ਜਿਲਾ ਕਾਂਗਰਸ ਕਮੇਟੀ ਨੇ ਮੀਟਿੰਗ ਕਰ ਕੈਪਟਨ ਦੇ ਨੌਕਰੀ ਘੁਟਾਲੇ ਬਿਆਨ ਤੇ ਲਾਈ ਮੋਹਰ

ss1

ਜਿਲਾ ਕਾਂਗਰਸ ਕਮੇਟੀ ਨੇ ਮੀਟਿੰਗ ਕਰ ਕੈਪਟਨ ਦੇ ਨੌਕਰੀ ਘੁਟਾਲੇ ਬਿਆਨ ਤੇ ਲਾਈ ਮੋਹਰ

ਮਲੋਟ, 4 ਜੂਨ (ਆਰਤੀ ਕਮਲ) : ਕਾਂਗਰਸ ਪਾਰਟੀ ਦੀ ਇਕ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਮਲੋਟ ਦੇ ਸਾਬਕਾ ਵਿਧਾਇਕ ਨੱਥੂ ਰਾਮ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਵਿਚ ਹਾਜਰ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਤਾਇਦ ਕੀਤੀ ਹੈ । ਇਸ ਬਿਆਨ ਵਿਚ ਕੈਪਟਨ ਨੇ ਕਿਹਾ ਹੈ ਕਿ ਚਰਚਿਤ ਨੌਕਰੀ ਘੋਟਾਲੇ ਵਿਚ ਬਾਦਲ ਪਰਿਵਾਰ ਦੇ ਵਿਸਵਾਸ਼ ਪਾਤਰ ਆਗੂਆਂ ਦੀ ਮੁੱਖ ਸ਼ਮੂਲੀਅਤ ਹੈ। ਇਸ ਸਬੰਧੀ ਜਿਲਾ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਦੀਪ ਸਿੰਘ ਬਿੱਟੂ ਨੇ ਮੀਟਿੰਗ ਦੀ ਕਾਰਵਾਈ ਸਬੰਧੀ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਹੈ ਕਿ ਅਗਰ ਸਰਕਾਰ ਦੀ ਨੀਯਤ ਸਾਫ ਹੁੰਦੀ ਤਾਂ ਹੁਣ ਤੱਕ ਦੋਸ਼ੀ ਸਲਾਖਾਂ ਪਿੱਛੇ ਹੁੰਦੇ ਅਤੇ ਇਸ ਦੀ ਨਿਰਪੱਖ ਜਾਂਚ ਵਿਚ ਵਿਘਨ ਨਾ ਪਾਏ ਜਾਦੇਂ। ਉਹਨਾਂ ਕਿਹਾ ਕਿ ਇਸ ਮਾਮਲੇ ਤੇ ਉਲਟਾ ਧਮਕੀਆਂ ਦੇਣ ਵਾਲੇ ਲੋਕ ਸਮਝ ਲੈਣ ਕਿ ਜਨਤਾ ਸਭ ਕੁਝ ਜਾਣਦੀ ਹੈ ਅਤੇ ਇਸ ਦਾ ਜਲਦੀ ਨਤਾਰਾ ਕਰਨ ਲਈ ਤਿਆਰ ਬੈਠੀ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਇਕੱਲੇ ਨੌਕਰੀ ਘੋਟਾਲੇ ਨਹੀਂ ਬਲਕਿ ਸਿੰਚਾਈ ਘੋਟਾਲੇ, ਸੇਮ ਘੋਟਾਲੇ ਆਦਿ ਦੀ ਵੀ ਸੀ ਬੀ ਆਈ ਦੀ ਜਾਂਚ ਕਰਾਏ। ਕਾਂਗਰਸ ਆਗੂਆਂ ਨੇ ਕਿਹਾ ਕਿ ਸਰਕਾਰ ਆਉਣ ਤੇ ਕਾਂਗਰਸ ਵਰਕਰਾਂ ਤੇ ਕੀਤੀਆਂ ਜਿਆਦਤੀਆਂ ਅਤੇ ਬਣਾਏ ਝੂਠੇ ਕੇਸਾਂ ਲਈ ਜਿੰਮੇਵਾਰ ਆਗੂਆਂ ਨੂੰ ਵਾਰੀ ਭੁਗਤਣ ਲਈ ਤਿਆਰ ਰਹਿਣਾ ਪਵੇਗਾ। ਇਸ ਮੌਕੇ ਮਲੋਟ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨੱਥੂ ਰਾਮ, ਦਿਹਾਤੀ ਦੇ ਪ੍ਰਧਾਨ ਹਰਿਸ਼ਨ ਸਿੰਘ ਮੱਖਣ, ਬਲਰਾਜ ਸਿੰਘ ਸਾਬਕਾ ਚੈਅਰਮੈਨ, ਬਖਸੀਸ਼ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਐਟਲੇ ਬਰਾੜ, ਚਰਨਦੀਪ ਬਾਂਮ ਪ੍ਰਧਾਨ ਯੂਥ ਕਾਂਗਰਸ, ਜਤਿੰਦਰ ਅਹੂਜਾ, ਮੋਹਨ ਸਿੰਘ ਕੱਟਿਅਵਾਲੀ ਪ੍ਰਧਾਨ ਲੰਬੀ ਕਾਂਗਰਸ, ਬਲੌਰ ਸਿੰਘ, ਸੁੱਖਾ ਗੁਰੂਸਰ, ਲਾਲੀ ਕਰਮਗੜ ਅਤੇ ਗੁਰਜੀਤ ਸਿੰਘ ਆਲਮਵਾਲਾ ਹਾਜਰ ਸਨ।

Share Button