ਜਹਿਰੀਲੀ ਅੱਖ

ss1

ਜਹਿਰੀਲੀ ਅੱਖ

ਮੈਂ ਓਹਦੀ ਅੱਖ ਦਾ ਪੂੰਝਿਆ ਉਠਿਆ ਨਾ,
ਹੋਇਆ ਅਸਰ ਸੀ ਦਿਲ ਤੇ ਜਹਿਰ ਜਿੰਨਾ।
ਓਹਦੇ ਤਪਸ਼ ਚੇਹਰੇ ਦੀ ਜਾਪਦੀ ਜਿਉਂ,
ਸੂਰਜ ਉੱਬਲੇ ਪਹਿਲੇ ਪਹਿਰ ਜਿੰਨਾ।
ਨੈਣਾ ਰਾਹੀਂ ਉਹ ਉੱਤਰੇ ਦਿਲ ਤੀਕਰ,
ਮੁੱਖ ਸੋਹਣਾ ਲਾਹੌਰ ਜੇ ਸ਼ਹਿਰ ਜਿੰਨਾ।
ਪਿੱਛੇ ਮੁੜ ਤੱਕਣਾ ਓਹਦਾ ਮੇਰਾ ਪੁਨਰਜਨਮ,
ਸੁਬਾਹ ਸ਼ਾਂਤ ਸਮੁੰਦਰ ਦੀ ਲਹਿਰ ਜਿੰਨਾ।
ਅੱਖਾਂ ਨਾਲ ਅੱਖਾਂ ਟਕਰਾਈਆਂ ਜਦੋਂ,
ਕੇ ਸੀ ਵਕ਼ਤ ਹਵਾ ਦੇ ਠਹਿਰ ਜਿੰਨਾ।
ਮਨਜਿੰਦਰ ਉਹ ਨਾਲ ਹੋਵੇ ਤੁਰਾਂ ਕੱਚ ਤੇ ਵੀ,
ਬਸ਼ਰਤੇ ਇਸ਼ਕ ਦਾ ਹਸ਼ਰ ਹੈ ਕਹਿਰ ਜਿੰਨਾ।

ਮਨਜਿੰਦਰ ਸਿੰਘ ਕਾਲਾ
ਪਿੰਡ ਕਾਲੇਕੇ

Share Button

Leave a Reply

Your email address will not be published. Required fields are marked *