ਜਸਟਿਨ ਟਰੂਡੋ ਨੂੰ ਮਿਲਣਗੇ ਸੁਖਬੀਰ ਅਤੇ ਹਰਸ਼ਿਮਰਤ, ਕੈਪਟਨ ਨਾਲ ਮਿਲਣ ਤੇ ਸ਼ਸ਼ੋਪੰਜ

ss1

ਜਸਟਿਨ ਟਰੂਡੋ ਨੂੰ ਮਿਲਣਗੇ ਸੁਖਬੀਰ ਅਤੇ ਹਰਸ਼ਿਮਰਤ, ਕੈਪਟਨ ਨਾਲ ਮਿਲਣ ਤੇ ਸ਼ਸ਼ੋਪੰਜ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ 7 ਦਿਨਾਂ ਦੇ ਦੌਰੇ ‘ਤੇ ਭਾਰਤ ਆਏ ਹਨ ਅਤੇ ਉਹ 21 ਫਰਵਰੀ ਨੂੰ ਅੰਮ੍ਰਿਤਸਰ ਪੁੱਜ ਰਹੇ ਹਨ।ਖ਼ਬਰ ਹੈ ਕਿ ਉਹਨਾਂ ਦੀ ਮੁਲਾਕਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਹੋਵੇਗੀ ।ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਮੌਕੇ ਅੰਮ੍ਰਿਤਸਰ ‘ਚ ਮੌਜੂਦ ਰਹਿਣਗੇ।ਹਰਸਿਮਰਤ ਕੌਰ ਬਾਦਲ ਭਾਰਤ ਸਰਕਾਰ ਦੀ ਪ੍ਰਤੀਨਿਧਤਾ ਕਰੇਗੀ, ਉੱਥੇ ਹੀ ਸੁਖਬੀਰ ਬਾਦਲ ਨੂੰ ਐੱਸ. ਜੀ. ਪੀ. ਸੀ. ਨੇ ਵਿਸ਼ੇਸ ਇਨਵਾਇਟੀ ਦੇ ਰੂਪ ‘ਚ ਬੁਲਾਇਆ ਹੈ। ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਪਰਿਕਰਮਾ ਕਰਨਗੇ। ਇਸ ਗੱਲ ਦੀ ਪੁਸ਼ਟੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਵੀ ਕੀਤੀ ਹੈ।

Share Button

Leave a Reply

Your email address will not be published. Required fields are marked *