ਜਾਗ੍ਰਿਤੀ ਯਾਤਰਾ ਅੱਜ ਹਰਿਮੰਦਰ ਸਾਹਿਬ ‘ਚ

ss1

ਜਾਗ੍ਰਿਤੀ ਯਾਤਰਾ ਅੱਜ ਹਰਿਮੰਦਰ ਸਾਹਿਬ ‘ਚ

jagriti-yatra-in-mohali_1480167190-compressed-580x395

ਅੰਮ੍ਰਿਤਸਰ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਰਵਾਨਾ ਹੋਈ ਜਾਗ੍ਰਿਤੀ ਯਾਤਰਾ ਅੱਜ ਦੇਰ ਸ਼ਾਮ ਹਰਿਮੰਦਰ ਸਾਹਿਬ ਪੁੱਜੇਗੀ। ਇੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵਲੋਂ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ।

ਅੱਜ ਦੁਪਿਹਰ ਨੂੰ ਇਹ ਯਾਤਰਾ ਚੌਂਕ ਮਹਿਤਾ ਪੁੱਜੀ ਜਿੱਥੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਰਧਾ ਪੂਰਵਕ ਸ਼ਾਨਦਾਰ ਸਵਾਗਤ ਕੀਤਾ ਗਿਆ।ਮਜੀਠੀਆ ਅਤੇ ਟਕਸਾਲ ਮੁਖੀ ਨੇ ਪੰਜ ਪਿਆਰਿਆਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ।

ਮਜੀਠੀਆ ਨੇ ਦੱਸਿਆ ਕਿ ਦਸਮ ਪਿਤਾ ਦੇ 350 ਸਾਲਾ ਆਗਮਨ ਪੁਰਬ ਨੂੰ ਦੇਸ਼ ਭਰ ‘ਚ ਉਤਸ਼ਾਹ ਤੇ ਸਦਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਜਾਗ੍ਰਿਤੀ ਯਾਤਰਾ ਨੂੰ ਸ਼ਾਨੋ-ਸ਼ੌਕਤ ਨਾਲ ਸਵਾਗਤ ਕਰਦਿਆਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਸ਼ੁਰੂਆਤ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੋਂ ਇਲਾਵਾ ਸੰਤ ਸਮਾਜ ਦੇ ਸੰਤਾਂ ਮਹਾਂ ਪੁਰਖਾਂ, ਬਿਹਾਰ ਸਰਕਾਰ, ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਇਸ ਅਵਸਰ ਨੂੰ ਯਾਦਗਾਰ ਬਣਾਉਣ ਲਈ 100 ਕਰੋੜ ਰੁਪਏ ਖਰਚੇ ਜਾ ਰਹੇ ਹਨ।ਆਉਂਦੇ ਕੁੱਝ ਦਿਨਾਂ ‘ਚ ਪੰਜਾਬ ਤੋਂ ਸਰਕਾਰੀ ਖਰਚੇ ‘ਤੇ 100 ਰੇਲ ਗੱਡੀਆਂ ਸ਼ਰਧਾਲੂਆਂ ਨੂੰ ਲੈ ਕੇ ਪਟਨਾ ਸਾਹਿਬ ਨੂੰ ਰਵਾਨਾ ਹੋਣਗੀਆਂ।
 ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਮੂਹ ਖ਼ਾਲਸਾ ਪੰਥ ਨੂੰ 1 ਤੋਂ 6 ਜਨਵਰੀ ਨੂੰ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ (ਬਿਹਾਰ) ਵਿਖੇ ਪਹੁੰਚ ਕੇ ਸਰਬੰਸ ਦਾਨੀ ਦੇ ਪਰਉਪਕਾਰਾਂ ਨੂੰ ਯਾਦ ਕਰਦਿਆਂ ਸਤਿਗੁਰਾਂ ਦੇ ਆਦੇਸ਼ ਅਤੇ ਸਿਧਾਂਤਾਂ ਦਾ ਹੋਕਾ ਦੇਣ ਦੀ ਅਪੀਲ ਕੀਤੀ।
Share Button

Leave a Reply

Your email address will not be published. Required fields are marked *