ਜਾਮਾ ਮਸਜਿਦ ਵਿੱਖੇ ਨਮਾਜ ਅਦਾ ਕਰਨ ਮਗਰੋਂ ਮਨਾਇਆ ਗਿਆ ਈਦ ਦਾ ਪਾਵਨ ਤਿਉਹਾਰ

ਜਾਮਾ ਮਸਜਿਦ ਵਿੱਖੇ ਨਮਾਜ ਅਦਾ ਕਰਨ ਮਗਰੋਂ ਮਨਾਇਆ ਗਿਆ ਈਦ ਦਾ ਪਾਵਨ ਤਿਉਹਾਰ

 

ਰਾਜਪੁਰਾ (ਧਰਮਵੀਰ ਨਾਗਪਾਲ) ਸ਼ਹਿਰ ਰਾਜਪੁਰਾ ਦੀ ਪੁਰਾਣੀ ਕੋਰਟ ਰੋਡ ਤੇ ਬਣੀ ਜਾਮਾ ਮਸਜਿਦ ਵਿੱਖੇ ਅੱਜ ਸ਼ਹਿਰ ਰਾਜਪੁਰਾ ਦੇ ਆਸ ਪਾਸ ਦੇ ਇਲਾਕਿਆ ਵਿੱਚ ਰਹਿਣ ਵਾਲੇ ਸੈਕੜੇ ਮੁਸਲਿਮ ਸਮਾਜ ਦੇ ਨਮਾਜੀਆ ਵਲੋਂ ਮਸਜਿਦ ਵਿੱਖੇ ਪੁਜ ਕੇ ਇਬਾਦਤ ਅਤੇ ਨਮਾਜ ਅਦਾ ਕਰਨ ਮਗਰੋ ਈਦ ਉਲ ਫਿਤਰਤ ਦਾ ਪਾਵਨ ਤਿਉਹਾਰ ਮਨਾਇਆ ਗਿਆ। ਮਸਜਿਦ ਦੇ ਮੌਲਵੀ ਅਬਦੁਲ ਈਮਾਮ ਵਲੋ ਮਸਜਿਦ ਵਿੱਚ ਪੁਜੇ ਨਮਾਜਿਆ ਨੂੰ ਨਮਾਜ ਅਦਾ ਕਰਵਾਈ ਗਈ। ਇਸ ਮੌਕੇ ਮਸਜਿਦ ਵਿੱਚ ਛੋਟੇ ਛੋਟੇ ਬੱਚੇ ਵੀ ਕਾਫੀ ਸੰਖਿਆ ਵਿੱਚ ਨਮਾਜ ਅਦਾ ਕਰਦੇ ਦਿਖਾਈ ਦਿਤੇ। ਇਸ ਮੌਕੇ ਪਤਰਕਾਰਾ ਨਾਲ ਗਲਬਾਤ ਦੌਰਾਨ ਰਾਜਪੁਰਾ ਦੀ ਜਾਮਾ ਮਸਜਿਦ ਦੇ ਪ੍ਰਧਾਨ ਨੂਰ ਮੋਹਮਦ ਨੇ ਦਸਿਆ ਕਿ ਪਵਿਤਰ 30 ਦਿਨਾਂ ਦੇ ਰੋਜੇ ਰਖਣ ਮਗਰੋਂ ਈਦ ਮੁਬਾਰਕ ਦਾ ਦਿਨ ਆਉਂਦਾ ਹੈ ਜੋ ਮੁਸਲਿਮ ਲੋਕਾ ਲਈ ਬਹੁਤ ਅਹਿਮ ਹੁੰਦਾ ਹੈ ਅਤੇ ਇਹ ਦਿਨ ਬਹੁਤ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਨਮਾਜ ਅਦਾ ਕਰਨ ਤੋਂ ਬਾਅਦ ਸਭ ਨੇ ਇੱਕ ਦੂਜੇ ਨਾਲ ਗਲੇ ਲਗ ਕੇ ਈਦ ਦੀਆਂ ਵਧਾਈਆਂ ਦਿਤੀਆਂ ਅਤੇ ਫਲ ਖੀਰ ਅਤੇ ਮਿੱਠੇ ਪਕਵਾਨ ਵੰਡਕੇ ਮੌਜੂਦ ਲੋਕਾ ਵਲੋਂ ਈਦ ਮਨਾਈ ਗਈ।

Share Button

Leave a Reply

Your email address will not be published. Required fields are marked *

%d bloggers like this: