ਜਾਣੋ ਕਿੰਨੇ ਉਮੀਦਵਾਰ ਹੋਏ ਡੋਪ ਟੈਸਟ ‘ਚ ਫੇਲ

ss1

ਜਾਣੋ ਕਿੰਨੇ ਉਮੀਦਵਾਰ ਹੋਏ ਡੋਪ ਟੈਸਟ ‘ਚ ਫੇਲ

ਚੰਡੀਗੜ੍ਹ, 28 ਜੁਲਾਈ (ਪ.ਪ.): ਪੰਜਾਬ ਪੁਲਸ ਦੀ ਭਰਤੀ ਸ਼ੁਰੂ ਹੋਣ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਬਿਆਨ ਦਿੱਤੇ ਜਾ ਰਹੇ ਸਨ ਕਿ ਭਰਤੀ ਦੌਰਾਨ ਨੌਜਵਾਨਾਂ ਦੇ ਹੋਣ ਵਾਲੇ ਡੋਪ ਟੈਸਟ ਰਾਹੀਂ ਪਤਾ ਲੱਗ ਜਾਵੇਗਾ ਕਿ ਸੂਬੇ ‘ਚ ਨਸ਼ਾ ਨਾ ਮਾਤਰ ਹੀ ਹੈ ਪਰ ਬੁੱਧਵਾਰ ਨੂੰ ਜਦੋਂ ਸੂਬੇ ਭਰ ‘ਚ ਟ੍ਰਾਇਲ ਦੇਣ ਆਏ 8250 ਉਮੀਦਵਾਰਾਂ ਦਾ ਡੋਪ ਟੈਸਟ ਕੀਤਾ ਗਿਆ ਤਾਂ ‘ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ’ ਹੋ ਗਿਆ। ਇਨ੍ਹਾਂ ਉਮੀਦਵਾਰਾਂ ‘ਚੋਂ 368 ਇਸ ਟੈਸਟ ‘ਚੋਂ ਫੇਲ ਹੋ ਗਏ। ਸਿਰਫ ਇੰਨਾ ਹੀ ਨਹੀਂ ਨੌਜਵਾਨਾਂ ਨੂੰ ਡੋਪ ਟੈਸਟ ਦਾ ਡਰ ਇੰਨਾ ਮਾਰ ਗਿਆ ਕਿ 1938 ਨੌਜਵਾਨ ਤਾਂ ਟ੍ਰਾਇਲ ਦੇਣ ਹੀ ਨਹੀਂ ਪਹੁੰਚੇ। ਭਰਤੀ ਹੋਣ ਆਏ ਨੌਜਵਾਨਾਂ ਦੇ ਯੂਰੀਨ ਦੇ ਸੈਂਪਲ ‘ਚ ਮਨਾਹੀ ਵਾਲੀਆਂ ਦਵਾਈਆਂ ਦੇ ਅੰਸ਼ ਪਾਏ ਜਾਣ ਕਾਰਨ ਇਨ੍ਹਾਂ ਨੂੰ ਡੋਪ ਟੈਸਟ ‘ਚ ਪਾਜ਼ੀਵਿਟ ਕਰਾਰ ਦਿੱਤਾ ਗਿਆ।
ਡੋਪ ਟੈਸਟ ‘ਚੋਂ ਸਭ ਤੋਂ ਜ਼ਿਆਦਾ ਫੇਲ ਹੋਣ ਵਾਲੇ ਨੌਜਵਾਨ ਮਾਲਵਾ ਖੇਤਰ ਨਾਲ ਸੰਬੰਧਿਤ ਹਨ। ਇਨ੍ਹਾਂ ‘ਚੋਂ ਮੁਕਤਸਰ, ਮੋਗਾ ਅਤੇ ਫਿਰੋਜ਼ਪੁਰ ‘ਚ 59 ਨੌਜਵਾਨ, ਦੂਜੇ ਨੰਬਰ ‘ਤੇ ਮਾਨਸਾ ਅਤੇ ਜਲੰਧਰ ‘ਚ 18 ਨੌਜਵਾਨ, ਬਠਿੰਡਾ, ਫਰੀਦਕੋਟ ਅਤੇ ਸੰਗਰੂਰ ‘ਚ 17-17 ਨੌਜਵਾਨ ਡੋਪ ਟੈਸਟ ‘ਚੋਂ ਫੇਲ ਹੋ ਗਏ, ਜਦੋਂ ਕਿ ਸਭ ਤੋਂ ਘੱਟ ਲੁਧਿਆਣਾ ਅਤੇ ਹੁਸ਼ਿਆਰਪੁਰ ‘ਚ 4-4 ਫੇਲ ਹੋ ਗਏ। ਇਸ ਤੋਂ ਇਲਾਵਾ ਨਵਾਂਸ਼ਹਿਰ ‘ਚ 8, ਰੋਪੜ ‘ਚ 5 ਕੇਸ ਪਾਜ਼ੀਟਿਵ ਪਾਏ ਗਏ।

Share Button

Leave a Reply

Your email address will not be published. Required fields are marked *