ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਜੀਕੇ ਨੇ ਸਿਰਸਾ ਖਿਲਾਫ ਮੁੜ ਮੋਰਚਾ ਖੋਲਿਆ ਕਿਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪੱਤਰ ਨੂੰ ਝੂਠਾ ਸਾਬਤ ਕਰਕੇ ਬੇਅਦਬੀ ਕੀਤੀ

ਜੀਕੇ ਨੇ ਸਿਰਸਾ ਖਿਲਾਫ ਮੁੜ ਮੋਰਚਾ ਖੋਲਿਆ ਕਿਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪੱਤਰ ਨੂੰ ਝੂਠਾ ਸਾਬਤ ਕਰਕੇ ਬੇਅਦਬੀ ਕੀਤੀ

ਨਵੀਂ ਦਿੱਲੀ 31 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰਕੇ ਇੱਕ ਤਰਾਂ ਬੇਅਦਬੀ ਕਰ ਦਿੱਤੀ ਹੈ। ‘ਜਾਗੋ’ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਹ ਸਨਸਨੀਖ਼ੇਜ਼ ਦਾਅਵਾ ਕਰਦੇ ਹੋਏ ਕਿਹਾ ਕਿ ਸਿੱਖ ਇਤਿਹਾਸ ਵਿੱਚ ਕਈ ਵਾਰ ਮਿਲਾਵਟ ਕਰਨ ਦੇ ਬਾਅਦ ਹੁਣ ਸਿਰਸਾ ਨੇ ਆਪਣੀ ਗ਼ਲਤੀ ਨੂੰ ਦੂਸਰਿਆਂ ਉੱਤੇ ਪਾਉਂਦੇ ਹੋਏ ਇੱਕ ਤਰਾਂ ਨਾਲ ਜਥੇਦਾਰ ਅਤੇ ਉਨ੍ਹਾਂ ਦੇ ਪੱਤਰ ਨੂੰ ਝੂਠਾ ਦੱਸਣ ਦੀ ਗੁਸਤਾਖ਼ੀ ਕੀਤੀ ਹੈ। ਹਾਲਾਂਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਿਰਸਾ ਤੋਂ ਗ਼ਲਤ ਇਤਿਹਾਸ ਦਾ ਸਰੋਤ ਬਕਾਇਦਾ ਪੱਤਰ ਭੇਜ ਕੇ ਪੁੱਛਿਆ ਗਿਆ ਸੀ ਅਤੇ ਇਤਿਹਾਸ ਦੇ ਬਾਰੇ ਨਾ ਬੋਲਣ ਦੀ ਹਿਦਾਇਤ ਵੀ ਦਿੱਤੀ ਗਈ ਸੀ, ਪਰ ਸਿਰਸਾ ਹੁਣ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਗ਼ਲਤ ਇਤਿਹਾਸ ਬੋਲਣ ਦੇ ਬਾਰੇ ਵਿਰੋਧੀ ਪਾਰਟੀਆਂ ਗੁਮਰਾਹਕੁਨ ਪ੍ਰਚਾਰ ਕਰ ਰਹਿਆਂ ਹਨ। ਇਸ ਲਈ ਜਥੇਦਾਰ ਉਲਟਾ ਵਿਰੋਧੀ ਨੇਤਾਵਾਂ ਦੇ ਖ਼ਿਲਾਫ਼ ਕਾਰਵਾਈ ਕਰਨ। ਜੀਕੇ ਨੇ ਸਿਰਸਾ ਤੋਂ ਪੁੱਛਿਆ ਕਿ ਕੀ ਗ਼ਲਤ ਇਤਿਹਾਸ ਬੋਲਦੀ ਉਨ੍ਹਾਂ ਦੀ ਜ਼ੁਬਾਨ ਅਤੇ ਕਲਮ ਦੀ ਕੋਈ ਤਾਰ ਵਿਰੋਧੀਆਂ ਦੇ ਕੋਲ ਹੈਂ ?

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜੀਕੇ ਨੇ ਦਾਅਵਾ ਕੀਤਾ ਕਿ ਸਿਰਸਾ ਨੂੰ ਗੁਰੂ ਦੇ ਵਜ਼ੀਰਾਂ ਦੀਆਂ ਬੇਅਦਬੀ ਕਰਨ ਦਾ ਅੱਛਾ ਤਜਰਬਾ ਹੈ, ਇਸ ਲਈ ਹੁਣ ਸਿਰਸਾ ਗੁਰੂ ਸਾਹਿਬਾਨਾਂ ਅਤੇ ਕੌਮ ਦੇ ਸ਼ਹੀਦਾਂ ਦੀ ਬੇਅਦਬੀ ਉੱਤੇ ਉੱਤਰ ਆਏ ਹਨ। ਕਦੇ ਸਿਰਸਾ ਕੌਮ ਦੇ ਜਥੇਦਾਰਾਂ ਨੂੰ ਧਮਕਾਉਣ ਦਾ ਕੰਮ ਕਰਦੇ ਹਨ, ਕਦੇ ਉਨ੍ਹਾਂ ਨੂੰ ਡੇਰਾ ਸਿਰਸਾ ਦਾ ਸਮਰਥਨ ਅਕਾਲੀ ਦਲ ਵੱਲੋਂ ਲੈਣ ਉੱਤੇ ਮੂੰਹ ਨਾ ਖੋਲ੍ਹਣ ਦੀ ਚਿਤਾਵਨੀ ਦਿੰਦੇ ਹਨ ਅਤੇ ਹੁਣ ਜਥੇਦਾਰ ਨੂੰ ਝੂਠਾ ਸਾਬਤ ਕਰਨ ਉੱਤੇ ਉਤਾਰੂ ਹਨ। ਜੀਕੇ ਨੇ ਸਿਰਸਾ ਤੋਂ ਪੁੱਛਿਆ ਕਿ ਉਹ ਦੱਸਣ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੇ ਆਪਣੇ ਪੱਤਰ ਵਿੱਚ ਸਿਰਸਾ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਦੁਆਰਾ ਬਾਲਾ ਸਾਹਿਬ ਵਾਲੇ ਸਥਾਨ ਉੱਤੇ ਇਕਾਂਤਵਾਸ ਵਿੱਚ ਜਾਣ ਦਾ ਹਵਾਲਾ ਨਹੀਂ ਦਿੱਤਾ ਸੀ ?,

ਇਸ ਸਬੰਧੀ ਜਦੋਂ ਕਿ ਖ਼ਬਰਾਂ ਵੀ ਛਪੀਆਂ ਸਨ। ਕੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਧੜ ਉੱਤੇ ਦਹੀਂ ਦਾ ਲੇਪ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਲਗਾਉਣ ਅਤੇ ਖੂਹ ਵਿੱਚ ਇਸ਼ਨਾਨ ਕਰਵਾਉਣ ਦੇ ਬਾਰੇ ਸਿਰਸਾ ਮੀਡੀਆ ਵਿੱਚ ਨਹੀਂ ਬੋਲੇ ਸਨ ? ਕੀ ਨਗਰ ਕੀਰਤਨ ਵਿੱਚ ਗੁਰੂ ਨਾਨਕ ਸਾਹਿਬ ਦੀ ਮੂਰਤੀਆਂ ਕਮੇਟੀ ਨੇ ਆਗਰਾ ਤੋਂ ਮੰਗਵਾ ਕੇ ਨਹੀਂ ਲਗਾਈਆਂ ਸਨ ? ਕਈ ਅਖ਼ਬਾਰਾਂ ਵਿੱਚ ਛਪੇ ਆਪਣੇ ਲੇਖ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵੱਲੋਂ ਆਪਣੇ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਹੋਣ ਦੀ ਗੱਲ ਸਿਰਸਾ ਨੇ ਨਹੀਂ ਲਿਖੀ ਸੀ ? ਕੀ ਸਿਰਸਾ ਨੇ ਇੱਕ ਰਾਸ਼ਟਰੀ ਚੈਨਲ ਉੱਤੇ ਭਾਈ ਤਾਰੂ ਸਿੰਘ ਦਾ ਗ਼ਲਤ ਇਤਿਹਾਸ ਨਹੀਂ ਦੱਸਿਆ ਸੀ ? ਜੀਕੇ ਨੇ ਸਿਰਸਾ ਨੂੰ ਵਿਦੇਸ਼ਾਂ ਤੋਂ ਕਮੇਟੀ ਕਰਮਚਾਰੀਆਂ ਦੇ ਖਾਤਿਆਂ ਵਿੱਚ ਮੰਗਵਾਏ ਗਏ ਵਿਦੇਸ਼ੀ ਚੰਦੇ ਉੱਤੇ ਚੁੱਪੀ ਤੋੜਨ ਦੀ ਸਲਾਹ ਦਿੰਦੇ ਹੋਏ ਪੁੱਛਿਆ ਕਿ ਅਖੀਰ ਆਪਣੇ ਖਾਤੇ ਵਿੱਚ ਡਾਲਰ ਮੰਗਵਾਉਣ ਵਾਲੇ ਬਲਬੀਰ ਸਿੰਘ ਨੂੰ 6 ਸਾਲ ਤੋਂ ਪਹਿਲਾਂ ਤਰੱਕੀ ਨਾ ਦੇਣ ਦੇ ਨਿਯਮ ਖ਼ਿਲਾਫ਼ ਜਾ ਕੇ ਕਮੇਟੀ ਦਾ ਜੀ ਜੀ.ਐੱਮ. ਕਿਉਂ ਬਣਾਇਆ ਗਿਆ ਹੈ ?

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: