Fri. Apr 26th, 2019

ਜ਼ਿਲੇ ਦੇ 26 ਕੇਂਦਰਾਂ ਵਿੱਚ ਹੋਈ ਮੁਫ਼ਤ ਦਵਾਈ ਅਤੇ ਮੈਡੀਕਲ ਟੈਸਟ ਕੇਂਦਰਾਂ ਦੀ ਸ਼ੁਰੂਆਤ

ਜ਼ਿਲੇ ਦੇ 26 ਕੇਂਦਰਾਂ ਵਿੱਚ ਹੋਈ ਮੁਫ਼ਤ ਦਵਾਈ ਅਤੇ ਮੈਡੀਕਲ ਟੈਸਟ ਕੇਂਦਰਾਂ ਦੀ ਸ਼ੁਰੂਆਤ
ਕਾਲੇ ਧੰਨ ‘ਤੇ ਲਗਾਮ ਲਗਾਉਣ ਲਈ ਕੇਂਦਰ ਸਰਕਾਰ ਦਾ ਫੈਸਲਾ ਸ਼ਲਾਘਾਯੋਗ ਕਦਮ : ਠੰਡਲ
ਕੈਬਨਿਟ ਮੰਤਰੀ ਠੰਡਲ ਨੇ ਪਿੰਡ ਫੁਗਲਾਣਾ, ਬੱਡਲਾ, ਚੱਬੇਵਾਲ ਅਤੇ ਜੱਲੋਵਾਲ ਵਿਖੇ ਕੀਤੀ ਕੇਂਦਰਾਂ ਦੀ ਸ਼ੁਰੂਆਤ

hushiarਹੁਸ਼ਿਆਰਪੁਰ, 10 ਨਵੰਬਰ:ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੇ ਸਾਰੇ ਮਰੀਜਾਂ ਲਈ ਮੁਫ਼ਤ ਦਵਾਈਆਂ ਵਾਸਤੇ 1933 ਅਤੇ ਮੈਡੀਕਲ ਟੈਸਟਾਂ ਲਈ 660 ਕੇਂਦਰ ਖੋਲੇ ਗਏ ਹਨ। ਇਸ ਕੜੀ ਤਹਿਤ ਜ਼ਿਲੇ ਵਿੱਚ 44 ਕੇਂਦਰਾਂ ਦੀ ਸ਼ੁਰੂਆਤ ਕੀਤੀ ਜਾਣੀ ਹੈ ਅਤੇ ਅੱਜ 26 ਕੇਂਦਰਾਂ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ ਗਿਆ ਹੈ। ਹਲਕਾ ਚੱਬੇਵਾਲ ਵਿੱਚ ਵੀ ਪਿੰਡ ਫੁਗਲਾਣਾ, ਬੱਡਲਾ, ਚੱਬੇਵਾਲ ਅਤੇ ਜੱਲੋਵਾਲ ਵਿਖੇ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਜੇਲਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਣ ਸਿੰਘ ਠੰਡਲ ਨੇ ਸਿਵਲ ਹਸਪਤਾਲ ਬੱਡਲਾ ਵਿਖੇ ਮਰੀਜਾਂ ਲਈ ਮੁਫ਼ਤ ਦਵਾਈਆਂ ਅਤੇ ਟੈਸਟ ਸੈਂਟਰ ਦੀ ਇਮਾਰਤ ਦਾ ਉਦਘਾਟਨ ਕਰਨ ਦੌਰਾਨ ਇਹ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਇਨਾਂ ਕੇਂਦਰਾਂ ਦੇ ਖੋਲਣ ਦੇ ਨਾਲ ਗਰੀਬ ਵਰਗ ਦੇ ਲੋਕਾਂ ਨੂੰ ਕਾਫ਼ੀ ਫਾਇਦਾ ਮਿਲੇਗਾ। ਇਨਾਂ ਕੇਂਦਰਾਂ ਦੇ ਬਾਹਰ ਬੀਮਾਰੀ ਦਾ ਇਲਾਜ ਅਤੇ ਦਵਾਈਆਂ ਦੀ ਸੂਚੀ ਵੀ ਲਗਾਈ ਜਾਵੇਗੀ, ਤਾਂ ਜੋ ਡਾਕਟਰ ਦੁਆਰਾ ਲਿਖੀ ਗਈ ਦਵਾਈ ਦੀ ਜਾਣਕਾਰੀ ਆਮ ਲੋਕਾਂ ਨੂੰ ਮਿਲ ਸਕੇ। ਉਨਾਂ ਕਿਹਾ ਕਿ ਸੋ੍ਰਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਜੋ ਚੋਣ ਮੈਨੀਫੈਸਟੋ ਵਿੱਚ ਨਹੀਂ ਸਨ, ਉਨਾਂ ਵਾਅਦਿਆਂ ਨੂੰ ਵੀ ਲੋਕਾਂ ਦੀ ਜ਼ਰੂਰਤ ਅਨੁਸਾਰ ਯੋਜਨਾ ਬਣਾ ਕੇ ਪੂਰਾ ਕੀਤਾ ਗਿਆ ਹੈ।

        ਸ: ਠੰਡਲ ਨੇ ਕੇਂਦਰ ਸਰਕਾਰ ਦੁਆਰਾ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਇਸ ਨੂੰ ਦੇਸ਼ ਹਿੱਤ ਵਿੱਚ ਸਭ ਤੋਂ ਕਾਰਗਰ ਕਦਮ ਦੱਸਿਆ। ਉਨਾਂ ਕਿਹਾ ਕਿ ਕਾਲੇ ਧੰਨ ‘ਤੇ ਲਗਾਮ ਲਗਾਉਣ ਲਈ ਇੱਕ ਵੱਡੇ ਫੈਸਲੇ ਦੀ ਜਰੂਰਤ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਬੜੇ ਠੋਸ ਢੰਗ ਨਾਲ ਲਾਗੂ ਕਰਕੇ ਕਾਲਾ ਧੰਨ ਜਮਾਂ ਕਰਨ ਵਾਲਿਆਂ ਨੂੰ ਕਰਾਰਾ ਝਟਕਾ ਦਿੱਤਾ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਆਮ ਜਨਤਾ ਨੂੰ ਇਕ ਦੋ ਦਿਨ ਤਾਂ ਪ੍ਰੇਸ਼ਾਨੀ ਆ ਸਕਦੀ ਹੈ, ਪਰ ਦੇਸ਼ ਵਿਰੋਧੀ ਕੰਮ ਕਰਨ, ਕਾਲੇ ਧੰਨ ਦਾ ਪੈਸਾ ਰੱਖਣ ਵਾਲਿਆਂ, ਡਰੱਗ ਮਾਫੀਆ, ਅੱਤਵਾਦੀ ਸੰਗਠਨਾਂ ਉਤੇ ਸ਼ਿਕੰਜਾ ਕੱਸਣ ਵਿੱਚ ਸੁਰੱਖਿਆ ਏਜੰਸੀਆਂ ਨੂੰ ਬਹੁਤ ਸਹਾਇਤਾ ਮਿਲੇਗੀ। ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਬਿਨਾਂ ਕਿਸੇ ਠੋਸ ਨਤੀਜੇ ਦੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰ ਰਹੀਆਂ ਹਨ। ਜਿਨਾਂ ਕੋਲ ਸਰਕਾਰੀ ਨਿਯਮਾਂ ਅਨੁਸਾਰ ਸਹੀ ਧੰਨ ਹੈ, ਉਹ ਬਿਨਾਂ ਕਿਸੇ ਡਰ ਦੇ ਨਿਯਮਾਂ ਅਨੁਸਾਰ ਆਪਣੀ ਕਰੰਸੀ ਬੈਂਕਾਂ ਵਿੱਚ ਜਾ ਕੇ ਬਦਲ ਸਕਦੇ ਹਨ। ਉਨਾਂ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੂੰ ਦੇਸ਼ਪੱਖੀ ਕਰਾਰ ਦਿੱਤਾ।

       ਇਸ ਮੌਕੇ ‘ਤੇ ਐਸ.ਐਮ.ਓ. ਡਾ. ਬਲਵਿੰਦਰ ਕੌਰ, ਐਮ.ਓ. ਡਾ. ਪੁਨੀਤ ਦੇਵੀ, ਯੂਥ ਆਗੂ ਰਵਿੰਦਰ ਠੰਡਲ, ਬਲਾਕ ਸੰਮਤੀ ਚੇਅਰਮੈਨ ਸੰਤੋਸ਼ ਕੁਮਾਰੀ, ਮਾਸਟਰ ਰਛਪਾਲ ਸਿੰਘ, ਮਾਸਟਰ ਹਰਬੰਸ ਸਿੰਘ ਹਾਰਟਾ, ਜਸਵੰਤ ਸਿਘ ਸਰਪੰਚ ਬੱਡਲਾ, ਸਾਬਕਾ ਸਰਪੰਚ ਕੁਲਦੀਪ ਕੁਮਾਰ ਲਵਲੀ, ਓਂਕਾਰ ਸਿੰਘ, ਸਰਪੰਚ ਭੂੰਗਰਨੀ ਰਾਮ ਕੁਮਾਰ, ਸਰਪੰਚ ਪਰਮਜੀਤ ਸਿੰਘ ਜੱਲੋਵਾਲ ਤੇ ਰਾਮ ਸਿੰਘ ਖਨੂਰ, ਰਾਜ ਰਾਮ ਭਾਟੀਆ, ਰਣਜੀਤ ਸਿੰਘ, ਮੁਲਕ ਰਾਜ, ਵਿਕਾਸ ਲੱਖਣ ਪਾਲ, ਗੁਰਮੇਲ ਸਿੰਘ, ਹਰਵਿੰਦਰ ਸਿੰਘ, ਮਲਕੀਤ ਸਿੰਘ, ਨਵਪ੍ਰੀਤ ਕੌਰ, ਸੁਖਵਿੰਦਰ ਕੌਰ, ਸਰਕਲ ਪ੍ਰਧਾਨ ਪਵਿੱਤਰ ਸਿੰਘ ਚਿੱਤੋਂ ਸਮੇਤ ਭਾਰੀ ਸੰਖਿਆ ਇਲਾਕਾ ਨਿਵਾਸੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: