Sat. Jun 15th, 2019

ਜਸਟਿਸ ਢੀਂਗਰਾ ਦੀ ਰਿਪੋਰਟ ਫਿਰ ਲਟਕੀ

ਜਸਟਿਸ ਢੀਂਗਰਾ ਦੀ ਰਿਪੋਰਟ ਫਿਰ ਲਟਕੀ

ਚੰਡੀਗੜ੍ਹ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਤੇ ਡੀ.ਐਲ.ਐਫ. ਲੈਂਡ ਡੀਲ ਮਾਮਲੇ ਦੀ ਜਾਂਚ ਕਰ ਰਹੇ ਜਸਟਿਸ ਐਸ.ਐਨ. ਢੀਂਗਰਾ ਕਮਿਸ਼ਨ ਦੀ ਰਿਪੋਰਟ ਇੱਕ ਵਾਰ ਫਿਰ ਤੋਂ ਲਟਕ ਗਈ ਹੈ। ਕਮਿਸ਼ਨ ਨੇ ਅੱਜ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਦੇਣੀ ਸੀ ਪਰ ਸ਼ਾਮੀ ਪੰਜ ਵਜੇ ਕਮਿਸ਼ਨ ਨੇ ਰਿਪੋਰਟ ਦੇਣ ਲਈ ਛੇ ਤੋਂ ਅੱਠ ਮਹੀਨੇ ਦਾ ਹੋਰ ਸਮਾਂ ਸੂਬਾ ਸਰਕਾਰ ਕੋਲੋਂ ਮੰਗ ਲਿਆ।

ਹਰਿਆਣਾ ਵਿੱਚ ਬੀਜੇਪੀ ਸਰਕਾਰ ਦੇ ਗਠਨ ਤੋਂ ਬਾਅਦ ਗੁੜਗਾਉਂ ਦੇ ਸੈਕਟਰ-83 ਵਿੱਚ ਹੁੱਡਾ ਸਰਕਾਰ ਦੇ ਸਮੇਂ ਜ਼ਮੀਨ ਦੇ ਸੀਐਲਯੂ ਵਿੱਚ ਕਥਿਤ ਧਾਂਦਲੀ ਦੀ ਜਾਂਚ ਲਈ ਜਸਟਿਸ ਢੀਂਗਰਾ ਦੀ ਅਗਵਾਈ ਵਿੱਚ ਇੱਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਸੀ।

ਇਸੇ ਸੈਕਟਰ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰੋਬਟ ਵਾਡਰਾ ਤੇ ਡੀਐਲਐਫ ਦੇ ਵਿਚਾਲੇ ਹੋਏ ਸੌਦੇ ਵਾਲੀ ਵਿਵਾਦਮਈ ਜ਼ਮੀਨ ਵੀ ਹੈ। ਇਸ ਕਮਿਸ਼ਨ ਦਾ ਗਠਨ ਛੇ ਮਹੀਨੇ ਲਈ ਕੀਤਾ ਗਿਆ ਸੀ ਪਰ ਤੈਅ ਸਮੇਂ ਵਿੱਚ ਜਾਂਚ ਪੂਰੀ ਨਾ ਹੋਣ ਕਾਰਨ ਕਮਿਸ਼ਨ ਦਾ ਪਹਿਲਾਂ ਹੀ ਤਿੰਨ ਵਾਰ ਸਮਾਂ ਵਧਾਇਆ ਜਾ ਚੁੱਕਾ ਹੈ। ਹੁਣ ਇੱਕ ਵਾਰ ਫਿਰ ਤੋਂ ਕਮਿਸ਼ਨ ਵੱਲੋਂ ਹੋਰ ਸਮਾਂ ਦਿੱਤੇ ਜਾਣ ਦੀ ਅਪੀਲ ਸੂਬਾ ਸਰਕਾਰ ਨੂੰ ਕੀਤੀ ਗਈ ਹੈ।

Leave a Reply

Your email address will not be published. Required fields are marked *

%d bloggers like this: