ਜਿਲ੍ਹਾ ਪੁਲਿਸ ਵਲੋ ਵਾਹਨ ਚੋਰ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ

ss1

ਜਿਲ੍ਹਾ ਪੁਲਿਸ ਵਲੋ ਵਾਹਨ ਚੋਰ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ

ਰੂਪਨਗਰ, 13 ਮਈ (ਗੁਰਮੀਤ ਸਿੰਘ ਮਹਿਰਾ): ਜਿਲ੍ਹਾ ਪੁਲਿਸ ਨੇ ਵਾਹਨ ਚੋਰ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ।ਪ੍ਰੈਸ ਕਾਨਫਰੰਸ ਦੌਰਾਨ ਇਸ ਸਬੱਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਮਿੰਦਰ ਸਿੰਘ ਕਾਹਲੋਂ ਡੀ.ਐਸ.ਪੀ.ਸ਼੍ਰੀ ਆਨੰਦਪੁਰ ਸਾਹਿਬ , ਅਤੇ ਸ਼੍ਰੀ ਅਮਰਬੀਰ ਸਿੰਘ ਇੰਸਪੈਕਟਰ ਸੀ.ਆਈ.ਏ .ਗਿਲ ਮੁੱਖ ਥਾਣਾ ਅਫਸਰ ਨੇ ਦਸਿਆ ਕਿ ਸ਼੍ਰੀਮਤੀ ਨੀਲਾਂਬਰੀ ਵਿਜੈ ਜਗਦਲੇ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਰੂਪਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ, ਜਦੋਂ ਸ੍ਰੀ ਵਰਿੰਦਰਜੀਤ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ (ਡੀ) ਰੂਪਨਗਰ ਜੀ ਦੀ ਹਦਾਇਤ ਤੇ ਸ: ਅਮਰਬੀਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਰੂਪਨਗਰ ਦੀ ਪੁਲਿਸ ਪਾਰਟੀ ਅਤੇ ਥਾਣਾ ਅਨੰਦਪੁਰ ਸਾਹਿਬ ਦੀ ਪੁਲਿਸ ਨੇ 12 ਮਈ ਨੂੰ ਵਕਤ ਕਰੀਬ 08-00 ਵਜੇ ਸਾਮ ਨੈਣਾ ਦੇਵੀ ਰੋਡ ਪਰ ਪਿੰਡ ਲੰਮਲੈਹੜੀ ਪਾਸ ਨਾਕਾਬੰਦੀ ਦੌਰਾਨ ਵਾਹਨ ਚੋਰ ਗਿਰੋਹ ਦੇ ਦੋ ਮੈਂਬਰਾਂ ਅਮਨਦੀਪ ਸਿੰਘ ਉਰਫ ਬੱਚੀ ਪੁੱਤਰ ਪ੍ਰਮਜੀਤ ਸਿੰਘ ਵਾਸੀ ਖੁਨਾਲ ਕਲਾਂ ਥਾਣਾ ਦਿੜਬਾ ਜਿਲਾ ਸੰਗਰੂਰ ਅਤੇ ਲਾਲ ਸਿੰਘ ਉਰਫ ਬਾਬਾ ਪੁੱਤਰ ਆਤਮਾ ਸਿੰਘ ਵਾਰਡ ਨੰਬਰ 8 ਬਾਲਮੀਕ ਮੁੱਹਲਾ ਦਿੜਬਾ ਜਿਲਾ ਸੰਗਰੂਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ, ਜਿਹਨਾ ਦੇ ਕਬਜੇ ਵਿਚੋਂ ਇੱਕ ਮਾਰੂਤੀ ਜੈਨ ਕਾਰ ਨੰਬਰ ਪੀ ਬੀ 02 ਏ ਐਨ 6900 ਅਤੇ ਚੋਰੀ ਕੀਤੇ ਮੋਬਾਇਲ ਫੋਨ ਬ੍ਰਾਮਦ ਹੋਏ। ਉਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਲਾਲ ਸਿੰਘ ਅਤੇ ਅਮਨਦੀਪ ਸਿੰਘ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੌਲਾ ਮੁੱਹਲਾ ਮੇਲੇ ਦੌਰਾਨ ਆਏ ਸਨ ਜਿਹਨਾਂ ਨੇ ਯਾਤਰੀਆਂ ਦੀ ਰਿਹਾਇਸੀ ਸਰਾਂ ਵਿਚੋਂ ਯਾਤਰੀਆਂ ਦੀ ਗੈਰਹਾਜਰੀ ਵਿੱਚ ਉਹਨਾਂ ਦੇ ਮੋਬਾਇਲ ਫੋਨ ਅਤੇ ਕਾਰ ਦੀਆਂ ਚਾਬੀਆਂ ਚੋਰੀਆਂ ਕਰ ਲਈਆਂ ਅਤੇ ਕਾਰ ਪਾਰਕਿੰਗ ਵਿੱਚ ਆਕੇ ਦੋਸੀਆਂ ਨੇ ਰਿਮੋਟ-ਕੀ ਦੀ ਮਦਦ ਨਾਲ ਕਾਰ ਦੀ ਤਲਾਸ ਕੀਤੀ ਅਤੇ ਕਾਰ ਨੂੰ ਚੋਰੀ ਕਰਕੇ ਲੈ ਗਏ ਸਨ, ਜਿਸਤੇ ਮੁਕੱਦਮਾਂ ਨੰਬਰ 35 ਮਿਤੀ 31-03-2017 ਅ/ਧ 379,380 ਹਿੰ:ਦੰ: ਥਾਣਾਂ ਅਨੰਦਪੁਰ ਸਾਹਿਬ ਦਰਜ ਰਜਿਸਟਰ ਹੋਇਆ ਸੀ। ਇਹਨਾਂ ਵਹੀਕਲ ਚੋਰਾਂ ਪਾਸੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸਭੰਵਾਨਾਂ ਹੈ।

Share Button

Leave a Reply

Your email address will not be published. Required fields are marked *