Fri. Jul 19th, 2019

ਜਾਣੋਂ @ ਦੀ ਸ਼ੁਰੂਆਤ ਕਦੋਂ ਹੋਈ ?

ਜਾਣੋਂ @ ਦੀ ਸ਼ੁਰੂਆਤ ਕਦੋਂ ਹੋਈ ?

began

ਇੰਟਰਨੈੱਟ, ਈ-ਮੇਲ ਅਤੇ ਸ਼ੋਸਲ ਨੈਟਵਰਕ ਦੇ ਇਸ ਜ਼ਮਾਨੇ ਵਿੱਚ ਅਸੀਂ @ ਇਸ ਪ੍ਰਤੀਕ ਦੀ ਖੂਬ ਵਰਤੋਂ ਕਰਦੇ ਹਾਂ । ਪਰ ਕਦੇ ਸੋਚਿਆ ਹੈ ਕਿ ਇਸ @ ਯਾਨੀ ‘ਏਟ ਦ ਰੇਟ ਆਫ’ ਚਿੰਨ ਦੀ ਵਰਤੋਂ ਪਹਿਲੀ ਵਾਰ ਕਦੋਂ ਹੋਈ ? ਅੰਗਰੇਜ਼ੀ ਵਿੱਚ ਇਹ ਪ੍ਰਤੀਕ ਅੱਖਰ ਕਿਥੋਂ ਆਇਆ ।

@ ਨਾਲ ਜੁੜੇ ਕਈ ਕਿੱਸੇ ਪ੍ਰਚੱਲਿਤ ਹਨ…

ਦੁਨੀਆਂ ਭਰ ਵਿੱਚ ਅਲੱਗ-ਅਲੱਗ ਬੋਲੀਆਂ ਬੋਲਣ ਵਾਲੇ ਇਸ ‘ਏਟ ਦ ਰੇਟ ਆਫ’ ਨੂੰ ਅਲੱਗ ਨਾਵਾਂ ਨਾਲ ਬੁਲਾਉਂਦੇ ਹਨ। ਜਿਵੇਂ ਅਰਮਾਨੀਆਈ ਬੋਲੀ ਵਿੱਚ ਇਸ ਨੂੰ ਕੁੱਤੇ ਦਾ ਬੱਚਾ ਕਿਹਾ ਜਾਂਦਾ ਹੈ। ਇਸੇ ਤਰਾਂ ਚੀਨ ਵਿੱਚ ਇਸ ਘੁਮਾਓਦਾਰ ਏ ਕਹਿੰਦੇ ਹਨ। ਤਾਈਵਾਨ ਵਿੱਚ ਬੋਲੀ ਜਾਣ ਵਾਲੀ ਚੀਨੀ ਭਾਸ਼ਾ ਵਿੱਚ ਇਸ ਨੂੰ ਛੋਟਾ ਚੂਹਾ ਕਿਹਾ ਜਾਦਾ ਹੈ, ਇਸੇ ਤਰਾਂ ਡੇਨਿਸ਼ ਬੋਲੀ ਵਿੱਚ ਹਾਥੀ ਦੀ ਸੁੰਡ ਕਿਹਾ ਜਾਂਦਾ ਹੈ।

began-2

ਯੂਰੋਪ ਦੇ ਹੀ ਇੱਕ ਹੋਰ ਦੇਸ਼ ਵਿੱਚ @ ਨੂੰ ਕੀੜਾ ਕਿਹਾ ਜਾਦਾ ਹੈ। ਇਸੇ ਤਰਾਂ ਮੱਧ ਏਸ਼ੀਆਈ ਦੇਸ਼ ਕਜ਼ਾਕਿਸਤਾਨ ਵਿੱਚ ਚੰਦ ਦਾ ਕੰਨ, ਜਰਮਨੀ ਵਿੱਚ @ ਨੂੰ ਸਪਾਈਡਰ ਮੌਂਕੀ ਯਾਨੀ ਮੱਕੜੀ ਦੀ ਤਰਾਂ ਚਿਪਕਣ ਵਾਲਾ ਬਾਂਦਰ, ਯੂਨਾਨੀ @ ਨੂੰ ਛੋਟੀ ਬੱਤਖ ਦੇ ਨਾਮ ਨਾਲ ਬੁਲਾਉਂਦੇ ਹਨ।

ਅਜਿਹਾ ਨਹੀਂ ਕਿ ਹਰ ਦੇਸ਼ ਵਿੱਚ @ ਯਾਨੀ ‘ਏਟ ਦ ਰੇਟ ਆਫ’ ਪ੍ਰਤੀਕ ਨੂੰ ਜਾਨਵਰਾਂ ਵਾਲਾ ਨਾਮ ਹੀ ਦਿੱਤਾ ਜਾਂਦਾ ਹੈ,  ਬੋਸੀਨਿਆ ਵਿੱਚ ਇਸ ਨੂੰ ਝੱਕੀ A ਕਹਿੰਦੇ ਹਨ। ਇਸੇ ਤਰਾਂ ਸਲੋਵਾਕੀਆ ਵਿੱਚ ਆਚਾਰੀ ਫਿਸ਼ ਰੋਲ, ਅਤੇ ਤੁਰਕੀ ਵਿੱਚ ਖੂਬਸੂਰਤ A ਕਹਿਕੇ ਬੁਲਾਉਂਦੇ ਹਨ।

 

ਇਸ ਦਾ ਇਤਿਹਾਸ ਕੀ ਹੈ …

ਸੰਕੇਤਾਂ ਦੇ ਮੋਰਸ਼ ਕੋਡ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਬਾਅਦ ਕੋਈ ਨਵਾਂ ਸੰਕੇਤ ਜੁੜਿਆ ਹੈ ਤਾਂ ਉਹ @ ਹੀ ਹੈ।

ਇਸ ‘ਏਟ ਦ ਰੇਟ ਆਫ’ ਯਾਨੀ @ ਦੇ ਇਸਤੇਮਾਲ ਦੀ ਸ਼ੁਰੂਆਤ ਦੀ ਕਹਾਣੀ ਅਤੇ ਇਸ ਦਾ ਇਤਿਹਾਸ ਵੀ ਦਿਲਚਸਪ ਹੈ।

began-3

ਕੀਥ ਹਿਊਸਟਨ ਦੇ ਮਸ਼ਹੂਰ ਬਲਾਗ ‘ਸ਼ੇਡੀ ਕੈਰੇਕਟਰਸ’ ਵਿੱਚ ਇਸ ਦੇ ਬਾਰੇ ਵਿੱਚ ਦਿਲਚਸਪ ਕਹਾਣੀ ਲਿਖੀ ਹੈ। ਈ-ਮੇਲ ਦੇ ਪਤੇ ਦੇ ਲਈ ਸਭ ਤੋਂ ਪਹਿਲਾਂ @ ਪ੍ਰਤੀਕ ਦਾ ਇਸਤੇਮਾਲ 1971 ਵਿੱਚ ਹੋਇਆ ਸੀ । 29 ਸਾਲ ਦੇ ਕੰਪਿਊਟਰ ਇੰਜਨੀਅਰ ਰੇ ਟਾਮਲਿਸ਼ਨ ਨੇ ਸਭ ਤੋਂ ਪਹਿਲਾਂ ਈ-ਮੇਲ ਦੇ ਪਤੇ ਦੇ ਲਈ ਇਸ ਪ੍ਰਤੀਕ ਦੀ ਵਰਤੋਂ ਕੀਤੀ ਸੀ । ਰੇ  ਨੇ ਇਸ ਨੂੰ ਆਪਣੇ ਈ-ਮੇਲ ਸਿਸਟਮ ਵਿੱਚ ਇਸਤੇਮਾਲ ਕਰਨ ਦੇ ਲਈ ਚੁਣਿਆ ਸੀ । ਅੱਜ ਇਹੀ ਪ੍ਰਤੀਕ @ਪੂਰੀ ਦੁਨੀਆਂ ਵਿੱਚ ਈ-ਮੇਲ ਦੇ ਪਤੇ ਦੇ ਲਈ ਵਰਤਿਆ ਜਾਂਦਾ ਹੈ।

ਉਸ ਸਮੇਂ ਤੱਕ ਈ-ਮੇਲ ਦਾ ਬਹੁਤ ਇਸਤਮਾਲ ਨਹੀਂ ਹੁੰਦਾ ਸੀ । ਇੰਟਰਨੈਟ ਨਹੀਂ ਸੀ । ਰੇ ਟਾਮਲਿਸਨ ਨੇ ਇਸ ਪ੍ਰਤੀਕ ਨੂੰ ਚਾਹੇ ਜੋ ਵੀ ਸੋਚ ਕੇ ਚੁਣਿਆ, ਪਰ ਇਹ ਬੈਠਿਆ ਖੂਬ ਸਟੀਕ ਹੈ, ਕਿ ਤੁਸੀਂ ਫਲਾਂਣੀ ਈ-ਮੇਲ ਜਾਂ ਡੋਮੇਨ ਨੂੰ ਮੇਲ ਭੇਜ ਰਹੇ ਹੋਂ ।

ਈ-ਮੇਲ ਦਾ ਪਤਾ ਦੱਸਣ ਦੇ ਲਈ ਵਰਤੋਂ ਤੋਂ ਪਹਿਲਾਂ ਵੀ @ ਸਿੰਬਲ ਦਾ ਅੰਗਰੇਜ਼ੀ ਵਿੱਚ ਹੋ ਰਿਹਾ ਸੀ, ਪਰ ਜਿਆਦਾਤਰ ਇਹ ਮੁੱਲ ਦੱਸਣ ਦੇ ਲਈ ਹੁੰਦਾ ਸੀ । ਜਿਵੇਂ ਦਸ ਸੇਂਟ ਪ੍ਰਤੀ ਰੋਟੀ ਮੁੱਲ ਤੋਂ ਬੀਹ ਰੋਟੀਆਂ ਦਾ ਮੁੱਲ ਦੱਸਣਾ । ਯਾਨੀ ਬੀਹ ਰੋਟੀਆਂ @ ਦਸ ਸੇਂਟ ।

ਵੈਸੇ ‘ਏਟ ਦ ਰੇਟ ਆਫ’ ਯਾਨੀ @ ਦੀ ਸਭ ਤੋਂ ਪਹਿਲਾਂ ਵਰਤੋਂ ਦਾ ਜਿਕਰ 1536 ਦਾ ਮਿਲਦਾ ਹੈ। ਜਦੋਂ ਇਟਲੀ ਦੇ ਫਲੋਰੇਂਸ ਸ਼ਹਿਰ ਦੇ ਇੱਕ ਕਰੋਬਾਰੀ ਨੇ ਆਪਣੀ ਚਿੱਠੀ ਵਿੱਚ ਵਾਈਨ ਦਾ ਰੇਟ ਦੱਸਣ ਦੇ ਲਈ @ ਪ੍ਰਤੀਕ ਦੀ ਵਰਤੋਂ ਕੀਤੀ ਸੀ ।

ਅੰਗਰੇਜ਼ੀ ਦੇ ਇਸ ਪ੍ਰਤੀਕ ਸ਼ਬਦ ਦਾ ਅਰਥ ‘ਮੁੱਲ’ ਸਪੇਨਿਸ ਅਤੇ ਪੁਰਤਗਾਲੀ ਭਾਸ਼ਾ ਵਿੱਚ ਹੈ। ਦੋਨੋਂ ਹੀ ਬੋਲੀਆਂ ਵਿੱਚ ਵਜ਼ਨ ਤੋਲਣ ਦੇ ਲਈ ਇਸ @ ਦੀ ਵਰਤੋਂ ਹੁੰਦੀ ਹੈ। ਜਿਸ ਡੱਬੇ ਜਾਂ ਬਰਤਨ ਵਿੱਚ ਇਹ ਵਜ਼ਨ ਕੀਤਾ ਜਾਂਦਾ ਹੈ, ਉਹ ਵੀ ਇਸ ਦੇ ਇਸਤੇਮਾਲ ਨਾਲ ਹੀ ਜੁੜਿਆ ਹੋਇਆ ਹੈ। ਅਜਿਹੇ ਡੱਬੇ ਵਿੱਚ ਅਕਸਰ ਵਾਈਨ ਦਾ ਕਰੋਬਾਰ ਹੁੰਦਾ ਸੀ । ਗ੍ਰੀਸ ਅਤੇ ਰੋਮਨ ਸਾਮਰਾਜ਼, ਦੋਨੋਂ ਹੀ ਜਗ੍ਹਾ ਪੁਰਾਣੇ ਜ਼ਮਾਨੇ ਵਿੱਚ ਅਜਿਹੇ ਡੱਬੇ ਆਮ ਸਨ । ਇਹਨਾਂ ਤੋਂ ਹੀ @ ਪ੍ਰਤੀਕ, ਅੰਗਰੇਜ਼ਾਂ ਦੇ ਦੇਸ਼ ਪਹੁੰਚਿਆ ।

ਹੁਣ ਪਿਆਰੇ ਕੁੱਤੇ ਤੋਂ ਲੈ ਕੇ ਛੋਟੀ ਬੱਤਖ ਅਤੇ ਅਚਾਰੀ ਫਿਸ਼ ਰੋਲ ਤੋਂ ਲੈ ਕੇ ਘੋਗੇ ਤੱਕ ਪੂਰੀ ਦੁਨੀਆਂ, ਈ-ਮੇਲ ਦਾ ਪਤਾ ਦੱਸਣ ਵਾਲੇ @ ਨੂੰ ਅਲੱਗ-ਅਲੱਗ ਨਾਮ ਨਾਲ ਜਾਣਦੀ ਅਤੇ ਮੰਨਦੀ ਹੈ।

Leave a Reply

Your email address will not be published. Required fields are marked *

%d bloggers like this: