ਜਸਟਿਨ ਟਰੂਡੋ ਵੱਲੋਂ ਮੋਦੀ ਨਾਲ ਫੋਨ ਤੇ ਗੱਲਬਾਤ,ਮੋਦੀ ਵੱਲੋਂ ਕੈਨੇਡਾ ਨੂੰ ਕਰੋਨਾ ਵੈਕਸੀਨ ਦੇਣ ਦਾ ਭਰੋਸਾ

ਜਸਟਿਨ ਟਰੂਡੋ ਵੱਲੋਂ ਮੋਦੀ ਨਾਲ ਫੋਨ ਤੇ ਗੱਲਬਾਤ,ਮੋਦੀ ਵੱਲੋਂ ਕੈਨੇਡਾ ਨੂੰ ਕਰੋਨਾ ਵੈਕਸੀਨ ਦੇਣ ਦਾ ਭਰੋਸਾ
ਵਾਸਿੰਗਟਨ/ਔਟਵਾ, 11 ਫ਼ਰਵਰੀ (ਰਾਜ ਗੋਗਨਾ/ ਕੁਲਤਰਨ ਪਧਿਆਣਾ )— ਕੈਨੇਡਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ।
ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਨਾਂ ਵਲੋਂ ਭਾਰਤ ਵਿੱਚ ਬਣਾਈ ਜਾ ਰਹੀ ਕਰੋਨਾ ਵੈਕਸੀਨ ਦੀਆਂ ਡੋਜਾਂ ਜੋਕਿ ਐਸਟਰਾ ਜੈਨੇਕਾ (AstraZeneka) ਅਤੇ ਸੀਰਮ ਇੰਸਟੀਚਿਊਟ ਵੱਲੋਂ ਰੱਲਕੇ ਤਿਆਰ ਕੀਤੀਆਂ ਜਾ ਰਹੀਆਂ ਹਨ ਨੂੰ ਕੈਨੇਡਾ ਵਿੱਚ ਮੁਹੱਈਆ ਕਰਵਾਉਣ ਲਈ ਮੱਦਦ ਕੀਤੀ ਜਾਵੇਗੀ। ਕੈਨੇਡਾ ਵਿਖੇ ਫਾਈਜਰ ਅਤੇ ਮੋਡਰਨਾ ਦੀਆਂ ਵੈਕਸੀਨਾਂ ਦੀ ਡਿਲੀਵਰੀ ਤੈਅ ਮਾਤਰਾ ਵਿੱਚ ਨਾ ਹੋਣ ਕਰਕੇ ਕੈਨੇਡਾ ਐਸਟਰਾ ਜੈਨੇਕਾ (AstraZeneka ਦੀ ਵੈਕਸੀਨ ਨੂੰ ਵੀ ਜਲਦ ਹੀ ਹਰੀ ਝੰਡੀ ਦੇ ਸਕਦਾ ਹੈ ਜਿਸ ਨਾਲ ਕੈਨੇਡਾ ਦਾ 20 ਮਿਲੀਅਨ ਡੋਜਾਂ ਦਾ ਇਕਰਾਰ ਹੋਇਆ ਹੈ । ਇਸਦੇ ਨਾਲ ਹੀ ਗਲੋਬਲ ਆਰਥਿਕ ਰਿਕਵਰੀ , ਕਿਸਾਨੀ ਅੰਦੋਲਨ ਤੇ ਜੀ – 7 ਦੇ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਕਰੋਨਾ ਵੈਕਸੀਨ ਦੀ ਕੈਨੇਡਾ ਵਿੱਚ ਆ ਰਹੀ ਕਮੀ ਕਾਰਨ ਜਸਟਿਨ ਟਰੂਡੋ ਦੀ ਆਲੋਚਨਾ ਵੀ ਹੋ ਰਹੀ ਸੀ ਕਿ ਉਨਾਂ ਵਲੋਂ ਕੀਤਾ ਗਿਆ ਵਾਇਦਾ ਪੂਰਾ ਨਹੀਂ ਹੋ ਪਾ ਰਿਹਾ ਤੇ ਕੈਨੇਡਾ ਵੈਕਸੀਨ ਲਾਉਣ ਦੇ ਮਾਮਲੇ ਵਿੱਚ ਪਿਛੜਦਾ ਜਾ ਰਿਹਾ ਸੀ ।