ਜ਼ਹਿਰੀਲੇ ਮਾਹੌਲ ਵਿਚ ਕੀਰਤਨ ਨਾਲ ਅੰਮ੍ਰਿਤ ਦੀ ਪਿਉਂਦ ਚਾੜਨ ਵਾਲੇ ਬਾਬਾ ਬਲਵਿੰਦਰ ਸਿੰਘ ਅਕਬਰਪੁਰ ਖੁਡਾਲ ਵਾਲੇ

ss1

ਜ਼ਹਿਰੀਲੇ ਮਾਹੌਲ ਵਿਚ ਕੀਰਤਨ ਨਾਲ ਅੰਮ੍ਰਿਤ ਦੀ ਪਿਉਂਦ ਚਾੜਨ ਵਾਲੇ ਬਾਬਾ ਬਲਵਿੰਦਰ ਸਿੰਘ ਅਕਬਰਪੁਰ ਖੁਡਾਲ ਵਾਲੇ

ਭਲੋ ਭਲੋ ਰੇ  ਕੀਰਤਨੀਆਂ
ਰਾਮ ਰਮਾ ਰਾਮਾ ਗੁਨ ਗਾਉ।।

       untitled-1 ਸੰਗੀਤ ਦੀਆਂ ਸੁਰਾਂ ਪ੍ਰਮਾਤਮਾ ਦੇ ਬਹੁਤ ਨੇੜੇ ਹੁੰਦੀਆਂ ਹਨ।ਜਦੋ ਕੋਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਗੁਰਬਾਣੀ ਦੇ ਸ਼ਬਦ ਜਾਂ ਉਸ ਅਕਾਲ ਪੁਰਖ ਕਰਤੇ ਦੀ ਵਡਿਆਈ ਸੰਗੀਤਕ ਧੁਨਾਂ ਨਾਲ ਕਰਦਾ ਹੈ ਤਾਂ ਕੁਦਰਤ ਵੀ ਬਲਿਹਾਰ ਜਾਂਦੀ ਹੈ । ਇਸੇ ਤਰ੍ਹਾਂ ਹੀ ਕੀਰਤਨ ਰਹੀ ਸੰਗਤਾਂ ਨੂੰ ਉਪਦੇਸ਼ ਦੇਣ ਵਾਲੇ ਤੇ ਪ੍ਰਮਾਤਮਾ ਦੀ ਖੁਸ਼ੀ ਪਾਉਣ ਵਾਲਿਆਂ ਚੋ ਨੇ ਬਾਬਾ ਬਲਵਿੰਦਰ ਸਿੰਘ ਜੀ ਅਕਬਰਪੁਰ ਖੁਡਾਲ ਵਾਲੇ  ਆਓ ਓਹਨਾ ਦੀ ਜਿੰਦਗੀ ਤੇ ਝਾਤ ਮਾਰੀਏ।

          ਬਾਬਾ ਬਲਵਿੰਦਰ ਸਿੰਘ ਜੀ ਦਾ ਜਨਮ 2 ਫਰਵਰੀ 1976  ਨੂੰ ਮਾਤਾ ਸੁਜਾਨ ਕੌਰ ਅਤੇ ਪਿਤਾ ਆਤਮਾ ਸਿੰਘ ਜੀ ਦੇ ਘਰ ਪਿੰਡ ਅਕਬਰਪੁਰ ਖੁਡਾਲ (ਜ਼ਿਲ੍ਹਾ ਮਾਨਸਾ) ਨੇੜੇ ਬਰੇਟਾ   ਵਿਖੇ ਹੋਇਆ  ਇਸ ਪਿੰਡ ਨੂੰ  ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੂਹ ਪ੍ਰਾਪਤ ਹੈ ।

        ਬਾਬਾ ਜੀ ਦੇ ਪਰਿਵਾਰ ਵਿੱਚ ਪਹਿਲੇ ਦਿਨ ਤੋਂ ਹੀ ਗੁਰਸਿੱਖੀ ਦਾ ਮਾਹੌਲ ਹੋਣ ਕਰਕੇ ਬਹੁਤ ਛੋਟੀ ਉਮਰ ਵਿਚ ਹੀ ਬਾਬਾ ਜੀ ਗੁਰੂ ਜੀ ਦੇ ਚਰਨਾਂ ਨਾਲ ਜੁੜ ਗਏ ਸਨ ਓਹਨਾ ਨੇ ਦਸਵੀ ਤੱਕ ਦੀ ਪੜਾਈ ਬਰੇਟਾ ਦੇ ਸਕੂਲ ਤੋਂ ਕਰਕੇ  ਧਾਰਮਿਕ  ਸਿੱਖਿਆ ਤੇ ਗੁਰਬਾਣੀ ਦੀ ਸੰਥਿਆ ਸਤਿਕਾਰਯੋਗ ਗਿਆਨੀ ਲਾਲ ਸਿੰਘ ਜੀ ਮਜੌ ਵਾਲਿਆਂ ਤੋਂ ਪ੍ਰਾਪਤ ਕੀਤੀ ਓਹਨਾ ਨੂੰ ਕੀਰਤਨ ਕਰਨ ਦੀ ਚੇਟਕ ਗੁਰੂਦੁਆਰਾ ਬ੍ਰਹਿਮਬੁੰਗਾ ਸਾਹਿਬ ਦੋਦੜਾ ਤੋਂ ਲੱਗੀ ਇਕ ਹੋਰ ਅਨੋਖੀ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਬਾਬਾ ਬਲਵਿੰਦਰ ਸਿੰਘ ਜੀ ਨੇ ਕੋਈ ਸੰਗੀਤਕ ਗੁਰੂ ਨਹੀਂ ਧਾਰਿਆ ਇਹ ਕਲਾ ਓਹਨਾ ਨੂੰ ਉਸ ਵਾਹਿਗੁਰੂ ਵਲੋਂ ਹੀ ਦਾਤ ਦੇ ਰੂਪ ਵਿਚ ਦਿੱਤੀ ਗਈ ਹੈ।
ਬਾਬਾ ਜੀ ਦਾ ਵਿਆਹ ਮਾਤਾ ਗੁਰਦੀਪ ਕੌਰ (ਪਿਤਾ ਸਰਦਾਰ ਪ੍ਰੀਤਮ ਸਿੰਘ ਜਟਾਣਾ )  ਪਿੰਡ ਖਤਰੀਵਾਲਾ ਵਿਖੇ ਹੋਇਆ ਬਾਬਾ ਜੀ  ਦੋ ਬੇਟੇ ਅਤੇ ਦੋ ਬੇਟੀਆਂ ਨਾਲ  ਆਪਣੇ ਗ੍ਰਿਸਤ ਜੀਵਨ ਨੂੰ ਬੜੇ ਆਨੰਦਮਈ ਢੰਗ ਨਾਲ ਮਾਣ ਰਹੇ ਹਨ।  ਉਹ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਬਚਨਾਂ ਨਾਲ ਖੇਤੀਬਾੜੀ ਕਰਕੇ ਆਪਣੇ ਮਾਤਾ ਪਿਤਾ ਦੀ ਸੇਵਾ ਵਿੱਚ ਲੀਨ ਰਹਿੰਦੇ ਹਨ।  ਬਾਬਾ  ਬਲਵਿੰਦਰ ਸਿੰਘ ਜੀ   ਪੰਜਾਬ , ਹਰਿਆਣਾ, ਰਾਜਸਥਾਨ ਵਿਖੇ  ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਨੂੰ ਆਪਣੇ ਰਸਮਾਈਂ ਕੀਰਤਨ ਤੋਂ ਪ੍ਰਭਾਵਿਤ ਕਰਕੇ ਗੁਰੂ ਦੇ ਚਰਨਾਂ ਨਾਲ ਜੋੜ ਦੇ ਰਹਿੰਦੇ ਹਨ । ਓਹ ਇਕ ਵਾਰ ਆਪਣੇ ਜਥੇ ਸਮੇਤ  ਸਿੰਗਾਪੁਰ ਵਿਖੇ ਵੀ ਕੀਰਤਨ ਦੀਵਾਨ  ਸਜਾ ਚੁਕੇ ਹਨ। ਬਾਬਾ ਬਲਵਿੰਦਰ ਸਿੰਘ ਜੀ ਬੜੇ ਹੀ ਸਹਿਜ ਤੇ ਟਿਕਾਓ ਸੁਭਾਅ ਦੇ ਮਲਿਕ ਹਨ ਓਹਨਸ ਦੇ ਕੀਰਤਨ ਦੀਵਾਨ  ਵਿਚ ਇਕ ਅਨੋਖੀ ਖਿੱਚ ਹੈ ਸੁਣਨ ਵਾਲਾ  ਓਹਨਾ ਦੇ ਮੂੰਹੋਂ ਗੁਰੂਬਾਣੀ ਦਾ ਉਪਦੇਸ਼ ਸੁਣ ਕੇ ਨਿਹਾਲ ਹੋ ਜਾਂਦਾ ਹੈ। ਬਾਬਾ ਜੀ ਨੂੰ  ਪੰਜਾਬ ਦੇ ਕਈ ਮਹਾਨ  ਵਿਦਵਾਨਾਂ ਤੇ ਪ੍ਰਚਾਰਕਾਂ ਵਲੋਂ ਕਈ ਵਾਰ ਸਨਮਾਨਿਤ ਕੀਤਾ ਗਿਆ।  ਓਹਨਾ ਦਾ  ਸਿੱਖ ਸੰਗਤਾਂ ਨੂੰ ਇਹੋ ਸ਼ੰਦੇਸ਼  ਹੈ ਕਿ  ਦਿਖਾਵੇ ਤੋਂ ਬਚ ਕੇ ਆਪਣੇ ਸਿੱਖੀ ਸਭਿਆਚਾਰ ਨਾਲ ਜੁੜੋ  ਉਹ ਕਹਿੰਦੇ ਹਨ ਸਿੱਖ ਦਾ ਮਨ ਨੀਵਾਂ ਤੇ ਮੱਤ ਉੱਚੀ ਹੋਣੀ ਚਾਹੀਦੀ ਹੈ ਨੌਜਵਾਨ ਨਸ਼ਿਆਂ ਨੂੰ ਤਿਆਗ ਕੇ  ਗੁਰਬਾਣੀ ਦੇ ਲੜ ਲੱਗਣ। ਗੁਰੂ ਗ੍ਰੰਥ ਸਹਿਬ ਜੀ ਸਭ ਦੁਨੀਆਂ ਦੇ ਸਾਂਝੇ ਰਹਿਬਰ ਹਨ ਆਪਾਂ  ਸਭ ਨੂੰ ਉਹਨਾਂ ਦੇ ਲੜ ਲੱਗ ਕੇ ਜਿੰਦਗੀ ਜਿਉਣ ਦੀ ਜਾਂਚ ਪ੍ਰਾਪਤ ਕਰਨੀ ਚਾਹੀਦੀ ਹੈ। ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਬਾਬਾ ਬਲਵਿੰਦਰ ਸਿੰਘ ਜੀ (ਅਕਬਰਪੁਰ ਖੁਡਾਲ ਵਾਲੇ) ਇਸੇ ਤਰ੍ਹਾਂ ਆਪਣੇ ਅਨੰਦਮਈ ਕੀਰਤਨ ਨਾਲ ਸੰਗਤਾਂ ਨੂੰ  ਸਿੱਖੀ ਨਾਲ ਜੋੜ ਦੇ ਰਹਿਣ ਵਾਹਿਗੁਰੂ ਓਹਨਾ ਨੂ ਲੰਬੀ ਉਮਰ ਬਖਸ਼ੇ ਤੇ ਉਹ  ਦਿਨ ਦੂਰ ਨਹੀਂ ਜਦੋ ਬਾਬਾ  ਬਲਵਿੰਦਰ ਸਿੰਘ ਜੀ ਦਾ ਨਾਮ ਦੁਨੀਆਂ ਦੇ  ਮਹਾਨ ਪ੍ਰਚਾਰਕਾਂ ਚ ਹੋਵੇਗਾ।

ਲੇਖਕ20160713_145210-1

ਹਰਵਿੰਦਰ ਸਿੰਘ

ਭਖੜ੍ਹਿਆਲ
95923 90021

Share Button

Leave a Reply

Your email address will not be published. Required fields are marked *