Thu. Oct 17th, 2019

ਜੀਐੱਸਟੀ ਕੌਂਸਲ ਈ-ਵਾਹਨ ਸਬੰਧੀ ਟੈਕਸ ਘਟਾਉਣ ‘ਤੇ ਕਰੇਗਾ ਵਿਚਾਰ

ਜੀਐੱਸਟੀ ਕੌਂਸਲ ਈ-ਵਾਹਨ ਸਬੰਧੀ ਟੈਕਸ ਘਟਾਉਣ ‘ਤੇ ਕਰੇਗਾ ਵਿਚਾਰ

ਜੀਐੱਸਟੀ ਕੌਂਸਲ ਇਲੈਕਟਿ੍ਕ ਵਾਹਨ (ਈ-ਵਾਹਨ) ‘ਤੇ ਟੈਕਸ ਘਟਾਉਣ ‘ਤੇ ਵਿਚਾਰ ਕਰੇਗਾ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਵਰੁਣ ਗਾਂਧੀ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਇਹ ਮੁੱਦਾ ਕੌਂਸਲ ਕੋਲ ਵਿਚਾਰ ਅਧੀਨ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਜੀਐੱਸਟੀ ਕੌਂਸਲ ਵਿਚ ਭੇਜਿਆ ਗਿਆ ਹੈ ਅਤੇ ਉਹ ਇਸ ‘ਤੇ ਵਿਚਾਰ ਕਰੇਗਾ। ਫਿਲਹਾਲ ਇਹ ਕੌਂਸਲ ਕੋਲ ਪਿਆ ਹੈ।

ਠਾਕੁਰ ਨੇ ਕਿਹਾ ਕਿ ਜੀਐੱਸਟੀ ਪ੍ਰਣਾਲੀ ਵਿਚ ਟੈਕਸ ਦਾਖ਼ਲ ਕਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ। ਇਸ ਤੋਂ ਪਤਾ ਲੱਗਦਾ ਹੈ ਕਿ ਨਵੀਂ ਟੈਕਸ ਪ੍ਰਣਾਲੀ ਵਿਚ ਲੋਕਾਂ ਦਾ ਭਰੋਸਾ ਵਧਿਆ ਹੈ। 2017 ਵਿਚ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਕੌਂਸਲ ਨੇ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਕਾਰੋਬਾਰੀਆਂ ਤੇ ਐੱਮਐੱਸਐੱਮਈ ਸੈਕਟਰ ਨੂੰ ਲਾਭ ਪਹੁੰਚਾਉਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਨੂੰ 92,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਲਾਭ ਪਹੁੰਚਾਇਆ ਗਿਆ ਹੈ।

ਮੰਤਰੀ ਨੇ ਕਿਹਾ ਕਿ ਪਿਛਲੇ ਮਹੀਨੇ ਇਕ ਦਿਨ ਵਿਚ 21 ਲੱਖ ਰਿਟਰਨ ਦਾਖ਼ਲ ਹੋਈਆਂ। ਇਸ ਤੋਂ ਪਤਾ ਲੱਗਦਾ ਹੈ ਕਿ ਸਮੇਂ ਦੇ ਨਾਲ ਨਵੀਂ ਟੈਕਸ ਪ੍ਰਣਾਲੀ ਬਿਹਤਰ ਹੋ ਰਹੀ ਹੈ। ਇਸ ਸਾਲ ਅਪ੍ਰੈਲ-ਮਈ ਵਿਚ ਟੈਕਸ ਵਸੂਲੀ ਪਿਛਲੇ ਸਾਲ ਦੀ ਬਰਾਬਰ ਮਿਆਦ ਦੇ ਮੁਕਾਬਲੇ 8.5 ਫ਼ੀਸਦੀ ਤੋਂ ਜ਼ਿਆਦਾ ਵਧੀ ਹੈ। ਉਨ੍ਹਾਂ ਨੇ ਟੈਕਸ ਵਸੂਲੀ ਬਾਰੇ ਵਿਚ ਪੁੱਛੇ ਗਏ ਇਕ ਸਵਾਲ ਦਾ ਲਿਖਤੀ ਜਵਾਬ ਵੀ ਜਮ੍ਹਾਂ ਕੀਤਾ। ਉਨ੍ਹਾਂ ਨੇ ਕਿਹਾ ਕਿ 2018-19 ਵਿਚ ਕੁਲ ਪ੍ਰਤੱਖ ਟੈਕਸ ਵਸੂਲੀ 11,37,685 ਕਰੋੜ ਰੁਪਏ ਰਹੀ ਜੋ 2017-18 ਵਿਚ 10,02,037 ਕਰੋੜ ਰੁਪਏ ਸੀ। ਪ੍ਰਤੱਖ ਟੈਕਸ ਤੇ ਜੀਡੀਪੀ ਦਾ ਅਨੁਪਾਤ 5.86 ਫ਼ੀਸਦੀ ਦੇ ਸੁਧਾਰ ਨਾਲ 5.98 ਫ਼ੀਸਦੀ ਹੋ ਗਿਆ। ਵਿੱਤ ਸਾਲ 2018-19 ਵਿਚ ਜੀਐੱਸਟੀ ਵਸੂਲੀ 5,81,563 ਕਰੋੜ ਰੁਪਏ ਰਹੀ ਜੋ 2017-18 ਵਿਚ 4,42,561 ਕਰੋੜ ਰੁਪਏ ਸੀ। ਪਿਛਲੇ ਵਿੱਤ ਸਾਲ ਵਿਚ ਕੁਲ ਗੈਰ ਜੀਐੱਸਟੀ ਅਪ੍ਰਤੱਖ ਟੈਕਸ ਵਸੂਲੀ 3,55,906 ਕਰੋੜ ਰੁਪਏ ਰਹੀ, ਜੋ ਇਸ ਤੋਂ ਇਕ ਸਾਲ ਪਹਿਲਾਂ 4,69,092 ਕਰੋੜ ਰੁਪਏ ਸੀ।

Leave a Reply

Your email address will not be published. Required fields are marked *

%d bloggers like this: