ਜਾਣੋ ਮੌਤ ਤੋਂ ਬਾਅਦ ਕੀ ਹੁੰਦਾ ਹੈ ?

ss1

ਜਾਣੋ ਮੌਤ ਤੋਂ ਬਾਅਦ ਕੀ ਹੁੰਦਾ ਹੈ ?

ਹਮੇਸ਼ਾਂ ਤੋਂ ਹੀ ਇਨਸਾਨ ਦੇ ਜੀਵਨ ਵਿਚ ਇੱਕ ਬਹੁਤ ਵੱਡਾ ਸਵਾਲ ਆਉਂਦਾ ਰਿਹਾ ਹੈ ਕਿ ਆਖਰ ਮੌਤ ਤੋਂ ਬਾਅਦ ਹੁੰਦਾ ਕੀ ਹੈ ? ਮੌਤ ਤੋਂ ਬਾਅਦ ਕੀ ਦਿਖਾਈ ਦਿੰਦਾ ਹੈ ? ਕੀ ਮੌਤ ਤੋਂ ਬਾਅਦ ਕੋਈ ਹੋਰ ਜੀਵਨ ਹੈ ਵੀ ਯਾ ਨਹੀਂ ? ਪਰ ਅੱਜ ਇਹਨਾਂ ਸਾਰੀਆਂ ਪ੍ਰਸ਼ਨਾਂ ਦਾ ਜਵਾਬ ਮਿਲ ਚੁੱਕਾ ਹੈ | ਜੀ ਹਾਂ ਤੁਸੀਂ ਬਿਲਕੁਲ ਠੀਕ ਪੜ੍ਹਿਆ ਹੈ |

ਅੱਜ ਦੁਨਿਆ ਵਿੱਚ ਏਹੋ ਜੇਹੇ ਬਹੁਤ ਆਦਮੀ ਹੋ ਚੁੱਕੇ ਹਨ ਜੋ ਮਰਨ ਤੋਂ ਬਾਅਦ ਜਿਉਂਦੇ ਹੋ ਗਏ ਸਨ | ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਤਾਂ ਜ਼ਾਹਿਰ ਹੈ ਕਿ ਬਹੁਤ ਸਾਰੇ ਲੋਕਾਂ ਦਾ ਉਹਨਾਂ ਵੱਲ ਧਿਆਨ ਖਿੱਚਿਆ ਗਿਆ | ਬਹੁਤ ਸਾਰੇ ਵਿਗਿਆਨਿਕ ਅਤੇ ਰਿਸਰਚ ਵਰਕਰਾਂ ਨੇ ਉਹਨਾਂ ਆਦਮਿਆਂ ਉੱਤੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ | ਉਹਨਾਂ ਲੋਕਾਂ ਤੋ ਪੁੱਛਿਆ ਗਿਆ ਕਿ ਉਹਨਾਂ ਨੇ ਕੀ-ਕੀ  ਦੇਖਿਆ ਅਤੇ ਕੀ-ਕੀ ਮਹਿਸੂਸ ਕੀਤਾ |

ਅੱਜ ਮੈਂ ਤੁਹਾਨੂੰ ਸਿਰਫ ਉਹੋ ਹੀ ਗੱਲਾਂ ਦੱਸਾਂਗਾ ਜੋ ਬਹੁਤ ਸਾਰੇ ਲੋਕਾਂ ਨੇ ਇੱਕੋ ਜਿਹੀਆਂ ਕਹੀਆਂ | ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਇੱਕ ਬਹੁਤ ਲੰਬੀ ਸੁਰੰਘ ਦੇਖੀ ਜਿਸ ਵਿੱਚ ਬਿਲਕੁਲ ਹਨ੍ਹੇਰਾ ਸੀ, ਪਰ ਸੁਰੰਘ ਦੇ ਦੂਜੇ ਪਾਸੇ ਬਹੁਤ ਤੇਜ਼ ਰੋਸ਼ਨੀ ਸੀ | ਉਹ ਰੋਸ਼ਨੀ ਕੋਈ ਆਮ ਰੋਸ਼ਨੀ ਨਹੀਂ | ਉਹ ਰੋਸ਼ਨੀ ਕੁਝ ਇੰਝ ਸੀ ਜਿਵੇਂ ਲੱਖਾਂ ਹੀ ਸੂਰਜ ਚਮਕ ਰਹੇ ਹੋਣ | ਉਹ ਰੋਸ਼ਨੀ ਖੁਦਾਈ ਰੋਸ਼ਨੀ ਪ੍ਰਤੀਤ ਹੁੰਦੀ ਸੀ |

ਦੂਜੀ ਗੱਲ ਉਹਨਾਂ ਨੇ ਇਹ ਕਹੀ ਕਿ ਮਰਨ ਤੋਂ ਬਾਅਦ ਉਹਨਾਂ ਨੇ ਆਪਣੇ ਹੀ ਸ਼ਰੀਰ ਨੂੰ ਆਪਣੀ ਹੀ ਅੱਖਾਂ ਨਾਲ ਮਰੇ ਪਏ ਦੇਖਿਆ | ਯਾ ਫਿਰ ਆਪਾਂ ਇੰਝ ਕਹਿ ਦੇਈਏ ਕਿ ਉਹਨਾਂ ਨੇ ਆਪਣੀ ਆਤਮਾ ਨੂੰ ਸ਼ਰੀਰ ਤੋਂ ਵੱਖ ਹੁੰਦੇ ਦੇਖਿਆ | ਇੱਕ ਵਾਰ ਉਹਨਾਂ ਨੂੰ ਇਹ ਦੇਖ ਕੇ ਬਹੁਤ ਅਜੀਬ ਲੱਗਿਆ |

ਤੀਜੀ ਗੱਲ ਉਹਨਾਂ ਨੇ ਕਹੀ ਕਿ ਉਹਨਾਂ ਨੇ ਆਪਨੇ ਰਿਸ਼ਤੇਦਾਰਾਂ ਨੂੰ ਵਹੀ ਦੀਖਿਆ ਜੋ ਪਹਿਲਾਂ ਹੀ ਮਰ ਚੁੱਕੇ ਸਨ | ਰਿਸ਼ਤੇਦਾਰ ਉਹਨਾਂ ਨੂੰ ਭੂਤਾਂ ਪ੍ਰੇਤਾਂ ਵਾਂਗ ਨਹੀਂ ਮਿਲੇ, ਉਹਨਾਂ ਨੇ ਉਹਨਾਂ ਨੂੰ ਡਰਾਇਆ ਨਹੀਂ, ਬਲਕਿ ਉਹਨਾਂ ਦੀ ਮੁਲਾਕਾਤ ਬਹੁਤ ਪ੍ਰੇਮਭਰੀ ਸੀ |

ਚੌਥੀ ਗੱਲ ਉਹਨਾਂ ਨੇ ਇਹ ਕਹੀ ਕਿ ਜਦ ਉਹ ਮਰ ਚੁੱਕੇ ਸਨ ਤਾਂ ਉਹਨਾਂ ਨੇ ਇਹਨਾਂ ਜ਼ਿਆਦਾ ਸ਼ਾਂਤ ਅੱਤੇ ਆਨੰਦਮਈ ਮਹਿਸੂਸ ਕੀਤਾ, ਜਿਹਨਾਂ ਉਹਨਾਂ ਨੇ ਆਪਨੇ ਪੂਰੇ ਜੀਵਨ ਵਿੱਚ ਮਹਿਸੂਸ ਨਹੀਂ ਕੀਤਾ ਸੀ | ਯਾਨੀ ਕਿ ਮੌਤ ਵਿੱਚ ਕੋਈ ਦਰਦ ਨਹੀਂ ਸੀ, ਬਲਕਿ ਖੁਸ਼ੀ ਅਤੇ ਅਨੰਦੁ ਭਰਪੂਰ ਮੌਤ ਸੀ |

ਤੁਹਾਨੂੰ ਕੀ ਲਗਦਾ ਹੈ ਕਿ ਇਹ ਹਕੀਕਤ ਹੈ ਯਾ ਫਿਰ ਉਹਨਾਂ ਦੇ ਮਨ ਦਾ ਵਹਿਮ ? ਕੀ ਆਪਾਂ ਨੂੰ ਵੀ ਇਹ ਸਭ ਦਿਖਾਈ ਦੇਵੇਗਾ ਯਾ ਨਹੀਂ ?

ਅਮਨਪ੍ਰੀਤ ਸਿੰਘ    

Share Button

Leave a Reply

Your email address will not be published. Required fields are marked *