ਜਾਨ

ss1

ਜਾਨ

ਸੱਚੀਂ ਦਿਲੋਂ ਬਹੁਤ ਚਾਹਿਆ ਤੇ ਸਦਾ ਚਾਂਹੁਦੇ ਰਹਾਂਗੇ
ਰੱਬਾ ਤੇਰੇ ਤੋਂ ਵੱਧ ਕੇ ਧਿਆਇਆ ਮੈਂ ਮੇਰੀ ਜਾਨ ਨੂੰ
ਮਹਿਫ਼ਲਾਂ ਦੇ ਵਿੱਚ ਬਦਨਾਮ ਹੋਏ ਨਾਲੇ ਸ਼ਰੇਆਮ ਹੋਏ
ਉਹਦੇ ਪਿੱਛੇ ਪੈਰਾਂ ਵਿੱਚ ਰੋਲਿਆ ਸ਼ੌਕਤਾਂ ਤੇ ਸ਼ਾਨ ਨੂੰ
ਉੱਚੇ ਰੱਖਣੇ ਆ ਪੈਂਦੇ ਹੋਂਸਲੇ ਖੇਡ ਇਸ਼ਕੇ ਦੀ ਬਾਜ਼ੀ
ਰਾਜਿਆਂ ਤੋਂ ਨੇ ਰੰਕ ਬਣਦੇ ਠੇਸ ਵੱਜੇ ਪਹਿਚਾਣ ਨੂੰ
ਜੀਹਦੇ ਡਾਲਰਾਂ ਜਿਹੇ ਖੁੱਸ ਜਾਣ ਚੜ੍ਹਦੀ ਵਰੇਸ ਸੁਪਨੇ
ਡਾਇਮੰਡ ਦੀ ਰਿੰਗ ਵਾਲੀਏ ਉਹ ਕੀ ਜਾਣਦਾ ਏ ਭਾਨ ਨੂੰ
ਰਹਿੰਦੀ ਦੁਨੀਆਂ ਇਹ ਕਰਦੀ ਸਿਆਸਤਾਂ ਬਥੇਰੀਆਂ
ਦੌੜ ਹੋ ਜਾਵੇ ਉਹਨਾਂ ਲਈ ਇੱਕੋ ਭੱਜਦੇ ਜੋ ਵਾਹਣ ਨੂੰ
ਸਾਂਉਕੇ ਵਾਲਿਆ ਤੂੰ ਦੱਸ ਕਾਹਦੇ ਰੱਖਦਾਂ ਏਂ ਪਰਦੇ
ਕਿੱਥੇ ਰੱਖੇਂਗਾ ਛੁਪਾ ਕੇ ਤੂੰ ਘਰੇ ਨਿਕਲੀ ਜੋ ਲਾਹਨ ਨੂੰ
ਤੇਰੇ ਨਾਲ ਜਦੋਂ ਹੋਏ ਟਾਕਰੇ ਬਹੁਤ ਨੇ ਸਵਾਲ ਪੁੱਛਣੇ
ਪਰ ਹੁਣ ਸਿਰਫ ਬੇਨਤੀ ਆ ਤੈਨੂੰ ਵੱਡੇ ਖੱਬੀ ਖਾਨ ਨੂੰ
ਨਿੱਝਰ ਕੱਲ ਮਰਦਾ ਅੱਜ ਮਰ ਜਾਵੇ ਪਰਵਾਹ ਕੋਈ ਨਾ
ਪਰ ਰੱਬਾ ਆਵੇ ਆਂਚ ਨਾ ਉਹਦੀ ਮਲੂਕ ਜਿਹੀ ਜਾਨ ਨੂੰ………..

ਤਲਵਿੰਦਰ ਨਿੱਝਰ ਸਾਂਉਕੇ
ਪਿੰਡ: ਸਾਂਉਕੇ
ਸ਼੍ਰੀ ਮੁਕਤਸਰ ਸਾਹਿਬ
9417386547

Share Button

Leave a Reply

Your email address will not be published. Required fields are marked *