ਜੀਰਕਪੁਰ ਵਿਖੇ ਇਸਤਰੀ ਅਕਾਲੀ ਦਲ ਵਲੋਂ ‘ਮਾਤਾ ਗੰਗਾ ਜੀ ਇਸਤਰੀ ਸੰਮੇਲਨ’ 30 ਜੂਨ ਨੂੰ

ss1

ਬੀਬਾ ਹਰਸਿਮਰਤ ਕੌਰ ਬਾਦਲ ਇਸਤਰੀ ਸੰਮੇਲਨ ਦੇ ਮੁੱਖ ਮਹਿਮਾਨ ਹੋਣਗੇ

ਜੀਰਕਪੁਰ ਵਿਖੇ ਇਸਤਰੀ ਅਕਾਲੀ ਦਲ ਵਲੋਂ ‘ਮਾਤਾ ਗੰਗਾ ਜੀ ਇਸਤਰੀ ਸੰਮੇਲਨ’ 30 ਜੂਨ ਨੂੰ

11-26ਚੰਡੀਗੜ, 10 ਜੂਨ (ਪ੍ਰਿੰਸ): ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਚੰਡੀਗੜΕ ਵਿਖੇ ਪਾਰਟੀ ਦੇ ਮੁੱਖ ਦਫਤਰ ਵਿੱਚ ਜਿਲਾ ਮੋਹਾਲੀ, ਫਹਿਤਗÎੜ• ਸਾਹਿਬ ਅਤੇ ਚੰਡੀਗੜΕ ਦੇ ਸੀਨੀਅਰ ਆਗੂਆਂ ਅਤੇ ਇਹਨਾਂ ਜ਼ਿਲਿਆਂ ਨਾਲ ਸਬੰਧਤ ਸੀਨੀਅਰ ਇਸਤਰੀ ਆਗੂਆਂ ਨਾਲ ਮੀਟਿੰਗ ਕਰਕੇ ਦੱਸਿਆ ਕਿ ਇਸਤਰੀ ਅਕਾਲੀ ਦਲ ਵਲੋਂ  ਸਮਾਗਮਾਂ ਦੀ ਸ਼ੁਰੂਆਤ ਜਿਲਾ ਮੋਹਾਲੀ ਤੋਂ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਇਸਤਰੀ ਅਕਾਲੀ ਦਲ ਵਲੋਂ ਪਹਿਲਾਂ ਇਸਤਰੀ ਸੰਮੇਲਨ ਜਿਸ ਨੂੰ ‘ਮਾਤਾ ਗੰਗਾ ਜੀ ਇਸਤਰੀ ਸੰਮੇਲਨ’ ਦਾ ਨਾਮ ਦਿੱਤਾ ਗਿਆ ਹੈ, ਇਹ ਸਮਾਗਮ 30 ਜੂਨ ਨੂੰ ਪਾਮ ਕੋਰਟ, ਅੰਬਾਲਾ ਰੋਡ, ਜੀਰਕਪੁਰ ਵਿਖੇ ਹੋਵੇਗਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਸਮਾਗਮ ਨੂੰ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸੰਬੋਧਨ ਕਰਨਗੇ।

ਉਹਨਾਂ ਦੱਸਿਆ ਕਿ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਅੱਜ ਪਾਰਟੀ ਆਗੂਆਂ ਦੀਆਂ ਡਿਉਟੀਆਂ ਲਗਾ ਦਿੱਤੀਆਂ ਗਈਆਂ ਹਨ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਐਨ.ਕੇ.ਸਰਮਾ ਮੁੱਖ ਸੰਸਦੀ ਸਕੱਤਰ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਬੀਬੀ ਹਰਜਿੰਦਰ ਕੌਰ ਸਾਬਕਾ ਮੇਅਰ ਚੰਡੀਗੜ੍ਰ, ਬੀਬੀ ਪਰਮਜੀਤ ਕੌਰ ਲਾਂਡਰਾ ਚੇਅਰਪਰਸਨ, ਸ. ਦੀਦਾਰ ਸਿੰਘ ਭੱਟੀ, ਸ. ਰਣਜੀਤ ਸਿੰਘ ਲਿਬੜਾ, ਜਥੇਦਾਰ ਉਜਾਗਰ ਸਿੰਘ ਬਡਾਲੀ, ਸ. ਜਗਦੀਪ ਸਿੰਘ ਚੀਮਾ, ਸ. ਪਰਮਜੀਤ ਸਿੰਘ ਕਾਹਲੋਂ, ਸ. ਗੁਰਪ੍ਰੀਤ ਸਿੰਘ ਰਾਜੂਖੰਨਾ, ਸ. ਜਗਜੀਤ ਸਿੰਘ ਗੋਰਾ ਕੰਗ, ਸ. ਅਮਰਿੰਦਰ ਸਿੰਘ, ਸ. ਚਰਨਜੀਤ ਸਿੰਘ ਵਿੱਲੀ, ਬੀਬੀ ਪਰਮਜੀਤ ਕੌਰ ਬਡਾਲੀ ਚੇਅਰਪਰਸਨ, ਬੀਬੀ ਮਨਜੀਤ ਕੌਰ ਕਾਲੇਮਾਜਰਾ, ਬੀਬੀ ਸਤਵੀਰ ਕੌਰ ਮਨਹੇੜਾ, ਬੀਬੀ ਕੁਲਦੀਪ ਕੌਰ ਕੰਗ, ਬੀਬੀ ਬਲਜਿੰਦਰ ਕੌਰ ਸੈਦਪੁਰਾ, ਬੀਬੀ ਰਜਿੰਦਰ ਕੌਰ ਮੱਕੜ, ਬੀਬੀ ਨਿਰਮਲਜੀਤ ਕੌਰ ਸੇਖੋਂ, ਬੀਬੀ ਕੁਲਦੀਪ ਕੌਰ ਚੰਡੀਗੜ, ਬੀਬੀ ਸਤਵਿੰਦਰ ਕੌਰ ਸਰਾਓ, ਬੀਬੀ ਸ਼ਿਵਾਨਾ ਬੇਗਮ ਅਤੇ ਹੋਰ ਇਸਤਰੀ ਅਕਾਲੀ ਦਲ ਦੀਆਂ ਅਹੁਦੇਦਾਰ ਬੀਬੀਆਂ ਸ਼ਾਮਲ ਸਨ।

Share Button

Leave a Reply

Your email address will not be published. Required fields are marked *