ਜੀ.ਐਚ.ਜੀ. ਅਕੈਡਮੀ ਵੱਲੋਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲੇ ‘ਤੇ ਲੱਗੀਆਂ ਰੌਣਕਾਂ

ss1

ਜੀ.ਐਚ.ਜੀ. ਅਕੈਡਮੀ ਵੱਲੋਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲੇ ‘ਤੇ ਲੱਗੀਆਂ ਰੌਣਕਾਂ

ਫਰਿਜ਼ਨੋ, ਕੈਲੀਫੋਰਨੀਆਂ (ਰਾਜ ਗੋਗਨਾ): ਜੀ.ਐਚ.ਜੀ. ਡਾਂਸ ਅਤੇ ਸੰਗੀਤ ਅਕੈਡਮੀ ਫਰਿਜ਼ਨੋ ਵੱਲੋਂ ਦਸਵਾਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲਾ ਫਰਿਜ਼ਨੋ ਦੇ ਸੈਂਟਰਲ ਹਾਈ ਸਕੂਲ ‘ਚ ਕਰਵਾਇਆ ਗਿਆ। ਇਸ ਤੋਂ ਪਹਿਲਾ ਅਕੈਡਮੀ ਵੱਲੋਂ ਦੋ ਹਫਤੇ ਦੇ ਕੈਂਪ ਵਿੱਚ 600 ਤੋਂ ਵਧੀਕ ਬੱਚਿਆ ਨੂੰ ਮੁਫਤ ਗਿੱਧੇ ਅਤੇ ਭੰਗੜੇ ਦੀ ਸਿਖਲਾਈ ਮਾਹਰ ਕੋਚਾਂ ਦੁਆਰਾਂ ਸਿਖਲਾਈ ਦਿੱਤੀ ਗਈ। ਜਿੱਥੇ ਬੱਚਿਆ ਨੇ ਦੋ ਹਫ਼ਤੇ ਘਰ ਦੀ ਚਾਰ ਦਿਵਾਰੀ ਅਤੇ ਵੀਡੀਉ ਗੇਮਾਂ ਵਰਗੇ ਇਲੈਕਟਰੋਨਿਕਸ ਰੁਝੇਵੇ ‘ਚੋ ਬਾਹਰ ਨਿਕਲ ਆਪਣੇ ਸੱਭਿਆਚਾਰਕ ਗਿਧੇ ਅਤੇ ਭੰਗੜੇ ਨੂੰ ਸਿੱਖਿਆ, ਉੱਥੇ ਉਨ੍ਹਾਂ ਦੇ ਮਾਪਿਆ ਨੇ ਵੀ ਇਸ ਸੁਭ ਕਾਰਜ਼ ਲਈ ਭਾਰੀ ਉਤਸ਼ਾਹ ਦਿਖਾਇਆ। ਕੈਂਪ ਦੇ ਆਖਰੀ ਦਿਨ ਆਪਣੇ ਇਸੇ ਸਿਖਿਅਤ ਬੱਚਿਆ ਦੀਆਂ ਗਿੱਧੇ ਅਤੇ ਭੰਗੜੇ ਦੀਆਂ 27 ਟੀਮਾਂ ਨੇ ਆਪਣੀ ਕਲਾ ਦਾ ਸਟੇਜ਼ ਤੋਂ ਖ਼ੂਬਸੂਰਤ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਲੜਕੀਆਂ ਦੁਆਰਾਂ ਆਪ ਬੋਲੀਆਂ ਪਾ ਪਰੰਪਰਾਗਤ ਗਿੱਧਾ ਟੀਮ ‘ਧੀਆਂ ਪੰਜਾਬ ਦੀਆਂ’ ਦੀ ਖਾਸ ਪੇਸ਼ਕਸ਼ ਸੁਲਾਹੁਣਯੋਗ ਸੀ। ਤਰਨਜੀਤ ਕਲੇਰ ਦੁਆਰਾ ਤਿਆਰ ‘ਮਾਂਵਾਂ ਦਾ ਗਿੱਧਾ’ ਦੇ ਇਕ ਗਰੁੱਪ ਅਤੇ ਫਰਿਜ਼ਨੋ ਦੇ ਬਾਬਿਆਂ ਨੇ ਨੌਜਵਾਨਾਂ ਨਾਲ ਰਲ ਪਾਏ ‘ਮਲਵਈ ਗਿੱਧੇ’ ਨੇ ਸਟੇਜ਼ ‘ਤੇ ਖੂਬ ਮੰਨੋਰੰਜਨ ਕੀਤਾ।
ਅੰਤਰ-ਰਾਸ਼ਟਰੀ ਮੁਕਾਬਲੇ ਵਿੱਚ ‘ਸ਼ਾਨੇ ਪੰਜਾਬ’ ਗੋਲਡਨ ਬੁਆਏ ਸਰੀ, ਕਨੇਡਾ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਦੂਜੇ ਸਥਾਨ ਵਿੱਚ ‘ਚੜਦੀ ਜਵਾਨੀ’ ਫਰਿਜ਼ਨੋ, ਕੈਲੀਫੋਰਨੀਆਂ ਅਤੇ ‘ਪੰਜਾਬੀ ਫੋਕ ਡਾਂਸ਼ ਅਕੈਡਮੀ’ ਐਡਮੈਨਟਨ, ਕਨੇਡਾ ਦੀਆਂ ਟੀਮਾਂ ਦੇ ਨਾਂ ਸਾਮਲ ਹਨ। ਤੀਸਰੇ ਇਨਾਮ ਦੀ ਜੇਤੂ ਟੀਮ ‘ਭੰਗੜਾ ਐਵਨਿਊ’ ਸਰੀ, ਕਨੇਡਾ ਰਹੀ। ਇਹ ਤਿਨੋ ਅੰਤਰ-ਰਾਸ਼ਟਰੀ ਪੱਧਰ ਦੇ ਇਨਾਮ ਸੁਖਦੇਵ ਸਿੰਘ ‘ਸ਼ਾਨੇ ਪੰਜਾਬ’, ਗੁਰਦੇਵ ਸਿੰਘ ‘ਇੰਡੀਅਨ ਅਵਨ ਰੈਸਟੋਰੈਟ’ ਅਤੇ ਜਗਦੀਪ ਿਸੰਘ ਇੰਨਸੋਰੈਸ਼ ਏਜੰਸੀ’ ਵੱਲੋਂ ਸਪਾਸਰ ਸਨ। ਜਦ ਕਿ ਬਾਕੀ ਮੁੱਖ ਸਪਾਸਰਾ ਵਿੱਚ ਚਰਨਜੀਤ ਬਾਠ, ਗਿੱਲ ਇਨਸੋਰੈਸ਼ ਏਜੰਸੀ ਕਰੰਦਰਜ਼ ਦੇ ਅਵਤਾਰ ਗਿੱਲ ਅਤੇ ਹੈਰੀ ਗਿੱਲ, ਜਸਪ੍ਰੀਤ ਸਿੰਘ ਵਕੀਲ, ਸੰਨੀ ਸਿੰਘ ‘ਆਲ ਇਨਸੋਰੈਸ ਏਜੰਸੀ, ਲਖਵੀਰ ਸਿੰਘ ਮੱਲੀ, ਇਕਸਪੋ ਪਾਰਟੀ ਰੈਟਲ ਅਤੇ ਡਾ. ਅਜੀਤ ਸਿੰਘ ਖਹਿਰਾ ਦੇ ਨਾਂ ਸਾਮਲ ਹਨ।
ਸਭ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਟਰਾਫੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਅੰਤਰ-ਰਾਸਟਰੀ ਪੱਧਰ ਸਮੇਂ ਮੁਕਾਬਲੇ ਵਿੱਚ ਜੇਤੂਆਂ ਨੂੰ ਯਾਦਗਾਰੀ ਟਰਾਫੀਆਂ ਅਤੇ ਇਨਾਮ ਦਿੱਤੇ ਗਏ। ਪ੍ਰੋਗਰਾਮ ਦੌਰਾਨ ਸੰਸਥਾ ਵੱਲੋਂ ਬਹੁਤ ਸਾਰੇ ਪੱਤਵੰਤੇ ਸੱਜਣਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਅੰਤਰ-ਰਾਸ਼ਟਰੀ ਸਟੇਜ਼ਾ ਦੀ ਬੀਬੀ ਆਸ਼ਾ ਸ਼ਰਮਾਂ ਅਤੇ ਗੁਰਦੀਪ ਸ਼ੇਰਗਿੱਲ ਨੇ ਬਾਖੂਬੀ ਕੀਤਾ। ਸਮੁੱਚੇ ਪ੍ਰੋਗਰਾਮ ਦੀ ਕਾਮਯਾਬੀ ਲਈ ਪਰਮਜੀਤ ਧਾਲੀਵਾਲ, ਉਦੈਦੀਪ ਸਿਧੂ ਅਤੇ ਜੀ.ਐਚ.ਜੀ. ਅਕੈਡਮੀ ਦੇ ਸਮੂੰਹ ਵਧਾਈ ਦੇ ਪਾਤਰ ਹਨ।
ਯਾਦ ਰਹੇ ਕਿ ਇਹ ਕੈਂਪ ਹਰ ਸਾਲ ਜੁਲਾਈ ਦੇ ਮਹੀਨੇ ਸਕੂਲ ਤੋਂ ਛੁੱਟੀਆਂ ਦੌਰਾਨ ਲਗਾਇਆ ਜਾਂਦਾ ਹੈ। ਇਸ ਸਮੁੱਚੇ ਕਾਰਜ ਤੋਂ ਸਾਰੇ ਲੋਕ ਬਹੁਤ ਖੁਸ਼ ਸਨ। ਅੱਜ ਦੇ ਸਮੇਂ ਦੀ ਇਹ ਲੋੜ ਵੀ ਹੈ ਕਿ ਅਜਿਹੇ ਪ੍ਰੋਗਰਾਮ ਹੀ ਪੰਜਾਬੀ ਸੱਭਿਆਚਾਰ ਅਤੇ ਬੋਲੀ ਨੂੰ ਆਉਣ ਵਾਲੀਆ ਪੀੜੀਆਂ ਤੱਕ ਚੱਲਦੇ ਰੱਖਣ ਿਵੱਚ ਬਹੁਤ ਸਹਾਇਕ ਹੋਣਗੇ।

Share Button

Leave a Reply

Your email address will not be published. Required fields are marked *