ਜਹਿਰੀਲੇ ਸੱਪਾ ਨੂੰ ਫੜਨ ਦੇ ਸ਼ੋਕੀ ਸਨੇਕ ਮਾਸਟਰ ਰਾਜਾ ਨੇ ਚੱਕ ਫੁਲੂ ਤੋ ਫੜਿਆ ਕਾਲਾ ਨਾਗ

ss1

ਜਹਿਰੀਲੇ ਸੱਪਾ ਨੂੰ ਫੜਨ ਦੇ ਸ਼ੋਕੀ ਸਨੇਕ ਮਾਸਟਰ ਰਾਜਾ ਨੇ ਚੱਕ ਫੁਲੂ ਤੋ ਫੜਿਆ ਕਾਲਾ ਨਾਗ

13-20
ਗੜ੍ਹਸ਼ੰਕਰ 13 ਅਗਸਤ (ਅਸ਼ਵਨੀ ਸ਼ਰਮਾ) ਆਮ ਤੋਰ ਤੇ ਕਿਹਾ ਜਾਦਾ ਹੈ ਕਿ ਸ਼ੋਕ ਦਾ ਕੋਈ ਮੁੱਲ ਨਹੀ ਹੁੰਦਾ ਪਰ ਆਪਣੀ ਜਾਨ ਜੋਖਮ ਚ ਪਾ ਕਿ ਦੂਸਰਿਆ ਦਾ ਭਲਾ ਕਰਨ ਲਈ ਸ਼ੋਕ ਪਾਲਣਾ ਇਹ ਹਰ ਬੰਦੇ ਦੇ ਹਿੱਸੇ ਨਹੀ ਆਉਦਾ ਆਜਿਹਾ ਹੀ ਦੇਖਣ ਨੂੰ ਮਿਲਿਆ ਇੱਥੋ ਦੇ ਨਜਦੀਕੀ ਪਿੰਡ ਰਾਮਗੜ ਝੂੰਗੀਆ ਦੇ ਵਸਨੀਕ ਸਨੇਕ ਮਾਸਟਰ ਅਮਰਜੀਤ ਸਿੰਘ ਰਾਜਾ ਦਾ ਸੱਪ ਫੜਨ ਦਾ ਸ਼ੋਕ ਪਾਲਣਾ ਉਝ ਤਾ ਇਹ ਹਲਕੀ ਜਿਹੀ ਉਮਰ ਦਾ ਨੋਜਵਾਨ ਗੜਸੰਕਰ ਚੰਡੀਗੜ ਮੁੱਖ ਮਾਰਗ ਤੇ ਸਥਿਤ ਪਿੰਡ ਸਮੁੰਦੜਾ ਵਿਖੇ ਵਾਲ ਕਟਿੰਗ ਦੀ ਦੁਕਾਨ ਕਰਦਾ ਹੈ ਪਰ ਨਾਲ ਹੀ ਕਰੀਬ 18 ਸਾਲਾ ਤੋ ਉਹ ਜਹਿਰੀਲੇ ਸੱਪ ਫੜਨ ਦਾ ਸ਼ੋਕ ਵੀ ਰੱਖਦਾ ਹੈ
ਅਮਰਜੀਤ ਸਿੰਘ ਰਾਜਾ ਅਨੁਸਾਰ ਉਸਦੇ ਘਰ ਚ ਕੋਈ ਅਜਿਹਾ ਕੰਮ ਨਹੀ ਕਰਦਾ ਉਸ ਨੇ ਅੱਜ ਤੱਕ 450 ਤੋ ਵਧੇਰੇ ਜਹਿਰੀਲੇ ਸੱਪਾ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਤੇ ਕਈ ਸੱਪ ਲੜੇ ਵਿਆਕਤੀਆ ਨੂੰ ਫਰੀ ਸੇਵਾ ਕਰਦਿਆ ਜਾਨ ਬਚਾਉਣ ਚ ਸਹਾਈ ਹੋਇਆ ਉਸ ਨੂੰ ਜਿੱਥੋ ਵੀ ਕੋਈ ਸੱਪ ਫੜਨ ਲਈ ਸੱਦਾ ਦਿੰਦਾ ਉਹ ਤੁਰੰਤ ਪਹੁੰਚ ਕਿ ਕਾਬੂ ਕਰ ਲਿਆਉਦਾ ਜਿਸ ਨੂੰ ਸੱਪਾ ਨਾਲ ਖੇਡਣ ਦਾ ਸ਼ੋਕ ਵੱਧਦਾ ਜਾ ਰਿਹਾ ਹੈ ਉਹ ਦੱਸਦਾ ਹੈ ਕਿ ਕਿਸੇ ਥਾ ਸੱਪ ਵੜਿਆ ਹੋਵੇ ਤਾ ਉਸ ਨੂੰ ਮਹਿਕ ਆ ਜਾਦੀ ਹੈ ਤੇ ਉੱਥੋ ਹੀ ਉਹ ਕਾਬੂ ਕਰ ਲੈਦਾ ਹੈ ਪਿੰਡ ਚੱਕ ਫੁੱਲੂ ਤੋ ਇੱਕ ਘਰ ਚ ਬਹੁਤ ਭਾਰਾ ਫਨੀਅਰ ਕਾਲਾ ਸੱਪ ਜਿਸ ਨੂੰ ਕਿੰਗ ਕੋਬਰਾ ਦੱਸਿਆ ਜਾਦਾ ਹੈ ਉਸ ਨੂੰ ਫੜ ਕਿ ਲਿਆਦਾ ਜਿੱਥੇ ਦੇਖਣ ਵਾਲਿਆ ਦੀ ਭੀੜ ਜਮਾ ਹੋ ਗਈ ਉਸ ਨੇ ਦੱਸਿਆ ਕਿ ਸੱਪ ਫੜ ਕਿ ਉਹ ਬਰਮੀਆ ਵਿੱਚ ਛੱਡ ਕਿ ਆਉਦਾ ਮਾਰਦਾ ਨਹੀ।

Share Button

Leave a Reply

Your email address will not be published. Required fields are marked *