Mon. Jun 17th, 2019

ਜਹਾਂਗੀਰ ਦੇ ਦਰਵਾਜ਼ੇ ਪਹੁੰਚੀ ਏਡਜ਼ ਜਾਗਰੂਕਤਾ ਵੈਨ ਨੇ ਦਿੱਤਾ ਏਡਜ਼ ਦੀ ਬਿਮਾਰੀਆਂ ਤੋਂ ਬਚਾਅ ਦਾ ਸੁਨੇਹਾ

ਜਹਾਂਗੀਰ ਦੇ ਦਰਵਾਜ਼ੇ ਪਹੁੰਚੀ ਏਡਜ਼ ਜਾਗਰੂਕਤਾ ਵੈਨ ਨੇ ਦਿੱਤਾ ਏਡਜ਼ ਦੀ ਬਿਮਾਰੀਆਂ ਤੋਂ ਬਚਾਅ ਦਾ ਸੁਨੇਹਾ

ਸ਼ੇਰਪੁਰ 12 ਦਸੰਬਰ (ਹਰਜੀਤ ਕਾਤਿਲ) ਸੀ.ਐੱਚ.ਸੀ ਸ਼ੇਰਪੁਰ ਵੱਲੋਂ ਡਾਕਟਰ ਮਹੇਸ਼ ਅਹੂਜਾ ਸਹਾਇਕ ਸਿਵਲ ਸਰਜਨ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਵਿਕਾਸ ਧੀਰ ਜ਼ਿਲ੍ਹਾ ਡੀ.ਟੀ.ਓ ਸੰਗਰੂਰ ਅਤੇ ਡਾਕਟਰ ਜਸਵੰਤ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਦੇਖ ਰੇਖ ਹੇਠ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲ਼ੋ ਏਡਜ਼ ਜਾਗਰੂਕਤਾ ਵੈਨ, ਪਿੰਡ ਜਹਾਂਗੀਰ ਦੇ ਦਰਵਾਜ਼ੇ ਵਿਖੇ ਪਹੁੰਚੀ । ਇਸ ਮੌਕੇ ਬੀ.ਈ.ਈ ਤਰਸੇਮ ਸਿੰਘ ਨੇ ਪਿੰਡ ਦੇ ਇਕੱਤਰ ਹੋਏ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਚ ਆਈ ਵੀ ਅਸੁਰੱਖਿਅਤ ਯੋਨ ਸਬੰਧਾਂ ਦੁਆਰਾ, ਪ੍ਰਭਾਵਿਤ ਮਰੀਜ਼ ਦੇ ਖ਼ੂਨ ਚੜ੍ਹਾਉਣ ਦੁਆਰਾ, ਐੱਚ.ਆਈ. ਵੀ ਪ੍ਰਭਾਵਿਤ ਮਾਂ ਤੋਂ ਉਸ ਦੇ ਪੈਦਾ ਹੋਣ ਵਾਲੇ ਬੱਚੇ ਨੂੰ , ਦੂਸ਼ਿਤ ਸੂਈਆਂ ਸਰਿੰਜਾਂ ਦੀ ਸਾਂਝ ਕਾਰਨ ਫੈਲਦੀ ਹੈ । ਜਿਹੜੇ ਵਿਅਕਤੀ ਇਸ ਬੀਮਾਰੀ ਨਾਲ ਪੀੜਤ ਹੋ ਜਾਂਦੇ ਹਨ ਉਨ੍ਹਾਂ ਨਾਲ ਹੱਥ ਮਿਲਾਉਣ , ਗਲੇ ਮਿਲਣ ਜਾਂ ਇਕੱਠੇ ਖਾਣਾ ਖਾਣ ਨਾਲ ਏਡਜ਼ ਦੀ ਬਿਮਾਰੀ ਨਹੀਂ ਫੈਲਦੀ । ਇਸ ਲਈ ਸਾਨੂੰ ਐੱਚ ਆਈ ਵੀ ਪੀੜਤ ਵਿਅਕਤੀ ਨਾਲ ਨਫ਼ਰਤ ਨਹੀਂ ਬਲਕਿ ਹਮਦਰਦੀ ਕਰਨੀ ਚਾਹੀਦੀ ਹੈ। ਇਸ ਮੌਕੇ ਬੀ.ਈ.ਈ ਤਰਸੇਮ ਸਿੰਘ ਨੇ ਹੋਰ ਕਿਹਾ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਚੰਡੀਗੜ੍ਹ ਦੁਆਰਾ ਜ਼ਿਲ੍ਹਾ ਪੱਧਰ ਦੇ ਅਤੇ ਤਹਿਸੀਲ ਪੱਧਰ ਦੇ ਹਸਪਤਾਲਾਂ ਵਿੱਚ ਆਈ.ਸੀ.ਟੀ.ਸੀ ਕੇਂਦਰ ਖੋਲੇ ਗਏ ਹਨ ਜਿੱਥੇ ਕਿ ਐੱਚ ਆਈ ਵੀ ਦੀ ਮੁਫ਼ਤ ਜਾਂਚ ਹੁੰਦੀ ਹੈ ਅਤੇ ਟੈਸਟ ਸਬੰਧੀ ਸਾਰੀ ਜਾਣਕਾਰੀ ਵੀ ਗੁਪਤ ਰੱਖੀ ਜਾਂਦੀ ਹੈ ਮੁਫ਼ਤ ਵਿੱਚ ਸਲਾਹ ਮਸ਼ਵਰਾ ਵੀ ਦਿੱਤਾ ਜਾਂਦਾ ਹੈ । ਜ਼ਿਕਰਯੋਗ ਹੈ ਕਿ ਇਸ ਮੌਕੇ ਆਈ ਈ ਸੀ ਵੈਨ ਵੱਲੋਂ ਵੀਡੀਓ ਦਿਖਾ ਕੇ ਐੱਚ ਆਈ ਵੀ ਬਾਰੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਮੌਕੇ ਸਿਵਲ ਹਸਪਤਾਲ ਧੂਰੀ ਆਈ.ਸੀ.ਟੀ.ਸੀ ਕੇਂਦਰ ਦੀ ਟੀਮ ਵੱਲੋਂ ਇਕੱਤਰ ਹੋਏ ਲੋਕਾਂ ਦੇ ਮੁਫ਼ਤ ਐਚ ਆਈ ਵੀ ਟੈਸਟ ਵੀ ਕੀਤੇ ਗਏ ਇਸ ਮੌਕੇ ਮੈਡਮ ਦੀਪਿਕਾ ਐਮ ਐਲ ਟੀ, ਗੁਰਸੇਵਕ ਸਿੰਘ ਕੌਸਲਰ ਆਈ ਸੀ ਟੀ ਸੀ ਸਿਵਲ ਹਸਪਤਾਲ ਧੂਰੀ, ਗਗਨਦੀਪ ਕੌਰ ਟਰੇਨਰ, ਜਸਵੀਰ ਸਿੰਘ ਐਮ ਪੀ ਐਚ ਡਬਲਿਊ (ਮੇਲ), ਰੇਨੂ ਬਾਲਾ ਐੱਮ ਪੀ ਐੱਚ ਡਬਲਿਊ (ਫੀਮੇਲ), ਰਛਪਾਲ ਕੌਰ ਆਸ਼ਾ, ਬਲਜਿੰਦਰ ਕੌਰ ਆਸ਼ਾ ਜਹਾਂਗੀਰ ਅਤੇ ਮੇਜਰ ਸਿੰਘ ਸਮਰਾ ਪੱਖੋਂ ਕਲਾਂ ਆਦਿ ਸ਼ਾਮਲ ਸਨ ।

Leave a Reply

Your email address will not be published. Required fields are marked *

%d bloggers like this: