Mon. Sep 23rd, 2019

ਜਹਿਰੀਲਾ ਖਾਣਾ ਖਾਣ ਨਾਲ ਤਿੰਨ ਪ੍ਰਵਾਸੀ ਮਜਦੂਰਾਂ ਦੀ ਮੌਤ

ਜਹਿਰੀਲਾ ਖਾਣਾ ਖਾਣ ਨਾਲ ਤਿੰਨ ਪ੍ਰਵਾਸੀ ਮਜਦੂਰਾਂ ਦੀ ਮੌਤ

ਭਿੱਖੀਵਿੰਡ 22 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਸਬ ਡਵੀਜਨ ਭਿੱਖੀਵਿੰਡ ਅਧੀਨ ਆਉਦੇਂ ਕਸਬਾ ਅਲਗੋਂ ਕੋਠੀ ਵਿਖੇ ਤਿੰਨ ਪ੍ਰਵਾਸੀ ਮਜਦੂਰਾਂ ਦੀ ਜਹਿਰੀਲਾ ਖਾਣਾ ਖਾਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਪ੍ਰਵਾਸੀ ਮਜਦੂਰਾਂ ਦੇ ਰਿਸ਼ਤੇਦਾਰ ਰਾਇਨ ਚੋਧਰੀ ਵਾਸੀ ਬਿਹਾਰ ਨੇ ਦੱਸਿਆ ਕਿ ਉਸਦਾ ਭਰਾ ਕੋਮਲ, ਰਾਹੁਲ, ਸੁਪਨ, ਜੋ ਤਿੰਨੇ ਪੀ.ੳ.ਪੀ ਦਾ ਕੰਮ ਕਰਦੇ ਸਨ ਅਤੇ ਕਸਬਾ ਅਲਗੋ ਕੋਠੀ
ਵਿਖੇ ਕਿਰਾਏ ਦੇ ਕਮਰੇ ਵਿਚ ਇਕੱਠੇ ਹੀ ਰਹਿੰਦੇ ਸਨ।

ਬੀਤੀ ਰਾਤ ਕੰਮ ਤੋਂ ਬਾਅਦ ਵਾਪਸ ਆ ਕੇ ਮੀਟ ਦੀ ਸਬਜੀ ਨਾਲ ਰੋਟੀ ਖਾ ਕੇ ਸੌ ਗਏ ਅਤੇ ਰਾਇਨ ਨੇ ਸ਼ੱਕ ਜਾਹਿਰ ਕੀਤਾ ਕਿ ਇਸ ਮੀਟ ਦੀ ਸਬਜੀ ਵਿਚ ਜਹਿਰੀਲੀ ਵਸਤੂ ਰਿਝ ਗਈ, ਜਿਸ ਦਾ ਉਹਨਾਂ ਨੂੰ ਪਤਾ ਨਹੀ ਚੱਲ ਸਕਿਆ। ਸ਼ਬਜੀ ਨਾਲ ਖਾਣ ਨਾਲ ਕੋਮਲ (13), ਸੁਪਨ (25) ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਤੀਜੇ ਵਿਅਕਤੀ ਰਾਹੁਲ (32) ਦੀ ਹਸਪਤਾਲ ਲਿਜਾਣ ਸਮੇਂ ਮੌਤ ਹੋ ਗਈ। ਦੱਸਣਯੋਗ ਹੈ ਕਿ ਮ੍ਰਿਤਕ ਕੋਮਲ ਤੇ ਰਾਹੁਲ ਬਿਹਾਰ ਅਤੇ ਸੁਪਨ ਬੰਗਾਲ ਦਾ ਰਹਿਣ ਵਾਲਾ ਹੈ। ਘਟਨਾ ਸਥਾਨ ‘ਤੇ ਪਹੁੰਚੇਂ ਪੁਲਿਸ ਥਾਣਾ ਵਲਟੋਹਾ ਦੇ ਐਸ.ਐਚ.ੳ ਹਰਚੰਦ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ ਰਿਸ਼ਤੇਦਾਰ ਰਾਇਨ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।

Leave a Reply

Your email address will not be published. Required fields are marked *

%d bloggers like this: