿਨ ਦਾਖਲਾ ਫ਼ੀਸ ਜਮ੍ਹਾਂ ਕਰਵਾ ਸਕਦੇ ਹਨ।

Share Button

Leave a Reply

Your email address will not be published. Required fields are marked *