ਜਿਲਾ ਪੱਧਰੀ ਪੀ.ਸੀ.ਪੀ.ਐਨ.ਡੀ.ਟੀ. ਵਰਕਸ਼ਾਪ ਕਰਵਾਈ

ss1

ਜਿਲਾ ਪੱਧਰੀ ਪੀ.ਸੀ.ਪੀ.ਐਨ.ਡੀ.ਟੀ. ਵਰਕਸ਼ਾਪ ਕਰਵਾਈ
ਬੇਟੀ ਨੂੰ ਬਚਾਉਣ ਅਤੇ ਪੜਾਉਣ ਦੇ ਨਾਲ ਅਪਣਾਉਣ ਦੀ ਵੀ ਲੋੜ ਹੈ : ਸਿਵਲ ਸਰਜਨ ਬਠਿੰਡਾ

ਰਾਮਪੁਰਾ ਫੂਲ, 15 ਦਸੰਬਰ 2016 (ਮਨਦੀਪ ਢੀਗਰਾ) ਸਿਹਤ ਵਿਭਾਗ ਬਠਿੰਡਾ ਵੱਲੋਂ ਬੱਚੀ ਬਚਾਓ ਮੁਹਿੰਮ ਜਿਲਾ ਪੱਧਰ ਦੀ ਪੀ.ਸੀ.ਪੀ.ਐਨ.ਡੀ.ਟੀ. ਵਰਕਸ਼ਾਪ ਦਾ ਆਯੋਜਨ ਸਿਵਲ ਸਰਜਨ ਬਠਿੰਡਾ ਦੀ ਪ੍ਰਧਾਨਗੀ ਹੇਠ ਗੀਤਾ ਭਵਨ ਰਾਮਪੁਰਾ ਫੂਲ ਵਿਖੇ ਕੀਤਾ ਗਿਆ ਇਸ ਵਰਕਸ਼ਾਪ ਵਿੱਚ ਜਿਲਾ ਇੰਸਪੈਕਸ਼ਨ ਮੋਨੀਟਰਿੰਗ ਕਮੇਟੀ (ਪੀ.ਐਨ.ਡੀ.ਟੀ.) ਦੇ ਮੈਂਬਰ, ਜਿਲਾ ਐਪ੍ਰੋਪ੍ਰੀਏਟ ਅਥਾਰਟੀ ਦੇ ਮੈਂਬਰ, ਆਈ.ਐਮ.ਏ. ਦੇ ਮੈਂਬਰ, ਅਲਟ੍ਰਾ ਸਾਊਂਡ ਕਰਨ ਵਾਲੇ ਡਾਕਟਰਜ਼ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਹਿੱਸਾ ਲਿਆ ਇਸ ਵਰਕਸ਼ਾਪ ਵਿੱਚ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੀ ਪਾਲਣਾ ਕਰਦੇ ਹੋਏ ਲਿੰਗ ਨਿਰਧਾਰਨ ਟੈਸਟ ਉਪਰੰਤ ਹੋਣ ਵਾਲੀਆਂ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਹੋ ਰਹੀਆਂ ਗਤੀਵਿਧੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਇਸ ਵਰਕਸ਼ਾਪ ਦਾ ਆਗਾਜ਼ ਸਿਵਲ ਸਰਜਨ ਡਾ. ਰਘੁਬੀਰ ਸਿੰਘ ਰੰਧਾਵਾ ਵੱਲੋਂ ਜਯੋਤੀ ਪ੍ਰਚੰਡ ਕਰਕੇ ਕੀਤਾ ਗਿਆ ਇਸ ਸਮੇਂ ਸਹੀਦ ਸਮਾਰਕ ਗਰਲਜ਼ ਕਾਲਜ ਦੇ ਡਾਇਰੈਕਟਰ ਸੁਨੀਲ ਬਾਂਸਲ, ਪ੍ਰਿੰਸੀਪਲ ਸੁਮਨ ਬਾਂਸਲ, ਡਾ. ਨਰਿੰਦਰ ਪ੍ਰਧਾਨ ਆਈ.ਐਮ.ਏ. ਰਾਮਪੁਰਾ ਫੂਲ, ਸੁਨੀਲ ਬਿੱਟਾ ਪ੍ਰਧਾਨ ਨਗਰ ਕੌਂਸਲ ਰਾਮਪੁਰਾ ਫੂਲ,ਸੁਰਿੰਦਰ ਧੀਰ ਸੁਪਰਡੈਟ ਖੱਤਰੀ ਸਭਾ, ਉਮ ਪ੍ਰਕਾਸ਼ ਗਰਗ ਪ੍ਰਧਾਨ ਗੀਤਾ ਭਵਨ , ਜਗਤਾਰ ਸਿੰਘ ਸੀਨੀੇ: ਡਿਪਟੀ ਮਾਸ ਮੀਡੀਆ ਜ਼ਿਲਾ ਬਠਿੰਡਾ, ਡਾ.ਮਨਪ੍ਰੀਤ ਕੌਰ ਮੰਡੀਕਲਾਂ, ਡਾ. ਰੀਮਾ ਭੱਟੀ, ਮੈਡਮ ਊਸ਼ਾ ਸ਼ਰਮਾ ਅਤੇ ਮੈਡਮ ਰੰਜੂ ਬਾਲਾ ਵੀ ਮੌਜੂਦ ਸਨ ਇਸ ਮੌਕੇ ਡਾ. ਅਮਰੀਕ ਸਿੰਘ ਐਸ.ਐਮ.ਉ ਰਾਮਪੁਰਾ ਫੂਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।

        ਇਸ ਮੌਕੇ ਡਾ. ਰਘੁਬੀਰ ਸਿੰਘ ਰੰਧਾਵਾ ਸਿਵਲ ਸਰਜਨ ਬਠਿੰਡਾ ਨੇ ਰਾਮਪੁਰਾ ਫੂਲ ਨੂੰ ਦੇਸ਼ ਭਰ ਵਿੱਚ ਖੂਨ ਦਾਨ ਵਿੱਚ ਵਧੀਆ ਸਮਾਜ ਸੇਵਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਬੇਟੀਆਂ ਨੂੰ ਕੁੱਖ ਵਿੱਚ ਮਾਰਨਾ ਬਹੁਤ ਵੱਡਾ ਪਾਪ ਹੈ ਉਹਨਾਂ ਕਿਹਾ ਕਿ ਸਮਾਜ ਨੂੰ ਵਿਸ਼ਵਾਸ ਨਾਲ ਭਰੂਣ ਹੱਤਿਆ ਖਿਲਾਫ ਲੜਨਾ ਪਵੇਗਾ ਅਤੇ ਨਾਰੀ ਨੂੰ ਹੋਰ ਸ਼ਕਤੀਸ਼ਾਲੀ ਕਰਦੇ ਹੋਏ ਅਬਲਾ ਤੋਂ ਸਬਲਾ ਬਣਾਉਣਾ ਹੋਵੇਗਾ ਇਸ ਦੇ ਨਾਲ ਹੀ ਬੇਟੀ ਨੂੰ ਬਚਾਉਣ ਅਤੇ ਪੜਾਉਣ ਦੀ ਹੀ ਨਹੀਂ ਬਲਕਿ ਅਪਣਾਉਣ ਦੀ ਵੀ ਲੋੜ ਹੈ ਉਹਨਾਂ ਸਿਹਤ ਵਿਭਾਗ ਦੀ ਸਲਾਘਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਅਤੇ ਹੋਰ ਸਹਿਯੋਗੀ ਵਿਭਾਗਾਂ ਦੇ ਸਹਿਯੋਗ ਸਦਕਾ ਸਹਿਰਾਂ ਅਤੇ ਪਿੰਡਾਂ ਦੇ ਲੋਕ ਭਰੂਣ ਹੱਤਿਆ ਖਿਲਾਫ ਕਾਫੀ ਜਾਗਰੂਕ ਹੋ ਚੁੱਕੇ ਹਨ ਇਸ ਮੌਕੇ ਸਿਵਲ ਸਰਜਨ ਬਠਿੰਡਾ ਵੱਲੋਂ ਬਿਹਤਰ ਸੈਕਸ ਰੇਸ਼ੋ ਵਾਲੇ ਪਿੰਡਾਂ ਦੀਆਂ ਏ.ਐਨ.ਐਮਜ਼ ਅਤੇ ਆਸ਼ਾ ਵਰਕਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

         ਡਾ.ਰਵਨਜੀਤ ਕੋਰ ਬਰਾੜ ਜਿਲਾ ਪਰਿਵਾਰ ਭਲਾਈ ਅਫਸਰ ਬਠਿੰਡਾ ਨੇ ਆਪਣੇ ਸੰਬੋਧਨ ਵਿੱਚ ਜਿਲਾ ਬਠਿੰਡਾ ਦੇ ਸਾਰੇ ਅਲਟ੍ਰਾਸਾਊਂਡ ਕਰਨ ਵਾਲੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੀ ਪਾਲਣਾ ਕਰਦੇ ਹੋਏ ਇਸ ਘਿਨਾਉਣੇ ਜੁਰਮ ਨੂੰ ਠੱਲ ਪਾਉਣ ਲਈ ਸਿਹਤ ਵਿਭਾਗ ਨੂੰ ਆਪਣਾ ਸਹਿਯੋਗ ਦਿੱਤਾ ਜਾਵੇ ਅਤੇ ਕਾਨੂੰਨ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਤਾਂ ਜ਼ੋ ਉਹਨਾਂ ਨੂੰ ਕਿਸੇ ਵੀ ਤਰਾਂ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੇ ਕਾਰਣ ਜਿਲਾ ਬਠਿੰਡਾ ਵਿੱਚ ਲਿੰਗ ਅਨੁਪਾਤ ਵਿੱਚ ਕਾਫੀ ਸੁਧਾਰ ਹੋਇਆ ਹੈ ਉਹਨਾਂ ਦੱਸਿਆ ਕਿ ਲਿੰਗ ਅਨੁਪਾਤ ਨੂੰ ਬਿਹਤਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੰਜ ਸਾਲ ਤੱਕ ਦੀਆਂ ਬੱਚੀਆਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ।

          ਨਵਦੀਪ ਸਿੰਘ ਬੀ.ਸੀ.ਜੀ. ਅਫਸਰ ਬਠਿੰਡਾ ਨੇ ਅਤੀਤ ਤੋਂ ਹੁਣ ਔਰਤ ਦੀ ਸਮਾਜਿਕ ਦਸ਼ਾ ਬਾਰੇ ਤੱਥਾਂ ਤੇ ਅਧਾਰਿਤ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਇਹ ਅਨੋਖੀ ਗੱਲ ਹੈ ਕਿ ਮਨੁੱਖ ਬੱਚੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੰਦਾ ਹੈ ਜਦਕਿ ਪਸ਼ੂ ਪੰਛੀਆਂ ਵਿੱਚ ਇਹੋ ਜਿਹਾ ਕੋਈ ਰਿਵਾਜ ਨਹੀਂ ਜੇਕਰ ਅਸੀਂ ਸਾਰੇ ਹੀ ਬੇਟੀਆਂ ਨੂੰ ਜੀ ਆਇਆਂ ਕਹੀਏ ਤਾਂ ਉਹਨਾਂ ਨੂੰ ਸਮਾਜ ਵਿੱਚ ਪੂਰਾ ਮਾਨ ਸਨਮਾਨ ਤੇ ਅਧਿਕਾਰ ਮਿਲੇਗਾ ਇਸ ਦੇ ਨਾਲ ਹੀ ਸਕੂਲ ਅਤੇ ਕਾਲਜ ਵਿਦਿਆਰਥਣਾਂ ਸਿਮਰਜੀਤ ਕੌਰ, ਹਰਸਿਮਰਨ, ਲਵਲੀਨ ਗੁਰੱਪ, ਜਸਲੀਨ ਕੌਰ, ਨਵਜੌਤ ਸਿੰਘ ਅਤੇ ਪ੍ਰੋਫੈਸਰ ਕਾਰਨਿਕਾ ਕੌਸ਼ਿਕ ਨੇ ਭਰੂਣ ਹੱਤਿਆਂ ਸਬੰਧੀ ਕਵਿਤਾ, ਭਾਸ਼ਣ ਅਤੇ ਸਕਿੱਟ ਪੇਸ਼ ਕੀਤੀ ਇਸਦੇ ਨਾਲ ਹੀ ਡਾ. ਕੁੰਦਨ ਪਾਲ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

         ਇਸ ਵਰਕਸ਼ਾਪ ਦਾ ਸਟੇਜ਼ ਸੰਚਾਲਨ ਜਗਤਾਰ ਸਿੰਘ ਜਿਲਾ ਸਿਹਤ ਸਿੱਖਿਆ ਅਤੇ ਸੂਚਨਾ ਅਫਸਰ ਵੱਲੋਂ ਕੀਤਾ ਗਿਆ ਇਸ ਮੋਕੇ ਜਿਲਾ ਪੀ.ਸੀ.ਪੀ.ਐਨ.ਡੀ.ਟੀ. ਅਡਵਾਇਜਰੀ ਕਮੇਟੀ ਦੇ ਮੈਂਬਰ, ਸਮੂਹ ਸੀਨੀਅਰ ਮੈਡੀਕਲ ਅਫਸਰ, ਸ਼੍ਰੀਮਤੀ ਗਾਯਤਰੀ ਮਹਾਜਨ ਡੀ.ਪੀ.ਐਮ. ਬਠਿੰਡਾ, ਮੈਡਮ ਪਰਮਜੀਤ ਕੌਰ, ਕੁਲਵੰਤ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਲਖਵਿੰਦਰ ਸਿੰਘ ਬੀ.ਈ.ਈ., ਰੋਹਿਤ ਜਿੰਦਲ ਬੀ.ਈ.ਈ., ਤ੍ਰਿਲੋਕ ਸਿੰਘ ਬੀ.ਈ.ਈ., ਜਗਤਾਰ ਸਿੰਘ ਬੀ.ਈ.ਈ., ਹਰਵਿੰਦਰ ਸਿੰਘ ਬੀ.ਈ.ਈ., ਨਰਦੇਵ ਸਿੰਘ ਐਸ.ਆਈ., ਰਛਪਾਲ ਸਿੰਘ ਐਸ.ਆਈ., ਬਲਵੀਰ ਸਿੰਘ ਐਸ.ਆਈ, ਕੁਲਵੰਤ ਸਿੰਘ ਕੋਆਰਡੀਨੇਟਰ ਪੀ.ਐਨ.ਡੀ.ਟੀ., ਕਮਲਜੀਤ ਕੌਰ ਏ.ਐਨ.ਐਮ., ਹੈਪੀ ਸ਼ਰਮਾ ਏ.ਐਨ.ਐਮ ਅਤੇ ਜਗਦੀਸ਼ ਰਾਮ ਸਿਹਤ ਕਰਮੀ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *