ਜਿਓ ਨੇ ਇਕ ਵਾਰ ਫਿਰ ਮਾਰੀ ਬਾਜ਼ੀ, ਜਨਵਰੀ ਮਹੀਨੇ ‘ਚ ਸਭ ਤੋਂ ਜ਼ਿਆਦਾ ਰਹੀ ਡਾਊਨਲੋਡ ਸਪੀਡ

ss1

ਜਿਓ ਨੇ ਇਕ ਵਾਰ ਫਿਰ ਮਾਰੀ ਬਾਜ਼ੀ, ਜਨਵਰੀ ਮਹੀਨੇ ‘ਚ ਸਭ ਤੋਂ ਜ਼ਿਆਦਾ ਰਹੀ ਡਾਊਨਲੋਡ ਸਪੀਡ

ਟੈਲੀਕਾਮ ਰੇਗੂਲੇਟਰੀ ਟਰਾਈ ਦੀ ਰਿਪੋਰਟ ਮੁਤਾਬਕ ਜਨਵਰੀ ‘ਚ ਔਸਤ ਡਾਊਨਲੋਡ ਸਪੀਡ ‘ਚ ਰਿਲਾਇੰਸ ਜਿਓ ਨੇ ਇਕ ਵਾਰ ਫਿਰ ਤੋਂ ਬਾਜੀ ਮਾਰੀ ਹੈ। ਇਸ ਦੌਰਾਨ ਜਿਓ ਦੇ ਨੈੱਟਵਰਕ ‘ਤੇ ਔਸਤ ਡਾਊਨਲੋਡ ਸਪੀਡ 21.3 MBPS ਰਹੀ। ਟਰਾਈ ਦੇ ਮਾਏਸਪੀਡ ਪੋਟਰਲ ਦੇ ਅੰਕੜਿਆਂ ਮੁਤਾਬਕ ਇਸ ਮਹੀਨੇ ‘ਚ ਰਿਲਾਇੰਸ ਜਿਓ ਦੇ ਨੈੱਟਵਰਕ ‘ਤੇ ਔਸਤ ਸਪੀਡ ਇਸ ਦੇ ਬਾਕੀ ਰਾਈਲਸ ਤੋਂ ਕਿਤੇ ਜ਼ਿਆਦਾ ਰਹੀ। ਇਸ ਦੌਰਾਨ ਭਾਰਤੀ ਏਅਰਟੈੱਲ ਦੇ ਨੈੱਟਵਰਕ ‘ਤੇ ਔਸਤ 4ਜੀ ਡਾਊਨਲੋਡ ਸਪੀਡ 8.8 ਐੱਮ.ਬੀ.ਪੀ.ਐੱਸ. ਰਹੀ। ਉੱਥੇ ਇਸ ਦੌਰਾਨ ਵੋਡਾਫੋਨ ਅਤੇ ਆਈਡੀਆ ਸੈਲੂਲਰ ਲਈ ਔਸਤ ਡਾਊਨਲੋਡ ਸਪੀਡ 7.2 ਐੱਮ.ਬੀ.ਪੀ.ਐੱਸ. ਅਤੇ 6.8 ਐੱਮ.ਬੀ.ਪੀ.ਐੱਸ. ਰਹੀ। ਹਾਲਾਂਕਿ ਜਨਵਰੀ ‘ਚ 4ਜੀ ਅਪਲੋਡ ਸਪੀਡ ਨਾਲ ਆਈਡੀਆ ਅਵੱਲ ਰਹੀ। ਇਸ ਦੌਰਾਨ ਉਨ੍ਹਾਂ ਦੀ ਔਸਤ ਜ਼ਿਆਦਾ ਸਪੀਡ 6.9 ਐੱਮ.ਬੀ.ਪੀ.ਐੱਸ. ਰਹੀ। ਇਸ ‘ਚ 5.5 ਐੱਮ.ਬੀ.ਪੀ.ਐੱਸ. ਅਪਲੋਡ ਸਪੀਡ ਨਾਲ ਵੋਡਾਫੋਨ ਦੂਜੇ, 4.5 ਐੱਮ.ਬੀ.ਪੀ.ਐੱਸ. ਸਪੀਡ ਨਾਲ ਰਿਲਾਇੰਸ ਜਿਓ ਤੀਸਰੇ ਅਤੇ 3.9 ਐੱਮ.ਬੀ.ਪੀ.ਐੱਸ. ਨਾਲ ਭਾਰਤੀ ਏਅਰਟੈੱਲ ਚੌਥੇ ਸਥਾਨ ‘ਤੇ ਰਹੀ।

Share Button

Leave a Reply

Your email address will not be published. Required fields are marked *