ਜਿਲ੍ਹਾ ਰੂਪਨਗਰ ਸਾਈਕਲਿੰਗ ਐਸੋਸੀਏਸ਼ਨ ਨੇ ਕਢਿਆ ਸਾਈਕਲ ਮਾਰਚ

ਜਿਲ੍ਹਾ ਰੂਪਨਗਰ ਸਾਈਕਲਿੰਗ ਐਸੋਸੀਏਸ਼ਨ ਨੇ ਕਢਿਆ ਸਾਈਕਲ ਮਾਰਚ
ਸਾਈਕਲ ਚਲਾਉਣ ਨਾਲ ਜਿਥੇ ਸਿਹਤ ਬਣਦੀ ਉਥੇ ਹੀ ਵਾਤਾਵਰਨ ਪ੍ਰਦੂਸ਼ਣ ਹੋਣ ਤੋਂ ਬਚਦਾ ਹੈ -: ਰਣਜੀਤ ਸਿੰਘ

facebook_1474279624751ਸ਼੍ਰੀ ਆਨੰਦਪੁਰ ਸਾਹਿਬ, 19 ਸਤੰਬਰ (ਦਵਿੰਦਰਪਾਲ ਸਿੰਘ) ਅੱਜ ਜਿਲ੍ਹਾ ਰੂਪਨਗਰ ਸਾਈਕਲਿੰਗ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪ੍ਰਧਾਨ ਰਣਜੀਤ ਸਿੰਘ ਤੇ ਡਾਕਟਰ ਭਾਰਤ ਜਸਵਾਲ ਦੀ ਅਗਵਾਈ ਹੇਠ ਪੰਜ ਪਿਆਰਾ ਪਾਰਕ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਕੁਸ਼ਟ ਨਿਵਾਰਨ ਸਾਹਿਬ ਭਾਂਤ ਪੁਰ ਦੜੋਲੀ {ਨੰਗਲ }ਤੱਕ ਸਾਈਕਲ ਮਾਰਚ ਕਢਿਆ ਗਿਆ. ਜਿਸ ਵਿੱਚ ਨੌਜਵਾਨ ਵਰਗ ਲਈ ਇਹ ਸੰਦੇਸ਼ ਦਿੱਤਾ ਗਿਆ ਕਿ ਸਾਈਕਲ ਚਲਾਓ ਸਿਹਤ ਬਣਾਓ , ਇਸ ਮੌਕੇ ਰਣਜੀਤ ਸਿੰਘ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਜਿਥੇ ਸਿਹਤ ਬਣਦੀ ਉਥੇ ਹੀ ਵਾਤਾਵਰਨ ਪ੍ਰਦੂਸ਼ਣ ਹੋਣ ਤੋਂ ਬਚਦਾ ਹੈ ਅਤੇ ਦਿਨ ਪ੍ਰਤੀ ਦਿਨ ਦੇਸ਼ ਵਿੱਚ ਅਵਾਜਾਈ ਦੀ ਸਮਸਿਆਂ ਵੱਧਦੀ ਜਾ ਰਹੀ ਹੈ ਰੋਜ਼ਾਨਾ ਕਰੋੜਾ ਰੁਪਏ ਦਾ ਤੇਲ ਖਰਚਿਆਂ ਜਾਂਦਾ ਹੈ ਉਸਨੂੰ ਬਚਾਕੇ ਦੇਸ਼ ਦੀ ਤਰੱਕੀ ਵਿਚ ਆਪਣਾ ਵੱਡਮੁਲਾ ਯੋਗਦਾਨ ਪਾਓ, ਇਸ ਮੌਕੇ ਜਰਨਲ ਸਕੱਤਰ ਮਾਸਟਰ ਅਜੈ ਕੁਮਾਰ ਬੈਂਸ ,ਜਰਨੈਲ ਸਿੰਘ ਨਿੱਕੂਵਾਲ , ਰਾਜ ਘਈ ਪ੍ਰੈਸ ਸਕੱਤਰ ,ਕਮਲਦੀਪ ਸਿੰਘ ਰਾਣਾ ,ਪ੍ਰੋਫ਼ੇਸਰ ਰਾਜਬੀਰ ਸਿੰਘ ਰਾਣਾ ,ਲੈਕਚਰਾਰ ਨਰਿੰਦਰ ਸਿੰਘ ,ਲੈਕਚਰਾਰ ਚਰਨਜੀਤ ਸਿੰਘ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: