ਜਵਾਲਾਮੁਖੀ ਫਟਣ ਕਾਰਨ 1700 ਲੋਕ ਬੇਘਰ

ss1

ਜਵਾਲਾਮੁਖੀ ਫਟਣ ਕਾਰਨ 1700 ਲੋਕ ਬੇਘਰ

ਦੁਨੀਆ ਦੇ ਸਭ ਤੋਂ ਸਰਗਰਮ ਜਵਾਲਾ ਮੁਖੀਆਂ ਵਿੱਚੋਂ ਇੱਕ ਹਵਾਈ ਦੀ ਕਿਲਾਇਵਾ ਜਵਾਲਾਮੁਖੀ ਫਟਣ ਨਾਲ ਕਰੀਬ 1,700 ਜਣਿਆਂ ਨੂੰ ਇਲਾਕਾ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ।
ਹਵਾਈ ਜਵਾਲਾਮੁਖੀ ਆਬਜ਼ਰਵੇਟਰੀ ਨੇ ਬੀਤੇ ਵੀਰਵਾਰ ਜਵਾਲਾਮੁਖੀ ਫਟਣ ਦੀ ਪੁਸ਼ਟੀ ਕੀਤੀ ਸੀ। ਅਧਿਕੀਰੀਆਂ ਨੇ ਉੱਥੋਂ ਦੇ ਵਸਨੀਕਾਂ ਨੂੰ ਨੇੜੇ ਦੇ ਕਮਿਊਨਟੀ ਸੈਂਟਰ ਵਿੱਚ ਪਨਾਹ ਲੈਣ ਲਈ ਕਿਹਾ ਹੈ।
ਹਵਾਈ ਕੌਮੀ ਗਾਰਡ ਲੋਕਾਂ ਨੂੰ ਉੱਥੋਂ ਕੱਢਣ ਤੇ ਸੁਰੱਖਿਆ ਮੁਹੱਈਆ ਕਰਾਉਣ ਵਿੱਚ ਮਦਦ ਕਰ ਰਿਹਾ ਹੈ। ਇਸ ਦੀਪ ਵਿੱਚ ਕਈ ਝਟਕਿਆਂ ਤੋਂ ਬਾਅਦ ਜਵਾਲਾਮੁਖੀ ਵਿੱਚ ਧਮਾਕਾ ਹੋਇਆ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਕਿ ਰਿਕਟਰ ਪੈਮਾਨੇ ’ਤੇ ਇਸ ਜਵਾਲਾਮੁਖੀ ਦੀ ਰਫ਼ਤਾਰ ਵੱਧ ਤੋਂ ਵੱਧ ਪੰਜ ਮਾਪੀ ਗਈ ਹੈ।

Share Button

Leave a Reply

Your email address will not be published. Required fields are marked *