ਜਿੰਨਾਂ ਹਾਕਮਾਂ ਦਾ ਸਤਾਇਆ ਖਾਲਸਾ ਪੰਥ ਸਰਬੱਤ ਖਾਲਸਾ ਕਰ ਰਿਹਾ ਹੈ, ਉਨਾਂ ਨੂੰ ਸੱਦਾ ਦੇਣਾ ਸਿਧਾਂਤ ਨੂੰ ਪੁੱਠਾ ਗੇੜਾ ਦੇਣ ਦੇ ਬਰਾਬਰ: ਸ੍ਰੋ.ਅ.ਦ.ਅੰ. ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ

ss1

ਜਿੰਨਾਂ ਹਾਕਮਾਂ ਦਾ ਸਤਾਇਆ ਖਾਲਸਾ ਪੰਥ ਸਰਬੱਤ ਖਾਲਸਾ ਕਰ ਰਿਹਾ ਹੈ, ਉਨਾਂ ਨੂੰ ਸੱਦਾ ਦੇਣਾ ਸਿਧਾਂਤ ਨੂੰ ਪੁੱਠਾ ਗੇੜਾ ਦੇਣ ਦੇ ਬਰਾਬਰ: ਸ੍ਰੋ.ਅ.ਦ.ਅੰ. ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ

fdk-01ਟਰਾਂਟੋ, 18 ਅਕਤੂਬਰ (ਜਗਦੀਸ਼ ਬਾਂਬਾ ) ਪਿਛਲੇ ਹਫਤੇ ਸਰਬੱਤ ਖਾਲਸਾ ਦੇ ਸਬੰਧ ਵਿੱਚ ਪੰਜ ਸਿੰਘਾਂ ਵਲੋਂ ਕੀਤੀ ਗਈ ਪ੍ਰੈੱਸ ਮਿਲਣੀ ਵਿੱਚ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਅਜਿਹੀ ਬਿਆਨਬਾਜ਼ੀ ਕੀਤੀ ਜਿਸ ਨਾਲ ਸਰਬੱਤ ਖਾਲਸਾ ਦਾ ਸਿਧਾਂਤ ਉਲਟਾ ਪੁਲਟਾ ਹੋ ਗਿਆ। ਅਜੋਕੇ ਸਮੇਂ ਅੰਦਰ ਭਾਵੇਂ ਖਾਲਸਾ ਪੰਥ ਧੜਿਆ ਵਿੱਚ ਵੰਡਿਆਂ ਹੋਇਆ ਹੈ,ਪਰ ਫੇਰ ਵੀ ਅਜਿਹੀਆਂ ਸਿਧਾਂਤਕ ਗਲਤੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੰਜ ਸਿੰਘਾਂ ਦੇ ਆਗੂ ਭਾਈ ਸਤਨਾਮ ਸਿੰਘ ਖੰਡਾ ਨੇ ਇੱਕ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਅਸੀਂ ਤਾਂ 18 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਵੀ ਸੱਦਾ ਦਿੰਦੇ ਹਾਂ ਇਥੇ ਹੀ ਕੁੱਝ ਕੁ ਮਿੰਟ ਪਹਿਲਾਂ ਭਾਈ ਸਤਨਾਮ ਸਿੰਘ ਖੰਡਾ ਨੇ ਆਪਣੀ ਜ਼ੁਬਾਨ ਤੋਂ ਸਰਬੱਤ ਖਾਲਸਾ ਦੁਆਰਾ ਨਿਯੁਕਤ ਕੀਤੇ ਤਿੰਨ ਸਿੰਘ ਸਾਹਿਬਾਨਾਂ ਨੂੰ ਵੀ ਸੱਦਾ ਦਿੱਤਾ ਸੀ। ਭਾਈ ਸਤਨਾਮ ਸਿੰਘ ਖੰਡਾ ਅਤੇ ਉਨਾਂ ਦੇ ਸਾਥੀ ਸਿੰਘਾਂ ਵਲੋਂ ਕੀਤੀ ਗਈ ਇਸ ਬਜ਼ਰ ਗਲਤੀ ਦਾ ਖਾਲਸਾ ਪੰਥ ਦੇ ਗੰਭੀਰਤਾ ਨਾਲ ਸੋਚਣ ਵਾਲੇ ਵਰਗ ਨੂੰ ਬਹੁਤ ਠੇਸ ਪਹੁੰਚੀ ਇਸ ਬਾਰੇ 16 ਦੇਸ਼ਾਂ ਦੇ ਆਧਾਰਿਤ ਬਣੀ ਸ੍ਰੋਥਅਥਦਥਅੰਥ ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ ਦੀ ਟੈਲੀ ਕਾਨਫਰੰਸ ਵਿੱਚ ਗੰਭੀਰ ਵਿਚਾਰਾਂ ਹੋਈਆਂ ਅਤੇ ਇਸਦੀ ਨਿਖੇਧੀ ਹੀ ਨਹੀਂ ਕੀਤੀ ਗਈ ਸਗੋਂ ਚਾਰੇ ਜਥੇਦਾਰ ਸਹਿਬਾਨਾਂ ਨੂੰ ਅਪੀਲ ਕੀਤੀ ਗਈ ਕਿ ਇਨਾਂ ਉਕਤ ਜਮਾਤਾਂ ਨੂੰ ਭਾਵੇਂ ਸੱਦਾ ਦਿੱਤਾ ਜਾ ਚੁੱਕਾ ਹੈ, ਪਰ ਇਸ ਗੈਰ ਸਿਧਾਂਤਕ ਸੱਦੇ ਨੂੰ ਮੂਲੋਂ ਰੱਦ ਕੀਤਾ ਜਾਵੇ। ਸਿੱਖ ਪੰਥ ਦੇ ਅਜੋਕੇ ਸਮੇਂ ਦੇ ਕਾਤਲ ਬਾਦਲਕਿਆਂ ਅਤੇ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਨੂੰ ਜਨਤਕ ਸੱਦਾ ਭੇਜਣ ਦਾ ਕੀ ਮਾਅਨਾ ਨਿਕਲਦਾ ਹੈ, ਆਓ ਸਰਬੱਤ ਖਾਲਸਾ ਦੇ ਸਿਧਾਂਤਕ ਪੱਖ ਤੋਂ ਸੰਖੇਪ ਜਿਹੀ ਜਾਣਕਾਰੀ ਸਾਂਝੀ ਕਰ ਲਈਏ। ਖਾਲਸਾ ਪੰਥ ਵਲੋਂ ਸਰਬੱਤ ਖਾਲਸਾ ਬੁਲਾਉਣ ਦੀ ਜਰੂਰਤ ਉਸ ਵੇਲੇ ਹੀ ਪੈਂਦੀ ਹੈ ਜਦੋਂ ਸਮੇਂ ਦੀ ਸਰਕਾਰ ਵਲੋਂ ਧੱਕੇਸ਼ਾਹੀ ਦੀ ਸਾਰੀਆਂ ਸੀਮਾਵਾਂ ਪਾਰ ਕਰ ਲਈਆਂ ਜਾਂਦੀਆਂ ਹਨ। ਸੰਨ 1723 ਦੇ ਸਰਬੱਤ ਖਾਲਸੇ ਵਿੱਚ ਬੰਦਈ ਅਤੇ ਤੱਤ ਖਾਲਸਾ ਦੇ ਆਪਸੀ ਵਖਰੇਵਿਆਂ ਨੂੰ ਦੂਰ ਕਰਨ ਲਈ ਮਤਾ ਪਾਇਆ ਗਿਆ ਜਦਕਿ 1726 ਦੇ ਸਰਬੱਤ ਖਾਲਸਾ ਮੁਗਲ ਹਕੂਮਤ ਖਿਲਾਫ ਸਰਕਾਰੀ ਧਨ ਲੁੱਟਣ, ਸਰਕਾਰੀ ਹਥਿਆਰ ਖੋਹਣ ਅਤੇ ਮੁਖਬਰਾਂ ਨੂੰ ਸੋਧਣ ਵਰਗੇ ਤਿੰਨ ਮਤੇ ਪਾਸ ਕੀਤੇ ਗਏ। ਇਸ ਤਰਾਂ ਸਰਬੱਤ ਖਾਲਸਾ ਵਿੱਚ ਮੌਜੂਦਾ ਹਾਕਮਾਂ ਨੂੰ ਸੱਦਾ, ਸਰਬੱਤ ਖਾਲਸਾ ਦੇ ਸਿਧਾਂਤਾਂ ਨਾਲ ਖਿਲਵਾੜ ਸੀ ਜਿਸ ਨੂੰ ਸਿੰਘ ਸਾਹਿਬਾਨ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਜਥੇਦਾਰ ਭਾਈ ਧਿਆਨ ਸਿੰਘ ਮੰਡ, ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਜਲਦੀ ਦਰੁਸਤ ਕਰਨਾ ਚਾਹੀਦਾ ਹੈ। ਇਹ ਵਿਚਾਰ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਸਰਬਜੀਤ ਸਿੰਘ ਯੂ.ਕੇ ਅਮਨਦੀਪ ਸਿੰਘ ਨਿਊਯਾਰਕ, ਰੇਸ਼ਮ ਸਿੰਘ ਕੈਲੇਫੋਰਨੀਆ, ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ ਅਤੇ ਦਲਵਿੰਦਰ ਸਿੰਘ ਘੁੰਮਣ ਨੇ ਦਿੱਤੇ।

Share Button

Leave a Reply

Your email address will not be published. Required fields are marked *