Tue. Oct 15th, 2019

ਜਾਅਲੀ ਜ਼ਮੀਨ ਤੇ ਇਕਰਾਰਨਾਮਾ ਦਿਖਾਇਆ, ਠੱਗੇ ਲੱਖਾਂ, ਜਾਣੋ ਕਿਵੇਂ!

ਜਾਅਲੀ ਜ਼ਮੀਨ ਤੇ ਇਕਰਾਰਨਾਮਾ ਦਿਖਾਇਆ, ਠੱਗੇ ਲੱਖਾਂ, ਜਾਣੋ ਕਿਵੇਂ!

ਨਵਾਂਸ਼ਹਿਰ ਦੇ ਥਾਣਾ ਬਲਾਚੌਰ ‘ਚ ਪੁਲਸ ਕੋਲ ਆਏ ਕੇਸ ‘ਚ ਜਾਅਲੀ ਇਕਰਾਰਨਾਮੇ ਹੇਠ ਜ਼ਮੀਨ ਵੇਚਣ ਦਾ ਝਾਂਸਾ ਦੇ ਕੇ ਠੱਗਣ ਦਾ ਕੇਸ ਆਇਆ ਹੈ। ਜ਼ਮੀਨ ਦੇ ਸਸਤੇ ਮੁੱਲ ਦਾ ਝਾਂਸਾ ਦੇ ਕੇ 30 ਲੱਖ ਰੁਪਏ ਠੱਗਣ ਦੇ ਦੋਸ਼ ‘ਚ ਪੁਲਿਸ ਵੱਲੋਂ ਚਾਰ ਲੋਕਾਂ ਖਿਲਾਫ ਧੋਖਾਧੜ੍ਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਜਾਅਲੀ ਜ਼ਮੀਨ ਤੇ ਇਕਰਾਰਨਾਮਾ ਦਿਖਾਇਆ, ਠੱਗੇ ਲੱਖਾਂ, ਜਾਣੋ ਕਿਵੇਂ!ਪੁਲਿਸ ਨੂੰ ਦਿੱਤ ਸ਼ਿਕਾਇਤ ‘ਚ ਨਵਾਂਸ਼ਹਿਰ ਦੇ ਵਾਸੀ ਤਿਲਕ ਰਾਜ ਨੇ ਪੁਲਸ ਦੱਸਿਆ ਕਿ ਬਲਾਚੌਰ ਦੇ ਕੁਝ ਵਿਅਕਤੀਆਂ ਨੇ ਇੱਕ ਜ਼ਮੀਨ ਦੇ ਟੁਕੜੇ ਨੂੰ ਆਪਣੀ ਜ਼ਮੀਨ ਦੀ ਮਾਲਕੀ ਦੱਸਿਆ ਅਤੇ ਫਿਰ ਉਸ ੬੨ ਏਕੜ ਜ਼ਮੀਨ ਦਾ ਸਾਢੇ ਤਿੰਨ ਲੱਖ ਰੁਪਏ/ਏਕੜ ਦੇ ਹਿਸਾਬ ਨਾਲ ਸੌਦਾ ਕਰ ਦਿੱਤਾ ਸੀ।

ਜ਼ਮੀਨ ਦੀ ਰਜਿਸਟਰੀ ੨੫/੮/੧੪ ਨੂੰ ਤੈਅ ਕੀਤੀ ਗਈ ਸੀ ਅਤੇ ਇਸ ਲਈ ਇਕਰਾਰਨਾਮਾ ਲਿਖ ਕੇ ਉਨ੍ਹਾਂ ਨੂੰ ੫ ਲੱਖ ਰੁਪਏ ਕੈਸ਼ ਅਤੇ ੫੫ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ।
ਜਾਅਲੀ ਜ਼ਮੀਨ ਤੇ ਇਕਰਾਰਨਾਮਾ ਦਿਖਾਇਆ, ਠੱਗੇ ਲੱਖਾਂ, ਜਾਣੋ ਕਿਵੇਂ!ਫਿਰ ਜਦੋਂ ਰਜਿਸਟਰੀ ਕਰਵਾਉਣ ਦੀ ਗੱਲ ਆਈ ਤਾਂ ਉਸ ਨੂੰ ਟਾਲ-ਮਟੋਲ ਕਰ ਦਿੱਤੀ ਜਾਂਦੀ ਸੀ। ਉਸ ਵੱਲੋਂ ਜਦੋਂ ਗੱਲ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਕਤ ਜ਼ਮੀਨ ਕਿਸੇ ਹੋਰ ਦੇ ਨਾਂ ‘ਤੇ ਰਜਿਸਟਰਡ ਹੈ।

ਪੀੜਤ ਦਾ ਦੋਸ਼ ਹੈ ਕਿ ਦੋਸ਼ੀਆਂ ਨੇ ਉਨ੍ਹਾਂ ਨੂੰ ਅਜੇ ਤੱਕ ਸਿਰਫ ੩੦ ਲੱਖ ਰੁਪਏ ਵਾਪਸ ਕੀਤੇ ਹਨ, ਪਰ ਬਾਕੀ ਦੇ ੩੦ ਲੱਖ ਰੁਪਏ ਨਹੀਂ ਦਿੱਤੇ।

ਪੁਲਸ ਨੇ ਤਿਲਕ ਰਾਜ ਦੇ ਬਿਆਨਾਂ ‘ਤੇ ਦੋਸ਼ੀਆਂ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: