ਜਿੰਦਗੀ

ਜਿੰਦਗੀ

ਦਰਦਾਂ ਦੇ ਵੱਸ ਪੈ ਗਈ ਜਿੰਦਗੀ
ਰੋਣ ਲਈ ਹੀ ਰਹੀ ਗਈ ਜਿੰਦਗੀ

ਕੁੱਝ ਨਹੀ ਮਿਲਿਆ ਪਿਆਰ ਪਾਕੇ
ਹੱਸਣੋ ਵੀ ਹੁਣ ਰਹੀ ਗਈ ਜਿੰਦਗੀ

ਕਹਿੰਦੇ ਸੀ ਸਾਨੂੰ ਕਦੇ ਆਪਣਾ-ਆਪਣਾ
ਅੱਜ ਆਪਣੀਆ ਤੋਂ ਅੱਕ ਕੇ ਬਹਿ ਗਈ ਜਿੰਦਗੀ

ਡਰਦੇ ਸੀ ਕਦੇ ਇਕ ਦੂਜੇ ਦੇ ਵਿਛੜਣ ਤੋਂ
ਅੱਜ ਵਿਛੜ ਗਏ ਤੇ ਅਲਵਿਦਾ ਕਹਿ ਗਈ ਜਿੰਦਗੀ

ਰੋ ਕੇ ਕੁੱਝ ਨਹੀ ਮਿਲਿਆ ਕਿਸੇ ਨੂੰ ਦਿਲਾਂ
ਬਸ ਹੱਸਦਾ ਰਹਿ ਜਾਣ ਲੱਗੀਆ ਕਹਿ ਗਈ ਜਿੰਦਗੀ

ਹੁਣ ਹੋ ਕੀ ਸਕਦਾ ‘ਹਰਪ੍ਰੀਤ’ ਪਿਆਰ ਤੇਰੇ ਦਾ
ਜੋ ਜਾਣ ਲਗੀ ਹੂੰਝਾ ਦੇ ਵੱਸ ਪਾ ਗਈ ਜਿੰਦਗੀ..।।

ਹਰਪ੍ਰੀਤ ਸਿੰਘ
ਪਤਾ :- ਫਤਹਿਗੜ੍ਹ ਚੂੜੀਆ
ਫੋਨ 7355222215

Share Button

Leave a Reply

Your email address will not be published. Required fields are marked *

%d bloggers like this: