ਜਸਟਿਨ ਟਰੂਡੋ ਅਤੇ ਅਮਰਿੰਦਰ ਮਿਲਣਗੇ ਅੰਮ੍ਰਿਤਸਰ ‘ਚ

ਜਸਟਿਨ ਟਰੂਡੋ ਅਤੇ ਅਮਰਿੰਦਰ ਮਿਲਣਗੇ ਅੰਮ੍ਰਿਤਸਰ ‘ਚ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਪਣੇ 7 ਦਿਨਾਂ ਭਾਰਤ ਦੌਰੇ ਤੇ ਹਨ ਅਤੇ ਉਹ 21 ਫਰਵਰੀ ਨੂੰ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ, ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨਾਲ ਵੀ ਮੁਲਾਕਾਤ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਪੂਰਨ ਉਮੀਦ ਹੈ ਕਿ ਇੰਡੋ-ਕੈਨੇਡੀਅਨ ‘ਚ ਜਿੱਥੇ ਇਸ ਫੇਰੀ ਨਾਲ ਵਪਾਰਕ ਸਬੰਧ ਹੋਰ ਮਜ਼ਬੂਤ ਹੋਣਗੇ, ਉਥੇ ਦੋਵੇਂ ਦੋਸ਼ਾਂ ‘ਚ ਦੇ ਸਬੰਧਾਂ ‘ਚ ਵੀ ਹੋਰ ਉਤਸ਼ਾਹ ਆਵੇਗਾ।
ਕੈਪਟਨ ਅਮਰਿੰਦਰ ਨੇ ਉਮੀਦ ਪ੍ਰਗਟਾਈ ਕਿ ਟਰੂਡੋ ਨਾਲ ਉਨ੍ਹਾਂ ਦੀ ਮੁਲਾਕਾਤ ਕੈਨੇਡਾ ਅਤੇ ਭਾਰਤ ਵਿਚਕਾਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ, ਖਾਸ ਕਰਕੇ ਪੰਜਾਬ ਦੇ ਸੰਦਰਭ ਵਿੱਚ, ਜਿਸ ਦੇ ਕੈਨੇਡਾ ਵਿੱਚ ਵੱਡੇ ਦਾਇਰੇ ਵਿੱਚ ਪ੍ਰਵਾਸੀ ਵੀਰ ਵਸੇ ਹੋਏ ਹਨ। ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਅਨੁਸਾਰ ਦੋ ਦੇਸ਼ਾਂ ਦੇ ਲੋਕਾਂ ਦੇ ਆਪਸੀ ਸਬੰਧਾਂ ਵਿੱਚ ਤੇਜ਼ੀ ਲਿਆਉਣ ਲਈ ਦੋਵਾਂ ਨੇਤਾਵਾਂ ਨਾਲ ਗੱਲਬਾਤ ਕਰਨ ਦੀ ਵੀ ਉਮੀਦ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: