Tue. Jun 25th, 2019

ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਪਾਰਕਿੰਗ ਠੇਕੇਦਾਰ ਵਲੋਂ ਵੱਧ ਪੈਸੇ ਲੈਣ ਦੀ ਕਾਰਵਾਈ ਵਿਰੁੱਧ ਅਦਾਲਤ ਵਿੱਚ ਜਾਵਾਂਗਾ : ਜੇ ਪੀ ਸਿੰਘ

ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਪਾਰਕਿੰਗ ਠੇਕੇਦਾਰ ਵਲੋਂ ਵੱਧ ਪੈਸੇ ਲੈਣ ਦੀ ਕਾਰਵਾਈ ਵਿਰੁੱਧ ਅਦਾਲਤ ਵਿੱਚ ਜਾਵਾਂਗਾ : ਜੇ ਪੀ ਸਿੰਘ

ਐਸ ਏ ਐਸ ਨਗਰ, 23 ਜਨਵਰੀ: ਸਥਾਨਕ ਜਿਲ੍ਹਾ ਪ੍ਰਸ਼ਾਸ਼ਕੀ (ਡੀ ਸੀ) ਕੰਪਲੈਕਸ ਵਿੱਚ ਪਾਰਕਿੰਗ ਠੇਕੇਦਾਰ ਵਲੋਂ ਵਾਹਨ ਚਾਲਕਾਂ ਤੋਂ ਪਾਰਕਿੰਗ ਦੇ ਵੱਧ ਪੈਸੇ ਵਸੂਲੇ ਜਾਣ ਦੀ ਕਾਰਵਾਈ ਦੇ ਖਿਲਾਫ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਵਲੋਂ ਮਾਣਯੋਗ ਅਦਾਲਤ ਵਿੱਚ ਜਾਣ ਦੀ ਤਿਆਰੀ ਕਰ ਲਈ ਹੈ| ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਮੁਹਾਲੀ ਵਿੱਚ ਪਾਰਕਿੰਗ ਠੇਕੇਦਾਰ ਵਲੋਂ ਵਾਹਨ ਚਾਲਕਾਂ ਤੋਂ ਪਾਰਕਿੰਗ ਦੇ ਵੱਧ ਪੈਸੇ ਵਸੂਲੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ| ਇਸ ਸਬੰਧੀ ਉਹ ਡੀ ਸੀ ਮੁਹਾਲੀ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੱਕ ਨੂੰ ਸ਼ਿਕਾਇਤਾਂ ਕਰ ਚੁੱਕੇ ਹਨ ਅਤੇ ਮੁੱਖ ਮੰਤਰੀ ਦਫਤਰ ਵਲੋਂ ਇਸ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਨੂੰ ਕਿਹਾ ਜਾ ਚੁੱਕਿਆ ਹੈ, ਪਰ ਇਸ ਤਰ੍ਹਾਂ ਲਗਦਾ ਹੈ ਕਿ ਡੀ ਸੀ ਕੰਪਲੈਕਸ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਦੀ ਵੀ ਕੋਈ ਪਰਵਾਹ ਨਹੀਂ ਹੈ, ਇਸੇ ਕਾਰਨ ਇਸ ਪਾਰਕਿੰਗ ਠੇਕੇਦਾਰ ਵਲੋਂ ਵਾਹਨ ਚਾਲਕਾਂ ਤੋਂ ਪਾਰਕਿੰਗ ਦੇ ਵੱਧ ਪੈਸੇ ਵਸੂਲਣ ਦੀ ਕਾਰਵਾਈ ਜਾਰੀ ਹੈ|
ਉਹਨਾਂ ਕਿਹਾ ਕਿ ਉਹਨਾਂ ਵਲੋਂ ਇਹ ਮਾਮਲਾ ਉਠਾਏ ਜਾਣ ਤੋਂ ਬਾਅਦ ਡੀ ਸੀ ਦਫਤਰ ਵਲੋਂ ਇੱਥੇ ਪਾਰਕਿੰਗ ਦੇ ਜਾਇਜ ਰੇਟਾਂ ਸਬੰਧੀ ਬੋਰਡ ਲਗਾਇਆ ਗਿਆ ਸੀ ਪਰ ਇਸ ਬੋਰਡ ਉਪਰ ਪਾਰਕਿੰਗ ਠੇਕੇਦਾਰ ਵਲੋਂ ਪਹਿਲਾਂ ਅਖਬਾਰ ਚਿਪਕਾ ਦਿੱਤੇ ਗਏ ਅਤੇ ਫਿਰ ਪਾਰਕਿੰਗ ਦੇ ਰੇਟ ਦਰਸਾਉਂਦੇ ਇਸ ਬੋਰਡ ਦੇ ਅੱਗੇ ਫਲੈਕਸ ਲਗਾ ਦਿੱਤੀ ਗਈ| ਇਸਦਾ ਵਿਰੋਧ ਕਰਨ ਤੇ ਹੁਣ ਪਾਰਕਿੰਗ ਠੇਕੇਦਾਰ ਨੇ ਇਸ ਬੋਰਡ ਦੇ ਅੱਗੇ ਇਕ ਹੋਰ ਬੋਰਡ ਖੜਾ ਕਰ ਦਿੱਤਾ ਹੈ, ਜਿਸ ਕਾਰਨ ਪਾਰਕਿੰਗ ਵਿੱਚ ਆਉਣ ਵਾਲੇ ਵਾਹਨ ਚਾਲਕਾਂ ਨੂੰ ਪਾਰਕਿੰਗ ਰੇਟ ਵਾਲਾ ਬੋਰਡ ਦਿਖਾਈ ਨਹੀਂ ਦਿੰਦਾ ਅਤੇ ਪਾਰਕਿੰਗ ਠੇਕੇਦਾਰ ਵਲੋਂ ਪਹਿਲਾਂ ਵਾਂਗ ਵਾਹਨ ਚਾਲਕਾਂ ਤੋਂ ਪਾਰਕਿੰਗ ਦੇ ਵੱਧ ਪੈਸੇ ਵਸੂਲੇ ਜਾ ਰਹੇ ਹਨ| ਉਹਨਾਂ ਕਿਹਾ ਕਿ ਪਾਰਕਿੰਗ ਠੇਕੇਦਾਰ ਵਲੋਂ ਵਾਹਨ ਪਾਰਕਿੰਗ ਲਈ ਜੋ ਪਰਚੀ ਦਿੱਤੀ ਜਾਂਦੀ ਹੈ, ਉਸ ਉਪਰ ਵੀ ਪਾਰਕਿੰਗ ਫੀਸ ਲਈ ਨਿਰਧਾਰਿਤ ਰੇਟ ਨਹੀਂ ਛਪਿਆ ਹੋਇਆ, ਜਿਸ ਕਾਰਨ ਇਹ ਪਾਰਕਿੰਗ ਠੇਕੇਦਾਰ ਮਨਮਰਜੀ ਨਾਲ ਲੋਕਾਂ ਤੋਂ ਵਧ ਪੈਸੇ ਲੈ ਰਿਹਾ ਹੈ| ਉਹਨਾਂ ਕਿਹਾ ਕਿ ਡੀ ਸੀ ਦਫਤਰ ਦੀ ਢਿੱਲੀ ਕਾਰਗੁਜਾਰੀ ਅਤੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਕਰਕੇ ਉਹਨਾਂ ਨੇ ਹੁਣ ਇਹ ਮਾਮਲੇ ਵਿੰਚ ਅਦਾਲਤ ਜਾਣ ਦਾ ਫੈਸਲਾ ਕੀਤਾ ਹੈ ਅਤੇ ਜੇਕਰ ਇੱਕ ਹਫਤੇ ਦੇ ਵਿੱਚ ਇਹ ਸਮੱਸਿਆ ਹਲ ਨਾ ਹੋਈ ਤਾਂ Tਹ ਇਸ ਸੰਬੰਧੀ ਅਦਲਤ ਵਿੰਚ ਪ੍ਰਸ਼ਾਸ਼ਨ ਦੇ ਖਿਲਾਫ ਕੇਸ ਦਾਇਰ ਕਰਣਗੇ|
ਦੂਜੇ ਪਾਸੇ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਇਸ ਪਾਰਕਿੰਗ ਠੇਕੇਦਾਰ ਦੀਆਂ ਮਨਆਈਆਂ ਤੋਂ ਦੁਖੀ ਹਨ ਅਤੇ ਉਹਨਾਂ ਵਲੋਂ ਇਸਦਾ ਠੇਕਾ ਰੱਦ ਕਰਨ ਦੀ ਪ੍ਰਕ੍ਰਿਆ ਆਰੰਭ ਕੀਤੀ ਜਾ ਚੁੱਕੀ ਹੈ| ਇਸ ਸੰਬੰਧੀ ਅੱਜ ਏ ਡੀ ਸੀ ਸ੍ਰੀ ਯਸ਼ਪਾਲ ਸ਼ਰਮਾ ਵਲੋਂ ਖੁਦ ਮੌਕੇ ਤੇ ਜਾ ਕੇ ਪਾਰਕਿੰਗ ਠੇਕਦਾਰ ਦੀ ਝਾੜ ਝੰਭ ਵੀ ਕੀਤੀ ਗਈ ਹੈ ਕਿ ਉਹ ਆਪਣੀਆਂ ਕਾਰਵਾਈਆਂ ਤੋਂ ਬਾਜ ਆਏ| ਸ੍ਰੀ ਯਸ਼ਪਾਲ ਨੇ ਦੱਸਿਆ ਕਿ ਉਹ ਨਿੱਜੀ ਤੌਰ ਤੇ ਹੋਰਨਾਂ ਅਧਿਕਾਰੀਆਂ ਦੇ ਨਾਲ ਮੌਕੇ ਤੇ ਜਾ ਕੇ ਆਏ ਹਨ ਅਤੇ ਪਾਰਕਿੰਗ ਠੇਕੇਦਾਰ ਵਲੋਂ ਉੱਥੇ ਰੱਖਿਆ ਦੂਜਾ ਬੋਰਡ ਹਟਾ ਦਿੱਤਾ ਗਿਆ ਹੈ| ਉਹਨਾਂ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਠੇਕੇ ਦੀਆਂ ਸ਼ਰਤਾਂ ਅਨੁਸਾਰ ਇਸ ਠੇਕੇ ਨੂੰ ਰੱਦ ਕਰਨ ਦੀ ਪ੍ਰਕ੍ਰਿਆ ਆਰੰਭ ਦਿੱਤੀ ਗਈ ਹੈ ਅਤੇ ਇਸ ਪਾਰਕਿੰਗ ਠੇਕੇਦਾਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *

%d bloggers like this: