ਜਿਲ੍ਹਾ ਪੁਲਿਸ ਨੇ ਛੇ ਸਾਲ ਦੀ ਬੱਚੀ ਦੇ ਅੰਨੇ ਕਤਲ ਦੇ ਕੇਸ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ

ss1

ਜਿਲ੍ਹਾ ਪੁਲਿਸ ਨੇ ਛੇ ਸਾਲ ਦੀ ਬੱਚੀ ਦੇ ਅੰਨੇ ਕਤਲ ਦੇ ਕੇਸ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ
1 ਅਗਸਤ ਨੂੰ ਦਾਦੇ ਦੇਵ ਸਿੰਘ ਦੇ ਘਰ ਦੇ ਨੇੜੇ ਗੰਨੇ ਦੇ ਖੇਤ ਵਿੱਚੋ ਮਿਲੀ ਸੀ ਲੜਕੀ ਦੀ ਲਾਸ਼
ਤਫਤੀਸ਼ ਦੋਰਾਨ ਲੜਕੀ ਦੇ ਦਾਦਾ ਦੇਵ ਸਿੰਘ ਦੇ ਘਰ ਤੋ ਖੂਨ ਵਾਲੇ ਕਪੜੇ ਬਰਾਮਦ ਹੋਏ ਅਤੇ ਦੀਵਾਰਾਂ ਤੇ ਖੂਨ ਦੇ ਧੱਬੇ ਵੀ ਮਿਲੇ

ਸ਼੍ਰੀ ਅਨੰਦਪੁਰ ਸਾਹਿਬ, 8 ਅਗਸਤ-(ਦਵਿੰਦਰਪਾਲ ਸਿੰਘ): ਜਿਲ੍ਹਾ ਪੁਲਿਸ ਨੇ ਇੱਕ ਛੇ ਸਾਲ ਦੀ ਬੱਚੀ ਦੇ ਅੰਨੇ ਕਤਲ ਦੇ ਕੇਸ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ ਇਹ ਜਾਣਕਾਰੀ ਦਿੰਦਿਆਂ ਸ਼੍ਰੀ ਵਰਿੰਦਰ ਪਾਲ ਸਿੰਘ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਿਲਾ ਰੂਪਨਗਰ ਨੇ ਦਸਿਆ ਕਿ 31 ਜੁਲਾਈ ਨੂੰ ਲੜਕੀ ਸੁਮਨ ਕੋਰ ਉਮਰ ਕਰੀਬ 6 ਸਾਲ ਪਿੰਡ ਮਾਜਰੀ ਜੱਟਾਂ ਦੇ ਪਿਤਾ ਹਰਮੇਲ ਸਿੰਘ ਪੁੱਤਰ ਦੇਵ ਸਿੰਘ ਕੌਮ ਰਾਮਦਾਸੀਆ ਥਾਣਾ ਸਦਰ ਰੂਪਨਗਰ ਨੇ ਥਾਣੇਦਾਰ ਸੰਨੀ ਖੰਨਾ ਮੁੱਖ ਅਫਸਰ ਥਾਂਣਾ ਸਦਰ ਰੂਪਨਗਰ ਪਾਸ ਇਤਲਾਹ ਦਿੱਤੀ ਸੀ ਕਿ 30 ਜੁਲਾਈ ਵਕਤ ਕਰੀਬ 12.00 ਵਜੇ ਦਿਨ ਆਪਣੇ ਦਾਦੇ ਦੇਵ ਸਿੰਘ ਦੇ ਘਰ ਗਈ ਸੀ ਜੋ ਵਾਪਸ ਘਰ ਨਹੀ ਆਈ। ਜਿਸ ਨੇ ਸ਼ੱਕ ਜਾਹਿਰ ਕੀਤਾ ਸੀ ਕਿ ਉਸ ਨੂੰ ਕੋਈ ਨਾਮਾਲੂਮ ਵਿਅਕਤੀ ਅਗਵਾ ਕਰਕੇ ਲੈ ਗਿਆ ਹੈ। ਜਿਸ ਸਬੰਧੀ ਮੁਕੱਦਮਾ ਨੰਬਰ 84 ਮਿਤੀ 31-7-2016 ਅ/ਧ 363 93 ਥਾਣਾ ਸਦਰ ਰੂਪਨਗਰ ਦਰਜ ਰਜਿਸਟਰ ਕੀਤਾ ਗਿਆ। ਲੜਕੀ ਦੀ ਲਾਸ਼ 01 ਅਗਸਤ ਨੂੰ ਦਾਦੇ ਦੇਵ ਸਿੰਘ ਦੇ ਘਰ ਦੇ ਨੇੜੇ ਗੰਨੇ ਦੇ ਖੇਤ ਵਿੱਚੋ ਮਿਲੀ ਸੀ ਤੇ ਜੁਰਮ ਵਿੱਚ 302 ਹਿੰ.ਦੰ. ਦਾ ਵਾਧਾ ਕੀਤਾ ਗਿਆ।
ਇਸ ਮੁਕੱਦਮੇ ਦੀ ਤਫਤੀਸ਼ ਸ਼੍ਰੀ ਮਨਵੀਰ ਸਿੰਘ ਬਾਜਵਾ, ਉਪ ਕਪਤਾਨ ਪੁਲਿਸ (ਆਰ) ਦੀ ਨਿਗਰਾਨੀ ਹੇਠ ਇੰਸਪੈਕਟਰ ਅਤੁਲ ਸੋਨੀ, ਇੰਚ. ਸੀ.ਆਈ.ਏ ਰੂਪਨਗਰ, ਇੰਸਪੈਕਟਰ ਗੱਬਰ ਸਿੰਘ ਅਤੇ ਥਾਣੇਦਾਰ ਸੰਨੀ ਖੰਨਾ, ਮੁੱਖ ਅਫਸਰ ਥਾਣਾ ਸਦਰ ਦੁਆਰਾ ਵਿਗਿਆਨਿਕ ਅਤੇ ਅਸਰਦਾਰ ਢੰਗਾ ਨਾਲ ਕਰਦੇ ਹੋਏ ਮੁਕੱਦਮਾ ਨੂੰ ਟਰੇਸ ਕੀਤਾ ਗਿਆ ਹੈ। ਤਫਤੀਸ਼ ਦੋਰਾਨ ਲੜਕੀ ਦੇ ਦਾਦਾ ਦੇਵ ਸਿੰਘ ਦੇ ਘਰ ਤੋ ਖੂਨ ਵਾਲੇ ਕਪੜੇ ਬਰਾਮਦ ਹੋਏ ਅਤੇ ਦੀਵਾਰਾਂ ਤੇ ਖੂਨ ਦੇ ਧੱਬੇ ਵੀ ਮਿਲੇ। ਮੌਕੇ ਤੋ 6 ਟੀਮ ਤੇ ਹੋਰ ਤਕਨੀਕਾ ਦਾ ਇਸਤੇਮਾਲ ਕਰਦੇ ਹੋਏ ਹੋਰ ਸਬੂਤ ਵੀ ਜੁਟਾਏ ਗਏ। ਦੋਰਾਨੇ ਤਫਤੀਸ਼ ਪਾਇਆ ਗਿਆ ਕਿ ਮ੍ਰਿਤਕ ਲੜਕੀ ਦੀ ਭੁਆ ਕੁਲਵਿੰਦਰ ਕੋਰ, ਜਿਸ ਦੀ ਸ਼ਾਦੀ ਅਰਸਾ ਕਰੀਬ 10 ਸਾਲ ਪਹਿਲਾਂ ਅਵਤਾਰ ਸਿੰਘ ਉਰਫ ਤਾਰੂ ਵਾਸੀ ਪਿੰਡ ਚੱਕ ਢੇਰਾ ਥਾਣਾ ਸਦਰ ਰੂਪਨਗਰ ਨਾਲ ਹੋਈ ਸੀ, ਵਲੋ ਅੰਧ ਵਿਸ਼ਵਾਸ ਵਿੱਚ ਆ ਕੇ ਲੜਕੀ ਸੁਮਨ ਕੌਰ ਦੀ ਹੱਤਿਆ ਕੀਤੀ ਗਈ ਤੇ ਲਾਸ਼ ਗੰਨੇ ਦੇ ਖੇਤਾ ਵਿੱਚ ਸੁੱਟ ਦਿੱਤੀ। ਜੋ ਕੁਲਵਿੰਦਰ ਕੌਰ ਅਤੇ ਅਵਤਾਰ ਸਿੰਘ ਉਰਫ ਤਾਰੂ ਨੂੰ ਮਿਤੀ 08 ਅਗਸਤ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾ ਨੇ ਪੁੱਛ ਗਿੱਛ ਦੋਰਾਨ ਦੱਸਿਆ ਕਿ ਉਹਨਾਂ ਦੇ ਕੋਈ ਔਲਾਦ ਨਹੀ ਸੀ ਇਸ ਕਰਕੇ ਉਨ੍ਹਾ ਨੇ ਅੰਧ ਵਿਸ਼ਵਾਸ਼ ਵਿੱਚ ਲੜਕੀ ਦੀ ਹੱਤਿਆ ਕੀਤੀ ਹੈ। ਜਿਨ੍ਹਾ ਪਾਸੋ ਹੋਰ ਪੁੱਛ ਗਿੱਛ ਜਾਰੀ ਹੈ।

Share Button

Leave a Reply

Your email address will not be published. Required fields are marked *