ਜਿੱਤ

ਜਿੱਤ

ਓਏ ਭੋਲਿਆ ਤੂੰ ਕੀ ਸੋਚੇਂ
ਮੰਜ਼ਿਲ ਵੱਲ ਜਾਂਦੇ ਰਸਤੇ
ਸੰਗਮਰਮਰ ਦੇ ਹੁੰਦੇ ਨੇ ।

ਇਹ ਬਸ ਵਹਿਮ ਹੈ ਤੇਰਾ
ਖੋਰੇ ਕਿੰਨੇ ਆਪਣਿਆਂ ਨੇ
ਰਾਹੀਂ ਕੰਢੇ ਬੀਜ਼ੇ ਹੁੰਦੇ ਨੇ।

ਏ ਜੋ ਭੀੜ ਜੁੜੀ ਹੈ
ਬੇਹਿਸਾਬ ਤੇਰੇ ਆਸੇ ਪਾਸੇ
ਹਮਦਰਦਾਂ ਦੀ ।

ਬਹੁਤਿਆਂ ਦੀ ਤਾਂ ਕੱਛ ਚ
ਤੇਰੀ ਪਿੱਠ ਚ ਮਾਰਨ ਲਈ
ਹਥਿਆਰ ਛੁਪੇ ਹੁੰਦੇ ਨੇ।

ਬੜੀ ਔਖੀ ਮਿਲਦੀ ਏ ਯਾਰਾ
ਕਾਮਯਾਬੀ ਇਸ ਜ਼ਿੰਦਗੀ ਚ
ਬਸ ਐਨੀ ਗੱਲ ਸਮਝਲੈ ਤੂੰ ।

ਜਿੱਤ ਲੈਂਦੇ ਜੋ ਐਮੀ ਇਕ ਦਿਨ
ਕਰ ਮਿਹਨਤਾਂ ਮੰਜ਼ਿਲ ਨੂੰ
ਓਨਾ ਦੇ ਝੂਲਦੇ ਝੰਡੇ ਹੁੰਦੇ ਨੇ।

ਅਮਨ ਭਗਤ

Share Button

Leave a Reply

Your email address will not be published. Required fields are marked *

%d bloggers like this: