Thu. May 23rd, 2019

ਜਸਪ੍ਰੀਤ ਸਿੰਘ ਅਟਾਰਨੀ ਦਾ ਧਾਰਮਿਕ ਗੀਤ ‘ਪੱਤ ਰੱਖਿਓ ਮੇਰੀ’ ਹੋਇਆ ਲੋਕਪ੍ਰਿਯ

ਜਸਪ੍ਰੀਤ ਸਿੰਘ ਅਟਾਰਨੀ ਦਾ ਧਾਰਮਿਕ ਗੀਤ ‘ਪੱਤ ਰੱਖਿਓ ਮੇਰੀ’ ਹੋਇਆ ਲੋਕਪ੍ਰਿਯ

ਪਟਿਆਲਾ 7 ਨਵੰਬਰ (ਜਵੰਦਾ) – ਅਮਰੀਕਾ ਇੰਮੀਗ੍ਰੇਸ਼ਨ ਦੇ ਮਸ਼ਹੂਰ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਬੀਤੇ ਦਿਨੀਂ ਆਪਣਾ ਪਹਿਲਾ ਧਾਰਮਿਕ ਗੀਤ ‘ਪੱਤ ਰੱਖਿਓ ਮੇਰੀ’ ਲੈ ਕੇ ਹਾਜ਼ਰ ਹੋਏ ਹਨ ਜੋ ਕਿ ਨਾਮੀ ਕੰਪਨੀ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰੋਤੇ ਵਰਗ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਯੂ-ਟਿਊਬ ਤੇ 28 ਲੱਖ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ।ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਜੱਗਾ ਕੈਂਥ ਤੇ ਦਵਿੰਦਰ ਕੈਂਥ ਨੇ ਸਿੰਗਾਰਿਆ ਹੈ ਅਤੇ ਗੀਤ ਦਾ ਵੀਡੀਓ ਫਿਲਮਾਂਕਣ ਤੇ ਗੀਤਕਾਰ ਖੁਦ ਸ. ਜਸਪ੍ਰੀਤ ਸਿੰਘ ਅਟਾਰਨੀ ਹਨ। ਵੱਖ-ਵੱਖ ਫਿਲਮੀ ਹਸਤੀਆਂ ਅਤੇ ਪੰਜਾਬੀ ਗਾਇਕਾਂ ਸ਼ੈਰੀ ਮਾਨ, ਪ੍ਰੀਤ ਹਰਪਾਲ, ਅਮਰਿੰਦਰ ਗਿੱਲ, ਕੇ. ਐੱਸ. ਮੱਖਣ, ਬੀਨੂੰ ਢਿੱਲੋਂ, ਯੋਗਰਾਜ ਸਿੰਘ, ਰੁਪਿੰਦਰ ਹਾਂਡਾ, ਦੀਪ ਢਿੱਲੋਂ, ਜੈਸਮੀਨ ਜੱਸੀ ਆਦਿ ਤੋਂ ਇਲਾਵਾ ਹੋਰਨਾਂ ਗਾਇਕਾਂ ਨੇ ਆਪੋ-ਆਪਣੀ ਵੀਡੀਓ ਕਲਿਪ ਰਾਹੀਂ ਜਿਥੇ ਸ. ਜਸਪ੍ਰੀਤ ਸਿੰਘ ਅਟਾਰਨੀ ਨੂੰ ਇਸ ਉੱਦਮ ਲਈ ਵਧਾਈ ਦਿੱਤੀ, ਉਥੇ ਸਰੋਤਿਆਂ ਵਲੋਂ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤੇ ਸੁਣਨ ਦਾ ਸੁਨੇਹਾ ਦਿੱਤਾ।

Leave a Reply

Your email address will not be published. Required fields are marked *

%d bloggers like this: