Fri. Aug 23rd, 2019

ਜੀਵਨ ਬਹੁਤ ਸੁੰਦਰ ਹੈ ਇਸਨੂੰ ਹੋਰ ਸੁੰਦਰਮਈ ਬਣਾਈਏ : ਡਾਇਰੈਕਟਰ ਸੁਖਦੇਵ

ਜੀਵਨ ਬਹੁਤ ਸੁੰਦਰ ਹੈ ਇਸਨੂੰ ਹੋਰ ਸੁੰਦਰਮਈ ਬਣਾਈਏ : ਡਾਇਰੈਕਟਰ ਸੁਖਦੇਵ

ਵਿਦਿਆਰਥੀਆਂ ਨੇ ਚਾਰਟ ਬਣਾਕੇ ਦਿੱਤਾ ਅਪੰਗ ਲੋਕਾਂ ਦੀ ਮਦਦ ਕਰਨ ਦਾ ਸੰਦੇਸ਼

03-december1ਗੜ੍ਹਸ਼ੰਕਰ (ਪ.ਪ.) ਹਰੇਕ ਸਾਲ 3 ਦਸੰਬਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵ ਅਪੰਗ ਦਿਵਸ ਜਾਂ ਅਪੰਗ ਲੋਕਾਂ ਦੇ ਕੌਮਾਂਤਰੀ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। 1992 ਤੋਂ ਬਾਅਦ ਵਿਸ਼ਵ ਅਪੰਗ ਦਿਹਾੜਾ ਅਪੰਗ ਲੋਕਾਂ ਦੇ ਪ੍ਰਤੀ ਦਇਆ ਤੇ ਅਪੰਗਤਾ ਦੇ ਮੁੱਦਿਆਂ ਦੀ ਸਵਕਿ੍ਰਤੀ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ’ਚ ਆਤਮ-ਸਨਮਾਨ, ਅਧਿਕਾਰ ਤੇ ਅਪੰਗ ਲੋਕਾਂ ਦੇ ਬੇਹਤਰ ਜੀਵਨ ਲਈ ਸਮਰਥਨ ਦੇਣ ਦੇ ਉਦੇਸ਼ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜ੍ਹਸ਼ੰਕਰ ’ਚ ਵਿਸ਼ਵ ਅਪੰਗ ਦਿਹਾੜੇ ਮੌਕੇ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਸਕੂਲ ਡਾਇਰੈਕਟਰ ਸੁਖਦੇਵ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦਿਹਾੜੇ ਨੂੰ ਮਨਾਉਣ ਦੇ ਪਿੱਛੇ ਮੂਲ ਉਦੇਸ਼ ਇਹ ਵੀ ਹੈ ਕਿ ਇਸ ਦਿਨ ਹਰ ਸਾਲ ਕੁਲ ਮਿਲਾਕੇ ਅਪੰਗ ਵਿਅਕਤੀਆਂ ਦੇ ਮੁੱਦਿਆਂ ’ਤੇ ਹੀ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਲ 1981 ਨੂੰ ਅਪੰਗ ਵਿਅਕਤੀਆਂ ਲਈ ਕੌਮਾਂਤਰੀ ਸਾਲ ਦੇ ਰੂਪ ’ਚ ਮਨਾਉਣ ਲਈ ਕਿਹਾ ਸੀ ਤੇ 1983-1992 ਨੂੰ ਅਪੰਗ ਲੋਕਾਂ ਦਾ ਦਹਾਕਾ ਐਲਾਨਿਆ ਸੀ ਤਾਂ ਕਿ ਵਿਸ਼ਵ ਦੀ ਹਰੇਕ ਸਰਕਾਰ ਤੇ ਦੇਸ਼ ਇਸ ਸਬੰਧੀ ਡੂੰਘਾਈ ਨਾਲ ਧਿਆਨ ਦੇ ਸਕਣ। ਸਕੂਲ ’ਚ ਅਪੰਗ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਪੰਗ ਲੋਕ ਕਿਸੇ ਵੀ ਤਰ੍ਹਾਂ ਕਿਸੇ ਤੋਂ ਘੱਟ ਨਹੀਂ ਹੁੰਦੇ ਜ਼ਰੂਰਤ ਹੈ ਤਾਂ ਸਿਰਫ ਉਨ੍ਹਾਂ ਨੂੰ ਮੌਕੇ ਪ੍ਰਦਾਨ ਕਰਨ ਦੀ। ਉਨ੍ਹਾਂ ਕਿਹਾ ਕਿ ਜੀਵਨ ਬਹੁਤ ਸੁੰਦਰ ਹੈ ਤੇ ਇਸ ਨੂੰ ਹੋਰ ਸੁੰਦਰਮਈ ਬਣਾਉਣ ਲਈ ਸਾਨੂੰ ਅਪੰਗ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਪ੍ਰਗਰਾਮ ਦੌਰਾਨ ਪਿ੍ਰੰਸੀਪਲ ਸੈਲੀ ਭੱਲਾ ਤੇ ਅਧਿਆਪਕਾ ਕਵਿਤਾ ਠਾਕੁਰ ਨੇ ਵੀ ਆਪਣੇ ਵਿਚਾਰ ਰੱਖੇ। ਇਸ ਦੌਰਾਨ ਨੌਂਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ’ਚ ਇਕ ਚਾਰਟ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਸੁੰਦਰ ਚਾਰਟ ਬਣਾ ਕੇ ਅਪੰਗ ਲੋਕਾਂ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ।

Leave a Reply

Your email address will not be published. Required fields are marked *

%d bloggers like this: