ਜਸਟਿਸ ਚਲਮੇਸ਼ਵਰ ਦੀ ਸੁਪਰੀਮ ਕੋਰਟ ਨੂੰ ਅਲਵਿਦਾ

ss1

ਜਸਟਿਸ ਚਲਮੇਸ਼ਵਰ ਦੀ ਸੁਪਰੀਮ ਕੋਰਟ ਨੂੰ ਅਲਵਿਦਾ

ਬੇਬਾਕ ਜਸਟਿਸ ਚਲਮੇਸ਼ਵਰ ਦੀ ਸੁਪਰੀਮ ਕੋਰਟ ਨੂੰ ਅਲਵਿਦਾ

ਚੀਫ ਜਸਟਿਸ ਦੀਪਕ ਮਿਸ਼ਰਾ ਖਿਲਾਫ ਪ੍ਰੈੱਸ ਕਾਨਫਰੰਸ ਕਰਨ ਵਾਲੇ ਸੁਪਰੀਮ ਕੋਰਟ ਦੇ ਦੂਜੇ ਸੀਨੀਅਰ ਜਸਟਿਸ ਜੇ ਚਲਮੇਸ਼ਵਰ ਅੱਜ ਚੀਫ਼ ਜਸਟਿਸ ਦੀ ਬੈਂਚ ‘ਚ ਬੈਠੇ ਨਜ਼ਰ ਆਏ।। ਦਰਅਸਲ ਅੱਜ ਜਸਟਿਸ ਚਲਮੇਸ਼ਵਰ ਦੀ ਰਿਟਾਇਰਮੈਂਟ ਸੀ ਤੇ ਸੁਪਰੀਮ ਕੋਰਟ ਦੀ ਰੀਤ ਮੁਤਾਬਕ ਰਿਟਾਇਰ ਹੋ ਰਹੇ ਜਸਟਿਸ ਆਪਣੇ ਕਾਰਜਕਾਲ ਦੇ ਆਖਰੀ ਦਿਨ ਚੀਫ਼ ਜਸਟਿਸ ਨਾਲ ਬੈਂਚ ਵਿੱਚ ਬੈਠਦੇ ਹਨ।

ਹਾਲਾਕਿ ਜਸਟਿਸ ਚਲਮੇਸ਼ਵਰ ਦੀ ਰਿਟਾਇਰਮੈਂਟ 22 ਜੂਨ ਨੂੰ ਹੈ ਪਰ ਸੁਪਰੀਮ ਕੋਰਟ ‘ਚ ਗਰਮੀ ਦੀਆਂ ਛੁੱਟੀਆਂ ਹੋ ਰਹੀਆਂ ਹਨ। ਚੀਫ ਜਸਟਿਸ ਦੇ ਕਮਰੇ ‘ਚ ਅੱਜ ਵਕੀਲਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਮੁਦੱਈ ਤੇ ਹੋਰ ਲੋਕ ਮੌਜੂਦ ਸਨ। ਅੱਜ ਦੀ ਸਪੈਸ਼ਲ ਬੈਂਚ ਥੋੜ੍ਹਾ ਸਮਾਂ ਬੈਠਣ ਤੋਂ ਬਾਅਦ 11 ਵਜੇ ਉੱਠ ਗਈ।

ਸੀਨੀਅਰ ਵਕੀਲ ਰਾਜੀਵ ਦੱਤਾ, ਪ੍ਰਸ਼ਾਂਤ ਭੂਸ਼ਨ ਤੇ ਗੋਪਾਲ ਸ਼ੰਕਰਨਾਰਾਇਣ ਨੇ ਅੱਜ ਜਸਟਿਸ ਚਲਮੇਸ਼ਵਰ ਦੇ ਸਨਮਾਨ ‘ਚ ਸੰਖੇਪ ਭਾਸ਼ਣ ਦਿੱਤਾ। ਇਸ ਮੌਕੇ ਜਸਟਿਸ ਚਲਮੇਸ਼ਵਰ ਨੇ ਦੋਵੇਂ ਹੱਥ ਜੋੜ ਸਾਰਿਆਂ ਤੋਂ ਵਿਦਾ ਲਈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਜਸਟਿਸ ਚਲਮੇਸ਼ਵਰ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਰਵਾਇਤੀ ਵਿਦਾਇਗੀ ਸਮਾਰੋਹ ‘ਚ ਸ਼ਾਮਲ ਹੋਣ ਦਾ ਸੱਦਾ ਨਾ ਮਨਜੂਰ ਕਰ ਦਿੱਤਾ ਸੀ।

Share Button

Leave a Reply

Your email address will not be published. Required fields are marked *