ਜਹਾਜ਼ ਨੂੰ ਅੱਗ ਲੱਗੀ, ਵਾਲ-ਵਾਲ ਬਚੇ ਯਾਤਰੀ

ss1

ਜਹਾਜ਼ ਨੂੰ ਅੱਗ ਲੱਗੀ, ਵਾਲ-ਵਾਲ ਬਚੇ ਯਾਤਰੀ

ਸਿੰਘਾਪੁਰ: ਸਿੰਘਾਪੁਰ ਦੇ ਚਾਂਗੀ ‘ਚ ਸਿੰਘਾਪੁਰ ਏਅਰਲਾਈਨਜ਼ ਦੇ ਜਹਾਜ਼ ਨੂੰ ਅਚਾਨਕ ਅੱਗ ਲੱਗੀ ਹੈ। ਇਹ ਜਹਾਜ਼ਇਟਲੀ ਦੇ ਮਿਲਾਨ ਜਾ ਰਿਹਾ ਸੀ। ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਹਾਦਸੇ ‘ਚ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਜ਼ਖ਼ਮੀ ਹੈ। ਦੂਜੇ ਪਾਸੇ ਇੱਕ ਪੈਸੰਜ਼ਰ ਨੇ ਕਿਹਾ ਹੈ ਕਿ ਅਸੀਂ ਬਚਤਾਂ ਗਏ ਪਰ ਮੌਤ ਕਾਫੀ ਕਰੀਬ ਸੀ।

ਹਾਸਲ ਜਾਣਕਾਰੀ ਮੁਤਾਬਕ ਇਹ ਬੋਇੰਗ ਏਅਰਕਰਾਫਟ ਸਿੰਘਾਪੁਰ ਤੋਂ ਮਿਲਾਨ ਜਾ ਰਿਹਾ ਸੀ ਪਰ ਇੰਜਨ ਆਇਲ ਨਾਲ ਜੁੜੀ ਖਰਾਬੀ ਦਾ ਮੈਸੇਜ ਮਿਲਣ ਤੋਂ ਬਾਅਦ ਇਸ ਨੂੰ ਵਾਪਸ ਆਉਣ ਲਈ ਕਿਹਾ। ਕੰਪਨੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਿਵੇਂ ਹੀ ਏਅਰਕਰਾਫਟ ਨੇ ਲੈਂਡ ਕੀਤਾ, ਉਦੋਂ ਹੀ ਇੰਜਨ ਨੂੰ ਅੱਗ ਲੱਗ ਗਈ। ਐਮਰਜੈਂਸੀ ਸਰਵਿਸ ਸਟਾਫ ਨੇ ਸਾਰੇ ਯਾਤਰੀਆਂ ਨੂੰ ਪੌੜੀਆਂ ਰਾਹੀਂ ਉਤਾਰਿਆ। ਏਅਰਲਾਈਨਜ਼ ਮੁਤਾਬਕ ਇਨ੍ਹਾਂ ਯਾਤਰੀਆਂ ਨੂੰ ਦੂਜੀ ਫਲਾਈਟ ਰਾਹੀਂ ਮਿਲਾਨ ਭੇਜਿਆ ਹੈ।

ਇੱਕ ਯਾਤਰੀ ਲੀ ਬੀ ਯੀ ਨੇ ਕਿਹਾ ਕਿ ਮੈਂ ਹੁਣੇ-ਹੁਣੇ ਮੌਤ ਦੇ ਮੂੰਹ ‘ਚੋਂ ਬਾਹਰ ਨਿਕਲਿਆ ਹਾਂ। ਉਨ੍ਹਾਂ ਕਿਹਾ ਕਿ ਸਿੰਘਾਪੁਰ ਏਅਰਲਾਈਨਜ਼ ਦੇ ਜਿਸ ਪਲੇਨ ‘ਚ ਅਸੀਂ ਸੀ, ਉਹ ਆਇਲ ਲੀਕਜ਼ ਦੇ ਬਾਵਜੂਦ ਉਡਾਨ ਭਰ ਗਿਆ। ਬਾਅਦ ‘ਚ ਜਹਾਜ਼ ਦੀ ਵਾਪਸੀ ਹੋਈ ਤੇ ਉਹ ਅੱਗ ਦੀਆਂ ਲਪਟਾਂ ‘ਚ ਘਿਰ ਗਿਆ।

Share Button

Leave a Reply

Your email address will not be published. Required fields are marked *