Sun. Jun 16th, 2019

ਜ਼ੀਰੀ ਯਾਰਡ ਵਿੱਚ ਦੁਕਾਨਾਂ ਵੇਚਣ ਦੇ ਮਾਮਲੇ ਨੁੰ ਲੈ ਕੇ ਆੜਤੀਆ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜੀ, ਬੋਲੀ ਰੱਦ

ਜ਼ੀਰੀ ਯਾਰਡ ਵਿੱਚ ਦੁਕਾਨਾਂ ਵੇਚਣ ਦੇ ਮਾਮਲੇ ਨੁੰ ਲੈ ਕੇ ਆੜਤੀਆ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜੀ, ਬੋਲੀ ਰੱਦ

27-nairebaji-adtiਬੁਢਲਾਡਾ 27, ਅਕਤੂਬਰ(ਤਰਸੇਮ ਸ਼ਰਮਾਂ): ਪੰਜਾਬ ਮੰਡੀਕਰਨ ਬੋਰਡ ਵੱਲੋਂ ਸਬ ਜੀਰੀ ਯਾਰਡ ਵਿੱਚ ਦੁਕਾਨਾਂ ਵੇਚਣ ਲਈ ਬੋਲੀ ਨੂੰ ਲੈ ਕੇ ਆੜਤੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਆੜਤੀਆਂ ਨੇ ਅਧਿਕਾਰੀਆਂ ਨਾਲ ਤਿੱਖੀ ਬਹਿਸਬਾਜ਼ੀ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਆੜਤੀਆਂ ਦੇ ਰੋਹ ਨੂੰ ਦੇਖਦਿਆਂ ਅੱਜ ਦੀ ਇਹ ਬੋਲੀ ਰੱਦ ਕਰ ਦਿੱਤੀ। ਐਸ਼ੋਸ਼ੀਏਸਨ ਦੇ ਪ੍ਰਧਾਨ ਬਾਂਕੇ ਬਿਹਾਰੀ, ਪ੍ਰਧਾਨ ਗੁਰਮੇਲ ਸਿੰਘ ਨੇ ਮੰਡੀਕਰਨ ਬੋਰਡ ਤੇ ਦੋਸ਼ ਲਾਇਆ ਕਿ ਉਹ ਆੜਤੀਆਂ ਦੇ ਵਪਾਰ ਨੂੰ ਖਤਮ ਕਰਨਾਂ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜੇਕਰ ਮੰਡੀਕਰਨ ਬੋਰਡ ਆੜਤੀਆਂ ਦੇ ਵਪਾਰ ਪ੍ਰਤੀ ਇਮਾਨਦਾਰ ਹੈ ਤਾਂ ਉਹ ਦੁਕਾਨਾਂ ਦੀ ਬੋਲੀ ਤੋਂ ਪਹਿਲਾ ਨਵੀਂ ਮੰਡੀ ਦਾ ਨਿਰਮਾਣ ਕਰੇ ਨਾ ਕਿ ਇਸ ਸਬ ਯਾਰਡ ਵਿੱਚ ਦੁਕਾਨਾਂ ਸਥਾਪਤ ਕਰਕੇ ਆੜਤੀਆਂ ਨੂੰ ਪ੍ਰੇਸ਼ਾਨ ਕੀਤਾ ਜਾਵੇ। ਇਸ ਮੌਕੇ ਤੇ ਬੋਲਦਿਆਂ ਜਿਲ੍ਹਾਂ ਪ੍ਰਧਾਨ ਸ਼ਾਮ ਲਾਲ ਧਲੇਵਾ ਨੇ ਆੜਤੀ ਵਰਗ ਨੂੰ ਸ਼ਾਤ ਕਰਦਿਆਂ ਬੋੋਲੀ ਕਰਾਉਣ ਆਏ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਬੁਢਲਾਡਾ ਦੇ ਆੜਤੀ ਵਰਗ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ। ਉਹਨਾਂ ਕਿਹਾ ਕਿ ਸ਼ਹਿਰ ਵਿੱਚ 110 ਸਾਲ ਪੁਰਾਣੀ ਅਨਾਜ ਮੰਡੀ ਹੋਣ ਕਾਰਨ ਮੋਜੂਦਾ ਆਬਾਦੀ ਅਤੇ ਫਸਲ ਦੇ ਕਾਰਨ ਨਵੀਂ ਮੰਡੀ ਦਾ ਨਿਰਮਾਣ ਸਮੇਂ ਦੀ ਮੁੱਖ ਲੋੜ ਹੈ। ਇਸ ਮੋਕੇ ਤੇ ਆੜਤੀ ਵਰਗ ਦੇ ਵਿਰੋਧ ਨੂੰ ਦੇਖਦਿਆਂ ਮੰਡੀਕਰਨ ਬੋਰਡ ਦੇ ਜਰਨਲ ਮੈਨੇਜਰ ਸਟੋਰ ਰਾਜਿੰਦਰ ਸਿੰਘ ਸੰਧੂ ਦੇ ਆਧਾਰਤ ਟੀਮ ਨੇ ਐਲਾਨ ਕੀਤਾ ਕਿ ਪ੍ਰਬੰਧਕੀ ਕਾਰਨਾਂ ਕਰਕੇ ਇਹ ਬੋਲੀ ਰੱਦ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਜਿਲ੍ਹਾਂ ਮੰਡੀ ਅਫਸਰ ਨਛੱਤਰ ਸਿੰਘ, ਤਹਿਸੀਲਦਾਰ ਸੁਰਿੰਦਰ ਸਿੰਘ, ਸਕੱਤਰ ਮਾਰਕਿਟ ਕਮੇਟੀ ਜ਼ਸਵੀਰ ਸਿੰਘ ਸਮਾਓ, ਪੰਜਾਬ ਆੜਤੀਆਂ ਐਸ਼ੋਸ਼ੀਏਸਣ ਦੇ ਮੀਤ ਪ੍ਰਧਾਨ ਕੇਸ਼ੋ ਰਾਮ ਗੋਇਲ, ਮਾਰਕਿਟ ਕਮੇਟੀ ਦੇ ਅਧਿਕਾਰੀ ਕੁਲਦੀਪ ਕੁਮਾਰ, ਬੋਘਾ ਸਿੰਘ, ਸ਼ੈਲਰ ਐਸ਼ੋਸ਼ੀਏਸਣ ਦੇ ਆਗੂ ਰਾਜ ਸਿੰਘ ਬੀਰੋਕੇ, ਜ਼ਸਵਿੰਦਰ ਸਿੰਘ ਵਿਰਕ, ਅਮਰਜੀਤ ਸਿੰਘ ਮਿੰਟੀ ਆਦਿ ਹਾਜ਼ਰ ਸਨ। ਦੂਸਰੇ ਪਾਸੇ ਸਿਟੀ ਪੁਲਿਸ ਬੁਢਲਾਡਾ ਵੱਲੋਂ ਇਸ ਬੋਲੀ ਦੇ ਵਿਰੋਧ ਨੂੰ ਮੱਦੇਨਜਰ ਰੱਖਦਿਆਂ ਬੋਲੀ ਵਾਲੀ ਜਗ੍ਹਾ ਤੇ ਵੱਡੀ ਤਦਾਰ ਵਿੱਚ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਪੁਲਿਸ ਕਰਮੀਆਂ ਨੂੰ ਤਾਇਨਾਤ ਕਰ ਦਿੱਤਾ ਸੀ।

Leave a Reply

Your email address will not be published. Required fields are marked *

%d bloggers like this: