ਜਸਬੀਰ ਸਿੰਘ ਡਿੰਪਾ ਨੂੰ ਜਨਰਲ ਸਕੱਤਰ ਨਿਯੁਕਤ ਕਰਨ ਤੇ ਵਧਾਈ ਦਿੱਤੀ

ss1

ਜਸਬੀਰ ਸਿੰਘ ਡਿੰਪਾ ਨੂੰ ਜਨਰਲ ਸਕੱਤਰ ਨਿਯੁਕਤ ਕਰਨ ਤੇ ਵਧਾਈ ਦਿੱਤੀ

22-9 (2)
ਜੰਡਿਆਲਾ ਗੁਰੁ 21 ਮਈ (ਵਰਿੰਦਰ ਸਿੰਘ/ ਹਰਿੰਦਰ ਪਾਲ ਸਿੰਘ) :- ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਵਲੋਂ ਜਸਬੀਰ ਸਿੰਘ ਡਿੰਪਾ ਸਾਬਕਾ ਚੇਅਰਮੈਨ ਨੂੰ ਕਾਗਰਸ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕਰਨ ਤੇ ਵਧਾਈ ਦਿੰਦੇ ਹੋਏ ਜਿਲ੍ਹਾ ਅੰਮ੍ਰਿਤਸਰ ਕਾਗਰਸ ਕਮੇਟੀ ਦੇ ਜਨਰਲ ਸਕੱਤਰ ਨਵੀ ਜੋਸ਼ੀ ਨੇ ਉਹਨਾਂ ਦੇ ਦਫਤਰ ਪੱਤਰਕਾਰਾਂ ਨਾਲ ਗਲਬਾਤ ਦੋਰਾਨ ਕਿਹਾ ਕਿ ਡਿੰਪਾ ਜੀ ਨੂੰ ਇਹ ਅਹੁਦਾ ਦੇਕੇ ਕਾਗਰਸ ਪ੍ਰਧਾਨ ਨੇ ਮਾਝੇ ਨੂੰ ਮਾਣ ਬਖਸ਼ਿਆ ਹੈ। ਇਸ ਮੋਕੇ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਆੁੳਣ ਵਾਲੀਆਂ ਵਿਧਾਨ ਸਭਾ ਚੋਣਾਂ ਦੋਰਾਨ ਪੰਜਾਬ ਦੀ ਜਨਤਾ ਅਕਾਲੀ ਦਲ ਨੂੰ ਸ਼ੀਸ਼ੇ ਵਿੱਚ ਉਸਦਾ ਚਿਹਰਾ ਦਿਖਾ ਦੇਵੇਗੀ ਜੋ ਕਿ ਉਸਨੇ ਕਦੀ ਦੇਖਿਆ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਕਾਗਰਸ ਇਕਜੁੱਟ ਹੋਕੇ 2017 ਦੀਆਂ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਦਾ ਬੋਰੀ ਬਿਸਤਰਾ ਗੋਲ ਕਰੇਗੀ ਅਤੇ ਆਉਣ ਵਾਲੀ ਕਾਗਰਸ ਦੀ ਸਰਕਾਰ ਵਿੱਚ ਹਰ ਵਰਗ ਨੂੰ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਦੋਰਾਨ ਸਨਮਾਨਿਤ ਕਰਨ ਵਾਲਿਆਂ ਵਿੱਚ ਮਾਮਾ ਸਿਕੰਦਰ ਸਿੰਘ, ਨਰਿੰਦਰ ਪੁਰੀ , ਸਾਬਕਾ ਡੀ ਈ ਉ ਬਲਵੰਤ ਸਿੰਘ, ਨਰਿੰਦਰ ਸਿੰਘ, ਬਲਰਾਜ ਸਿੰਘ, ਮੰਗਲ ਸਿੰਘ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *