ਜਿਲ੍ਹਾ ਪਟਿਆਲਾ ਦੀ ਸਿਆਸਤ ਗਰਮਾਈ

ss1

ਜਿਲ੍ਹਾ ਪਟਿਆਲਾ ਦੀ ਸਿਆਸਤ ਗਰਮਾਈ

ਪਟਿਆਲਾ 20 ਅਕਤੂਬਰ (ਢਿੱਲੋਂ) : ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜੱਦੀ ਜਿਲ੍ਹੇ ਪਟਿਆਲਾ ਦੀ ਸਿਆਸਤ ਕਾਫੀ ਗਰਮਾ ਗਈ ਹੈ ਕਿਉਂਕਿ ਜਿਲ੍ਹਾ ਪਟਿਆਲਾ ਦੇ ਸਾਬਕਾ ਡਿਪਟੀ ਮੇਅਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕਬੀਰ ਦਾਸ ਕੱਲ ਸ੍ਰੋਮਣੀ ਅਕਾਲੀ ਦਲ ਜੁਆਇਨ ਕਰ ਲਿਆ ਹਾਲਾਂਕਿ ਕਬੀਰ ਦਾਸ ਲੰਮੇ ਅਰਸੇ ਤੋਂ ਕਾਂਗਰਸ ਦੀ ਟਿਕਟ ਦੀ ਮੰਗ ਕਰਦੇ ਆਏ ਹਨ ਤੇ ਇਸ ਵਾਰ ਵੀ ਇਨ੍ਹਾਂ ਨੇ ਜਿਲ੍ਹਾ ਪਟਿਆਲਾ ਦੇ ਰਿਜ਼ਰਵ ਹਲਕਾ ਸ਼ੁਤਰਾਣਾ ਤੋਂ ਕਾਂਗਰਸ ਦੀ ਟਿਕਟ ਲਈ ਅਪਲਾਈ ਕੀਤਾ ਸੀ ਪਰ ਹਲਕਾ ਸ਼ੁਤਰਾਣਾ ਤੋਂ ਸਾਬਕਾ ਐਮ.ਐਲ.ਏ. ਨਿਰਮਲ ਸਿੰਘ ਸਮਾਣਾ ਅਤੇ ਪੜ੍ਹੇ ਲਿਖੇ ਨੌਜਵਾਨ ਆਗੂ ਇੰਜ. ਅਮਿਤ ਰਤਨ ਨੇ ਵੀ ਅਪਲਾਈ ਕੀਤਾ ਹੋਣ ਕਾਰਨ ਕਬੀਰ ਦਾਸ ਨੂੰ ਇਸ ਵਾਰ ਵੀ ਉੱਥੋਂ ਟਿਕਟ ਮਿਲਣਾ ਮੁਸ਼ਕਿਲ ਲੱਗ ਰਿਹਾ ਸੀ । ਇਸੇ ਕਾਰਨ ਉਨ੍ਹਾਂ ਨੇ ਟਿਕਟ ਮਿਲਣ ਦੇ ਭਰੋਸੇ ਮਗਰੋਂ ਹੀ ਅਕਾਲੀ ਦਲ ਜੁਆਇਨ ਕੀਤਾ ਹੈ । ਕਬੀਰ ਦਾਸ ਦੇ ਅਕਾਲੀ ਦਲ ਵਿੱਚ ਜਾਣ ਨਾਲ ਹਲਕਾ ਸ਼ੁਤਰਾਣਾ ਤੋਂ ਇੰਜ. ਅਮਿਤ ਰਤਨ ਦੀ ਕਾਂਗਰਸੀ ਟਿਕਟ ਲਈ ਦਾਅਵੇਦਾਰੀ ਮਜ਼ਬੂਤ ਹੋਈ ਹੈ । ਕਿਉਂਕਿ ਉਹ ਤਕਰੀਬਨ ਡੇਢ ਸਾਲ ਤੋਂ ਹਲਕਾ ਸ਼ੁਤਰਾਣਾ ਵਿੱਚ ਕਾਂਗਰਸ ਦਾ ਪ੍ਰਚਾਰ ਕਰ ਰਹੇ ਹਨ । ਉਹ ਆਮ ਆਦਮੀ ਪਾਰਟੀ ਨਾਲ ਜੁੜੇ ਨੌਜਵਾਨਾਂ ਨੂੰ ਦੁਬਾਰਾ ਆਪਣੇ ਨਾਲ ਜੋੜ ਕੇ ਕਾਂਗਰਸ ਨੂੰ ਮਜ਼ਬੂਤ ਕਰਨ ਵਿੱਚ ਸਫਲ ਰਹੇ ਹਨ । ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਨੌਜਵਾਨਾਂ ਨੂੰ ਟਿਕਟ ਦੇਣ ਦੇ ਬਿਆਨਾਂ ਦੇ ਆਧਾਰ ਤੇ ਇੰਜ. ਅਮਿਤ ਰਤਨ ਦੀ ਦਾਅਵੇਦਾਰੀ ਮਜ਼ਬੂਤ ਬਣ ਗਈ ਹੈ । ਦੂਜੇ ਪਾਸੇ ਸਾਬਕਾ ਐਮ.ਐਲ.ਏ. ਨਿਰਮਲ ਸਿੰਘ ਸਮਾਣਾ ਦਾ ਹਲਕੇ ਦੇ ਲੋਕਾਂ ਵੱਲੋਂ ਵਿਰੋਧ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਅਤੇ ਹਲਕੇ ਦੇ ਲੋਕਾਂ ਦਾ ਵਿਰੋਧ ਕਰਨ ਦਾ ਤਰਕ ਇਹ ਹੈ ਕਿ ਅਕਾਲੀ ਸਰਕਾਰ ਵੇਲੇ ਕਾਂਗਰਸੀ ਵਰਕਰਾਂ ਨਾਲ ਬਹੁਤ ਵਧੀਕੀ ਹੋਈ ਹੈ ਅਤੇ ਨਿਰਮਲ ਸਿੰਘ ਨੇ ਕਦੇ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ ਸਗੋਂ ਇਹ ਕਿਹਾ ਜਾਂਦਾ ਰਿਹਾ ਕਿ ਅਕਾਲੀ ਦਲ ਵਿੱਚ ਸ਼ਾਮਿਲ ਹੋ ਜਾਵੋ । ਹੁਣ ਇਹ ਕਾਂਗਰਸ ਦੀ ਟਿਕਟ ਦੀ ਦੁਬਾਰਾ ਮੰਗ ਕਰ ਰਹੇ ਹਨ ਪਰੰਤੂ ਲੋਕਾਂ ਵੱਲੋਂ ਨਵੇਂ ਚਿਹਰੇ ਦੀ ਮੰਗ ਰੋਜ਼ਾਨਾ ਵੱਧਦੀ ਜਾ ਰਹੀ ਹੈ । ਇਸ ਕਾਰਨ ਵੀ ਇੰਜ. ਅਮਿਤ ਰਤਨ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ । ਦੂਜੇ ਪਾਸੇ ਕਬੀਰ ਦਾਸ ਨੂੰ ਅਕਾਲੀ ਦਲ ਵੱਲੋਂ ਰਿਜ਼ਰਵ ਹਲਕੇ ਨਾਭਾ ਜਾਂ ਸ਼ੁਤਰਾਣਾ ਤੋਂ ਟਿਕਟ ਦੇਣ ਦੀ ਅਫਵਾਹ ਨਾਲ ਅਕਾਲੀ ਦਲ ਦੇ ਮੌਜੂਦਾ ਹਲਕਾ ਇੰਚਾਰਜ਼ਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ । ਪਰ ਹਾਲੇ ਸਿਰਫ ਕਿਆਸ ਅਰਾਈਆਂ ਹੀ ਹਨ, ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਟਿਕਟ ਦੀ ਖਿੱਚ ਕਿੰਨੇ ਲੀਡਰਾਂ ਦੀ ਵਫਾਦਾਰੀਆਂ ਬਦਲਦੀ ਹੈ ।

Share Button

Leave a Reply

Your email address will not be published. Required fields are marked *