ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 11th, 2020

ਜਿਲਾ ਮੀਡੀਆ ਕਲੱਬ ਮਾਨਸਾ ਦੀ ਨਵੀ ਕਾਰਜਕਾਰਨੀ ਕਮੇਟੀ ਦੀ ਚੋਣ ਹੋਈ

ਜਿਲਾ ਮੀਡੀਆ ਕਲੱਬ ਮਾਨਸਾ ਦੀ ਨਵੀ ਕਾਰਜਕਾਰਨੀ ਕਮੇਟੀ ਦੀ ਚੋਣ ਹੋਈ

4-12 (1) 4-12 (2)
ਮਾਨਸਾ 3 ਜੁਲਾਈ (ਰੀਤਵਾਲ )-ਜਿਲਾ ਮਾਨਸਾ ਮੀਡੀਆ ਕਲੱਬ ਦੀ ਇੱਕ ਜਰੂਰੀ ਮੀਟਿੰਗ ਬੱਚਤ ਭਵਨ ਮਾਨਸਾ ਵਿਖੇ ਹੋਈ ਇਸ ਮੀਟਿੰਗ ਵਿੱਚ ਜਿਲੇ ਦੇ ਵੱਖ ਵੱਖ ਸ਼ਟੇਸ਼ਨਾ ਮਾਨਸਾ,ਝੁਨੀਰ,ਸਰਦੂਲਗੜ,ਬੁਢਲਾਡਾ,ਬਰੇਟਾ,ਜੋਗਾ,ਭੀਖੀ,ਬੋਹਾ ਦੇ ਕਰੀਬ 70 ਤੋ ਵੱਧ ਪੱਤਰਕਾਰਾ ਨੇ ਭਾਗ ਲਿਆ।ਇਸ ਮੀਟਿੰਗ ਦਾ ਮੁੱਖ ਮਨੋਰਥ ਪੱਤਰਕਾਰ ਭਾਈਚਾਰੇ ਨੂੰ ਪੇਸ਼ ਆ ਰਹੀਆ ਮੁਸ਼ਕਿਲਾ ਸੀ।ਜਿਸ ਸਬੰਧੀ ਪੱਤਰਕਾਰ ਭਾਈਚਾਰੇ ਦੀਆਂ ਮੁਸ਼ਕਿਲਾ ਦੇ ਹੱਲ ਲਈ ਪਿਛਲੇ ਦਿਨੀ ਇਕੱਤਰ ਹੋ ਕੇ ਇੱਕ ਆਰਜੀ ਐਡਹਾਕ 13 ਮੈਂਬਰੀ ਕਮੇਟੀ ਅਗਲੀ ਮੀਟਿੰਗ ਤੱਕ ਬਣਾਕੇ ਇਹ ਫੈਸਲਾ ਕੀਤਾ ਗਿਆ ਸੀ ਕਿ 3 ਜੁਲਾਈ ਨੂੰ ਕਲੱਬ ਦੇ ਅਹੁਦੇਦਾਰਾ ਦੀ ਨਵੇ ਸਿਰਿਉ ਚੋਣ ਕੀਤੀ ਜਾਵੇਗੀ ਅੱਜ ਮੀਟਿੰਗ ਦੋਰਾਨ ਹਾਜਰੀਨ ਸਮੂਹ ਪੱਤਰਕਾਰਾ ਵਲੋ ਇੱਕਜੁਟਤਾ ਨਾਲ ਫੈਸਲਾ ਕਰਕੇ ਪਹਿਲਾ ਬਣਾਈ ਐਡਹਾਕ 13 ਮੈਂਬਰੀ ਕਮੇਟੀ ਨੂੰ ਭੰਗ ਕਰਕੇ ਨਵੀ ਜਿਲਾ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਨਵੀ ਸਰਬ ਸੰਮਤੀ ਨਾਲ ਚੁਣੀ ਗਈ ਜਿਲਾ ਕਾਰਜਕਾਰਣੀ ਕਮੇਟੀ ਵਿੱਚ ਨਛੱਤਰ ਸਿੰਘ ਰਾਠੀ,ਜਗਸੀਰ ਸਿੰਘ ਬਿੱਲੂ,ਪ੍ਰਿਤਪਾਲ ਸਿੰਘ,ਜਗਦੀਸ਼ ਬਾਂਸਲ,ਰਾਜੇਸ਼ ਗੁਪਤਾ,ਗੁਰਜੀਤ ਸ਼ੀਹ,ਕੁਲਜੀਤ ਸਿੱਧੂ,ਵਿਜੈ ਬਾਂਸਲ,ਸਰਬਜੀਤ ਸਿੰਘ,ਬੀਰਬਲ ਧਾਲੀਵਾਲ,ਨਛੱਤਰ ਸਿੰਘ ਕਾਹਨਗੜ,ਬਿੰਦਰ ਰੀਤਵਾਲ,ਭੂਸ਼ਨ ਗਰਗ,ਜਸਪਾਲ ਜੱਸੀ,ਜਤਿੰਦਰ ਰਿੰਕੂ,ਗੁਰਮੀਤ ਮੀਤੀ,ਕੁਲਵਿੰਦਰ ਚਹਿਲ,ਸੰਜੀਵ ਸਿੰਗਲਾ,ਗੁਰਜੀਤ ਸਿੰਘ,ਬਲਜਿੰਦਰ ਬਾਵਾ,ਗੁਰਸੇਵਕ ਅਕਲੀਆ,ਰਣਜੀਤ ਗਰਗ,ਵਿਨੋਦ ਜੈਨ,ਜੀ.ਐਮ ਅਰੋੜਾ,ਮੈਂਬਰ ਚੁਣੇ ਗਏ ਇਸ ਮੋਕੇ ਸਮੂਹ ਪੱਤਰਕਾਰਾ ਵਲੋ ਇੱਕਜੁਟਤਾ ਨਾਲ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਹਰ ਪੱਤਰਕਾਰ ਦੀ ਮੁਸ਼ਕਿਲ ਵਿੱਚ ਸਾਥ ਦੇਣ ਦਾ ਕਸਮ ਖਾਕੇ ਪ੍ਰਣ ਕੀਤਾ।ਕਮੇਟੀ ਦੇ ਚੁਣੇ ਮੈਂਬਰਾ ਨੇ ਜਿਲਾ ਮੀਡੀਆਂ ਕਲੱਬ ਮਾਨਸਾ ਨੂੰ ਵਧੀਆ ਤਰੀਕੇ ਚਲਾਉਣ ਲਈ ਹਰ ਤਰਾ ਦੇ ਉਪਰਾਲੇ ਲਈ ਯਤਨਸ਼ੀਲ ਰਹਿਣ ਦੀ ਗੱਲ ਕਹੀ।ਉਨਾ ਕਿਹਾ ਕਿ ਮੀਡੀਆ ਕਲੱਬ ਨਾਲ ਜੁੜਨ ਲਈ ਜਿਲਾ ਦਾ ਕੋਈ ਵੀ ਪੱਤਰਕਾਰ ਮੈਂਬਰਸ਼ਿਪ ਫਾਰਮ ਭਰਕੇ ਕਲੱਬ ਦਾ ਮੈਂਬਰ ਬਣ ਸਕਦਾ ਹੈ ਇਸ ਮੋਕੇ ਝੁਨੀਰ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਭੰਮਾ,ਜੋਗਾ ਦੇ ਕੁਲਵੀਰ ਰੱਲਾ, ਸਰਦੂਲਗੜ ਤੋ ਬਲਜੀਤਪਾਲ,ਵਿਨੌਦ ਜੈਨ,ਰਣਜੀਤ ਗਰਗ,ਬੁਢਲਾਡਾ ਤੋ ਚਤਰ ਸਿੰਘ,ਅਮਿਤ ਚਾਵਲਾ,ਦੀਪਕ ਸਿੰਗਲਾ ,ਦਰਸ਼ਨ ਵਰੇ,ਮੱਖਣ ਉਭਾ,ਜਗਤਾਰ ਧੰਜਲ,ਕੁਲਦੀਪ ਧਾਲੀਵਾਲ,ਦੀਪ ਜਿੰਦਲ,ਬਲਜੀਤ ਕੜਵਲ ,ਭਗਵੰਤ ਸਿੰਘ,ਪ੍ਰਦੀਪ ਗਰਗ,ਗੋਪਾਲ ਅਕਲੀਆ,ਨਰੇਸ਼ ਜਿੰਦਲ,ਨਰੇਸ਼ ਰਿੰਪੀ,ਸਿਕੰਦਰ ਸਿੰਘ ਬੋਹਾ,ਦਵਿੰਦਰ ਸਿੰਘ ਕੋਹਲੀ,ਅਵਤਾਰ ਜਟਾਣਾ,ਮੁਨੀਸ਼ ਰੱਲਾ,ਆਦਿ ਦਰਜਨਾ ਪੱਤਰਕਾਰ ਹਾਜਰ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: