ਜਸਦੀਪ ‘ਜੱਸੀ’ ਚੇਅਰਮੈਨ ਸਾਊਥ ਏਸ਼ੀਅਨ ਕਮਿਊਨਟੀ ਵੱਲੋਂ ਡੋਨਲਡ ਟ੍ਰੰਪ ਵੱਲੋਂ ਨਿੱਕੀ ਹੈਲੇ ਨੂੰ ਯੂਐਨ ਅੰਬੈਸਡਰ ਚੁਣਨ ‘ਤੇ ਸਵਾਗਤ

ss1

ਜਸਦੀਪ ‘ਜੱਸੀ’ ਚੇਅਰਮੈਨ ਸਾਊਥ ਏਸ਼ੀਅਨ ਕਮਿਊਨਟੀ ਵੱਲੋਂ ਡੋਨਲਡ ਟ੍ਰੰਪ ਵੱਲੋਂ ਨਿੱਕੀ ਹੈਲੇ ਨੂੰ ਯੂਐਨ ਅੰਬੈਸਡਰ ਚੁਣਨ ‘ਤੇ ਸਵਾਗਤ

photo-2ਨਿਊਯਾਰਕ,29 ਨਵੰਬਰ ( ਰਾਜ ਗੋਗਨਾ) ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪੰਜਾਬੀ ਪਿਛੋਕੜ ਰੱਖਣ ਵਾਲੀ ਨਿੱਕੀ ਹੈਲੇ ਜਿਸ ਨੇ ਬਤੌਰ ਗਵਰਨਰ ਕਾਫੀ ਮਾਰਕਾ ਮਾਰਿਆਂ ਹੈ ਅਤੇ ਕਮਿਊਨਟੀ ਦਾ ਨਾਮ ਰੋਸ਼ਨ ਕੀਤਾ ਹੈ,ਉਸ ਨੂੰ ਯੂ ਐਨ ਵਿਚ ਅੰਬੈਸਡਰ ਨਿਯੁਕਤ ਕਰਨ ਲਈ ਚੁਣਿਆ ਹੈ। ਇਸ ਦਾ ਭਰਵਾਂ ਸਵਾਗਤ ਸ਼੍ਰ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਡ ਅਤੇ ਚੇਅਰਮੈਨ ਸਿੱਖਸ ਫਾਰ ਟਰੰਪ ਵੱਲੋਂ ਕੀਤਾ ਗਿਆ। ਸ਼੍ਰ ਜੱਸੀ ਦਾ ਕਹਿਣਾ ਹੈ ਕਿ ਸਾਨੂੰ ਵਿਸ਼ਵਾਸ਼ ਹੈ ਕਿ ਪਿਆਰ,ਸਤਿਕਾਰ ਅਤੇ ਮਾਣ ਵਜੋਂ ਦਿੱਤਾ ਇਹ ਅਹੁਦਾ ਜਿਥੇ ਅਮਰੀਕਾ ਨੂੰ ਮਜਬੂਤ ਸੁਰੱਖਿਅਤ ਅਤੇ ਮਹਾਨ ਬਣਾਉਣ ਵਿਚ ਹੈਲੇ ਯੋਗਦਾਨ ਪਾਵੇਗੀ,ਉਥੇ ਸਕਿਊਰਟੀ ਕੌਸਲ ਲਈ ਵੀ ਪ੍ਰੇਰਣਾ ਸਰੋਤ ਸਾਬਿਤ ਹੋਵੇਗੀ। ਇਸ ਨਿਯੁਕਤੀ ਨਾਲ ਗਵਰਨਰ ਨਿੱਕੀ ਹੈਲੇ ਸੰਸਾਰ ਦੀ ਸੁਪਰ ਸ਼ਕਤੀ ਵਜੋ ਉਭਰ ਕੇ ਸਾਹਮਣੇ ਆਈ ਹੈ। ਸ਼੍ਰ ਜੱਸੀ ਨੇ ਕਿਹਾ ਕਿ ਗਵਾਂਢੀ ਮੁਲਕ ਜਿੱਥੇ ਸੁਰੱਖਿਅਤ ਅਤੇ ਮਜਬੂਤ ਮਹਿਸੂਸ ਕਰਣਗੇ ਉਥੇ 193 ਮੁਲਕ ਜੋ ਯੂਨਾਇਟਿਡ ਨੇਸ਼ਨ ਦੇ ਮੈਂਬਰ ਹਨ,ਉਹ ਲੰਬੀ ਸੌਖੀ ਅਤੇ ਸੁਰੱਖਿਅਤ ਸਾਹ ਲੈਣਗੇ । ਉਹਨਾਂ ਕਿਹਾ ਕਿ ਜੋ ਸੁਪਨਾ ਇਬਰਾਹਿਮ ਲਿੰਕਨ ਨੇ ਗੋਰਮਿੰਟ ਲੋਕਾਂ ਦੀ ਹੈ ਨੂੰ ਅੰਕਿਤ ਕੀਤਾ ਸੀ ਉਸ ਸੁਪਨੇ ਨੂੰ ਪੰਜਾਬ ਦੀ ਧੀ ਨਿੱਕੀ ਹੈਲੇ ਸਾਕਾਰ ਕਰੇਗੀ।

Share Button

Leave a Reply

Your email address will not be published. Required fields are marked *