ਜਿਉਣ ਦਾ ਅਧਿਕਾਰ ਟਰੱਸਟ ਪੰਜਾਬ ਵਲੋਂ ਮੁਫਤ ਚੈੱਕਅੱਪ ਕੈਂਪ 8 ਨੂੰ

ss1

ਜਿਉਣ ਦਾ ਅਧਿਕਾਰ ਟਰੱਸਟ ਪੰਜਾਬ ਵਲੋਂ ਮੁਫਤ ਚੈੱਕਅੱਪ ਕੈਂਪ 8 ਨੂੰ

30-14
ਬਰਨਾਲਾ,ਤਪਾ ੨੯ ਮਈ (ਨਰੇਸ਼ ਗਰਗ, ਸੋਮ ਸ਼ਰਮਾ)- ਪਿੰਡ ਧੌਲਾ ਵਿਖੇ ਜਿਉਣ ਦਾ ਅਧਿਕਾਰ ਟਰੱਸਟ ਪੰਜਾਬ ਵਲੋਂ ਲੋੜਵੰਦ ਮਰੀਜਾਂ ਅਤੇ ਪਿੰਡ ਵਾਸੀਆਂ ਲਈ ਪਹਿਲਾਂ ਮੁੁਫਤ ਸ਼ੂਗਰ ਚੈੱਕਅਪ ਕੈਂਪ ੮ ਜੂਨ ਨੂੰ ਮੇਨ ਬਾਜ਼ਾਰ ਵਿਚ ਲਗਾਇਆ ਜਾ ਰਿਹਾ ਹੈ।ਕੈਂਪ ਸੰਬੰਧੀ ਜਾਣਕਾਰੀ ਦਿੰਦਿਆ ਟਰੱਸਟੀ ਸਮਾਜ ਸੇਵੀ ਬੇਅੰਤ ਸਿੰਘ ਬਾਜਵਾ ਅਤੇ ਜਨਰਲ ਸਕੱਤਰ ਬਹਾਦਰ ਸਿੰਘ ਬੁਲੋਵਾਲ ਡੈਨਮਾਰਕ ਆਦਿ ਨੇ ਦੱਸਿਆ ਕਿ ਇਸ ਕੈਂਪ ਰਾਂਹੀ ਮਰੀਜ਼ਾਂ ਦਾ ਮੁਫਤ ਟੈਸਟ ਕਰਕੇ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇਗਾ।ਉਨਾਂ ਕਿਹਾ ਕਿ ਜੋ ਪਿੰਡ ਵਾਸੀ ਜ਼ਿਆਦਾ ਜਰੂਰਤਮੰਦ ਹੋਏ, ਉਨਾਂ ਦੇ ਹੋਰ ਵੀ ਟੈਸਟ ਮੁਫਤ ਕੀਤੇ ਜਾਣਗੇ।ਇਸ ਕੈਂਪ ਵਿਚ ਗੁਰੁ ਨਾਨਕ ਕੰਪਿਊਟਰਾਈਜ਼ਡ ਲੈਬ ਧੌਲਾ ਵਲੋਂ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਇਸ ਮੌਕੇ ਸੱਤੀ ਧੌਲਾ, ਗੁਰਮੀਤ ਸਿੰਘ ਬਰਨਾਲਾ, ਡਾ. ਰਾਜ ਗਰਗ, ਰਾਜਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *